ਗੁਰੂ ਸਾਹਿਬਾਨਾ ਦੀਆਂ ਪਾਵਨ ਨਿਸ਼ਾਨੀਆਂ ਸਬੰਧੀ ਧਾਰਮਿਕ ਦਰਸ਼ਨ ਯਾਤਰਾ 9 ਮਈ ਤੇ 10 ਮਈ ਨੂੰ ਫਿਰੋਜ਼ਪੁਰ ਵਿਖੇ ਹੋਵੇਗੀ
ਫਿਰੋਜ਼ਪੁਰ 4 ਮਈ (ਮਦਨ ਲਾਲ ਤਿਵਾੜੀ ) ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉਪਰਾਲੇ ਸਦਕਾ ਗੁਰੂ ਸਾਹਿਬਾਨ ਦੀਆਂ ਦੁਰਲੱਭ ਪਾਵਨ ਨਿਸ਼ਾਨੀਆਂ ਦੀ ਧਾਰਮਿਕ ਦਰਸ਼ਨ ਯਾਤਰਾ ਮਿਤੀ 9 ਮਈ ਨੂੰ ਫਿਰੋਜ਼ਪੁਰ ਜ਼ਿਲੇ• ਵਿਚ ਦਾਖਲ ਹੋਵੇਗੀ ਅਤੇ 11 ਮਈ ਨੂੰ ਤਰਨਤਾਰਨ ਜ਼ਿਲੇ• ਵਿਚ ਪ੍ਰਵੇਸ਼ ਕਰੇਗੀ। ਇਸ ਧਾਰਮਿਕ ਦਰਸ਼ਨ ਯਾਤਰਾ ਦੇ ਫਿਰੋਜ਼ਪੁਰ ਜ਼ਿਲੇ• ਵਿਚ ਸਵਾਗਤ ਲਈ ਅਤੇ ਸੰਗਤਾਂ ਤੇ ਜ਼ਿਲ•ਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਜ਼ਿਲੇ• ਦੇ ਸਮੂਹ ਸ਼੍ਰੋਮਣੀ ਅਕਾਲੀ ਦਲ ਭਾਜਪਾ ਆਗੂਆਂ, ਸ਼੍ਰੋਮਣੀ ਕਮੇਟੀ ਮੈਂਬਰਾਂ, ਧਾਰਮਿਕ, ਸਮਾਜਿਕ ਜਥੇਬੰਦੀਆਂ, ਪੰਚਾਇਤਾਂ ਦੇ ਨੁਮਾਇੰਦਿਆਂ ਆਦਿ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਦਿੱਤੀ। ਇਸ ਮੀਟਿੰਗ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ, ਸ੍ਰ.ਜੋਗਿੰਦਰ ਸਿੰਘ ਜਿੰਦੂ ਐਮ.ਐਲ.ਏ ਫਿਰੋਜ਼ਪੁਰ ਦਿਹਾਤੀ, ਸ੍ਰ. ਵਰਦੇਵ ਸਿੰਘ ਨੋਨੀ ਮਾਨ, ਸ੍ਰ.ਅਵਤਾਰ ਸਿੰਘ ਜ਼ੀਰਾ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੂਹ ਜ਼ਿਲ•ਾ ਵਾਸੀਆਂ ਵਿਚ ਇਸ ਧਾਰਮਿਕ ਦਰਸ਼ਨ ਯਾਤਰਾ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਕਿਉਂਕਿ ਸੰਗਤਾਂ ਗੁਰੂ ਸਾਹਿਬਾਨਾ ਨਾਲ ਸਬੰਧਿਤ ਧਾਰਮਿਕ ਨਿਸ਼ਾਨੀਆਂ ਦੇ ਦਰਸ਼ਨ ਕਰਨਗੀਆਂ। ਉਨ•ਾਂ ਕਿਹਾ ਕਿ 