ਗੋਲੂ ਕਾ ਮੋੜ ਵਿਖੇ ਹੋਏ ਦਰਦਨਾਕ ਹਾਦਸੇ ਵਿਚ ਪਤੀ ਪਤਨੀ ਦੀ ਮੌਤ : ਬੱਚੀ ਜਖ਼ਮੀ
ਗੋਲੂ ਕਾ ਮੋੜ ਵਿਖੇ ਹੋਏ ਦਰਦਨਾਕ ਹਾਦਸੇ ਵਿਚ ਪਤੀ ਪਤਨੀ ਦੀ ਮੌਤ : ਬੱਚੀ ਜਖ਼ਮੀ
ਗੁਰੂਹਰਸਹਾਏ, 4 ਅਗਸਤ (ਪਰਮਪਾਲ ਗੁਲਾਟੀ)- ਫਿਰੋਜ਼ਪੁਰ-ਫਾਜਿਲਕਾ ਜੀ.ਟੀ. ਰੋਡ 'ਤੇ ਸਥਿਤ ਅੱਡਾ ਗੋਲੂ ਕਾ ਮੋੜ ਵਿਖੇ ਇੱਕ ਮੋਟਰਸਾਈਕਲ ਅਤੇ ਬਲੈਰੋ ਗੱਡੀ ਵਿਚਕਾਰ ਹੋਏ ਦਰਦਨਾਕ ਸੜਕ ਹਾਦਸੇ ਵਿਚ ਪਤੀ ਪਤਨੀ ਦੀ ਮੌਤ ਅਤੇ ਉਹਨਾਂ ਦੀ ਬੱਚੀ ਦੇ ਗੰਭੀਰ ਰੂਪ ਵਿਚ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਗੁਰਮੀਤ ਸਿੰਘ (35 ਸਾਲ) ਪੁੱਤਰ ਬਲਵੀਰ ਸਿੰਘ ਨਿਵਾਸੀ ਪੰਜੇ ਕੇ ਉਤਾੜ ਆਪਣੀ ਪਤਨੀ ਹਰਮੀਤ ਕੌਰ (30 ਸਾਲ) ਅਤੇ ਬੇਟੀ ਪੂਜਾ ਰਾਣੀ (12 ਸਾਲ) ਨੂੰ ਮੋਟਰਸਾਈਕਲ 'ਤੇ ਲੈ ਕੇ ਗੁਰੂਹਰਸਹਾਏ ਨੂੰ ਕਿਸੇ ਕੰਮ ਆ ਰਿਹਾ ਸੀ, ਜਦੋਂ ਉਹ ਅੱਡਾ ਗੋਲੂ ਕਾ ਮੋੜ ਵਿਖੇ ਪੁੱਜਿਆ ਤਾਂ ਗੁਰੂਹਰਸਹਾਏ ਨੂੰ ਮੁੜਨ ਲੱਗਿਆ ਸਾਹਮਣੇ ਤੋਂ ਆ ਰਹੀ ਬਲੈਰੋ ਗੱਡੀ ਨਾਲ ਟੱਕਰ ਹੋ ਗਈ। ਟੱਕਰ ਐਨੀ ਜਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਦੋਵੇਂ ਪਤੀ ਪਤਨੀ ਉਛੱਲ ਕੇ ਨਜ਼ਦੀਕ ਖੜ•ੀ ਇੱਕ ਪ੍ਰਾਈਵੇਟ ਦੀ ਬੱਸ ਨਾਲ ਜਾ ਵੱਜੇ। ਜਿਸ 'ਤੇ ਮੋਟਰਸਾਈਕਲ ਸਵਾਰ ਪਤੀ ਪਤਨੀ ਅਤੇ ਉਨ•ਾਂ ਦੀ ਬੇਟੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਜਾ ਰਿਹਾ ਸੀ ਕਿ ਗੁਰਮੀਤ ਸਿੰਘ (35 ਸਾਲ) ਦੀ ਰਸਤੇ ਵਿਚ ਹੀ ਮੌਤ ਹੋ ਗਈ, ਜਦਕਿ ਉਸਦੀ ਪਤਨੀ ਹਰਮੀਤ ਕੌਰ (30 ਸਾਲ) ਦੀ ਹਸਪਤਾਲ ਵਿਚ ਪਹੁੰਚ ਕੇ ਮੌਤ ਹੋ ਗਈ। ਹਾਦਸੇ ਵਿਚ ਮ੍ਰਿਤਕਾਂ ਦੀ ਬੇਟੀ ਪੂਜਾ ਰਾਣੀ ਦੀ ਲੱਤ ਟੁੱਟ ਗਈ ਅਤੇ ਮੈਡੀਕਲ ਕਾਲਜ ਫਰੀਦਕੋਟ ਵਿਖੇ ਜੇਰੇ ਇਲਾਜ ਹੈ। ਜਿਕਰਯੋਗ ਹੈ ਇੱਥੇ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ ਪਰੰਤੂ ਸਰਕਾਰ ਅਤੇ ਪ੍ਰਸ਼ਾਸ਼ਨ ਵਲੋਂ ਟ੍ਰੈਫਿਕ ਵਿਵਸਥਾ ਨੂੰ ਸੰਚਾਰੂ ਢੰਗ ਨਾਲ ਲਾਗੂ ਕਰਨ ਲਈ ਠੋਸ ਕਦਮ ਨਹੀਂ ਚੁੱਕੇ ਗਏ ਅਤੇ ਲੋਕ ਹਾਦਸਆਿਂ ਦੇ ਲਗਾਤਾਰ ਸ਼ਿਕਾਰ ਹੋ ਰਹੇ ਹਨ। ਲੋਕਾਂ ਨੇ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਕਿ ਹਾਦਸੇ ਵਿਚ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਦੀ ਆਰਥਿਕ ਮਦਦ ਕੀਤੀ ਜਾਵੇ।