9 ਮਈ ਨੂੰ ਇਹ ਧਾਰਮਿਕ ਯਾਤਰਾ ਫਿਰੋਜ਼ਪੁਰ-ਫਰੀਦਕੋਟ ਰੋਡ ਤੇ ਪਿੰਡ ਸਾਂਈਂਆਂ ਵਾਲਾ ਵਿਖੇ ਫਿਰੋਜ਼ਪੁਰ ਜ਼ਿਲੇ• ਵਿਚ ਪ੍ਰਵੇਸ਼ ਕਰੇਗੀ ਜਿੱਥੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਸਵਾਗਤ ਕੀਤਾ ਜਾਵੇਗਾ। ਇਸ ਉਪਰੰਤ ਧਾਰਮਿਕ ਦਰਸ਼ਨ ਯਾਤਰਾ ਰੁਕਨਾਂ ਬੇਗੂ, ਨੂਰਪੁਰ ਸੇਠਾਂ, ਪਟੇਲ ਨਗਰ, ਚੁੰਗੀ ਨੰ:7 ਤੋ ਆਰਮੀ ਏਰੀਏ ਵਿਚੋਂ ਹੁੰਦੀ ਹੋਈ ਫਿਰੋਜ਼ਪੁਰ-ਮੁਕਤਸਰ ਰੋਡ ਤੇ ਪੁੱਜੇਗੀ, ਜਿੱਥੇ ਕੈਂਟ ਬੋਰਡ ਦੇ ਦਫਤਰ ਅੱਗੇ ਫਿਰੋਜ਼ਪੁਰ ਛਾਉਣੀ ਦੀਆਂ ਸੰਗਤਾਂ ਵੱਲੋਂ ਯਾਤਰਾ ਦਾ ਜ਼ੋਰਦਾਰ ਸਵਾਗਤ ਕੀਤਾ ਜਾਵੇਗਾ। ਇਸ ਉਪਰੰਤ ਯਾਤਰਾ ਦਾ ਜਥਾ ਕੈਬਨਿਟ ਮੰਤਰੀ ਸ੍ਰ.ਜਨਮੇਜਾ ਸਿੰਘ ਸੇਖੋਂ ਦੇ ਗ੍ਰਹਿ ਦੇ ਅੱਗੋਂ ਹੁੰਦਾ ਹੋਇਆ ਇਤਿਹਾਸਕ ਗੁਰੂਦੁਆਰਾ ਸਾਰਾਗੜ•ੀ ਵਿਖੇ ਪੁੱਜੇਗਾ ਜਿੱਥੇ ਫਿਰੋਜ਼ਪੁਰ ਸ਼ਹਿਰ, ਫਿਰੋਜ਼ਪੁਰ ਛਾਉਣੀ ਤੇ ਆਸ-ਪਾਸ ਦੇ ਇਲਾਕੇ ਦੀਆਂ ਸੰਗਤਾਂ ਇਤਿਹਾਸਕ ਤੇ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਨਗੀਆਂ ਇਸ ਉਪਰੰਤ ਧਾਰਮਿਕ ਦਰਸ਼ਨ ਯਾਤਰਾ ਮੁੱਖ ਮਾਰਗ ਫਿਰੋਜ਼ਪੁਰ ਛਾਉਣੀ ਤੋ ਹੁੰਦੀ ਹੋਈ ਫਿਰੋਜ਼ਪੁਰ-ਮੋਗਾ ਰੋਡ, ਪਿੰਡ ਆਲੇ ਵਾਲਾ, ਸ਼ਹੀਦ ਭਗਤ ਸਿੰਘ ਇੰਜੀ: ਕਾਲਜ ਆਦਿ ਥਾਵਾਂ ਤੇ ਸੰਗਤਾਂ ਨੂੰ ਗੁਰੂ ਸਾਹਿਬਾਨਾ ਦੀਆਂ ਧਾਰਮਿਕ ਨਿਸ਼ਾਨੀਆਂ ਦੇ ਦਰਸ਼ਨ ਕਰਵਾ ਕੇ ਇਤਿਹਾਸਕ ਗੁਰੂਦੁਆਰਾ ਜ਼ਾਮਨੀ ਸਾਹਿਬ ਬਾਜੀਦਪੁਰ ਸਾਹਿਬ ਵਿਖੇ ਵਿਸ਼ਰਾਮ ਕਰੇਗੀ ਤੇ ਇੱਥੇ ਵੀ ਸੰਗਤਾਂ ਗੁਰੂ ਸਾਹਿਬਾਨਾ ਨਾਲ ਸਬੰਧਿਤ ਨਿਸ਼ਾਨੀਆਂ ਦੇ ਖੁੱਲੇ• ਦਰਸ਼ਨ ਕਰਨਗੀਆਂ। ਵਿਧਾਇਕ ਸ੍ਰ.ਜੋਗਿੰਦਰ ਸਿੰਘ ਜਿੰਦੂ ਨੇ ਦੱਸਿਆ ਕਿ 10 ਮਈ ਨੂੰ ਧਾਰਮਿਕ ਯਾਤਰਾ ਸਵੇਰੇ 8 ਵਜੇ ਗੁਰੂਦੁਆਰਾ ਸਾਹਿਬ ਤੋ ਰਵਾਨਾ ਹੋਕੇ ਮੱਲਵਾਲ, ਪਿਆਰੇਆਣ, ਮਿਸ਼ਰੀ ਵਾਲਾ, ਫ਼ਿਰੋਜ਼ਸ਼ਾਹ, ਘੱਲ ਖ਼ੁਰਦ, ਮਾਛੀ ਬੁਗਰਾ ਤੇ ਤਲਵੰਡੀ ਚੌਕ ਤੋ ਅੱਗੇ ਮੋਗਾ ਜ਼ਿਲੇ• ਵਿਚ ਪ੍ਰਵੇਸ਼ ਕਰੇਗੀ। ਸ੍ਰ. ਅਵਤਾਰ ਸਿੰਘ ਮਿਨਾ ਨੇ ਦੱਸਿਆ ਕਿ ਇਸੇ ਦਿਨ ਧਾਰਮਿਕ ਯਾਤਰਾ ਤਲਵੰਡੀ ਜੱਲੇ ਖਾਂ ਤੋ ਜ਼ੀਰਾ ਹਲਕੇ ਵਿਚ ਪ੍ਰਵੇਸ਼ ਕਰੇਗੀ ਜਿੱਥੇ ਸੰਗਤਾਂ ਵੱਲੋਂ ਪੁਰਜ਼ੋਰ ਸਵਾਗਤ ਕੀਤਾ ਜਾਵੇਗਾ ਤੇ ਯਾਤਰਾ ਦਾ ਰਾਤ ਦਾ ਪੜਾਅ ਹਰੀਕੇ ਵਿਖੇ ਹੋਵੇਗਾ, ਤੇ 11 ਮਈ ਨੂੰ ਯਾਤਰਾ ਤਰਨਤਾਰਨ ਜ਼ਿਲੇ• ਲਈ ਰਵਾਨਾ ਹੋਵੇਗੀ। ਡਿਪਟੀ ਕਮਿਸ਼ਨਰ ਇਜੀ: ਡੀ.ਪੀ.ਐਸ ਖਰਬੰਦਾ ਨੇ ਸਮੂਹ ਵਰਗਾ ਨੂੰ ਅਪੀਲ ਕੀਤੀ ਕਿ ਉਹ ਇਸ ਇਤਿਹਾਸਕ ਯਾਤਰਾ ਤੇ ਗੁਰੂ ਸਾਹਿਬਾਨਾ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਲਈ ਵੱਧ ਤੋ ਵੱਧ ਸ਼ਿਰਕਤ ਕਰਨ। ਉਨ•ਾਂ ਕਿਹਾ ਕਿ ਧਾਰਮਿਕ ਯਾਤਰਾ ਦੇ ਸਵਾਗਤ ਤੇ ਸੰਗਤਾਂ ਲਈ ਥਾਂ-ਥਾਂ ਲੰਗਰ ਦੇ ਪੁਖ਼ਤਾ ਪ੍ਰਬੰਧ ਹੋਣਗੇ। ਉਨ•ਾਂ ਕਿਹਾ ਕਿ ਸਮੂਹ ਜਥੇਬੰਦੀਆਂ ਧਾਰਮਿਕ ਸਥਾਨਾਂ ਤੋ ਰੋਜ਼ਾਨਾ ਇਸ ਯਾਤਰਾ ਸਬੰਧੀ ਸੰਗਤਾਂ ਨੂੰ ਜਾਣੂ ਕਰਵਾਉਣ ਤਾਂ ਜੋ ਸੰਗਤਾਂ ਇਨ•ਾਂ ਸਮਾਗਮਾਂ ਵਿਚ ਸ਼ਿਰਕਤ ਕਰਕੇ ਗੁਰੂ ਸਾਹਿਬਾਨ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰ ਸਕਣ। ਇਸ ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ.ਸਤਪਾਲ ਸਿੰਘ ਤਲਵੰਡੀ , ਸ੍ਰ.ਦਰਸ਼ਨ ਸਿੰਘ ਸ਼ੇਰ ਖਾਂ, ਸ੍ਰ.ਪ੍ਰੀਤਮ ਸਿੰਘ ਮਲਸੀਹਾ, ਸ੍ਰ.ਬਲਵਿੰਦਰ ਸਿੰਘ ਭੰਬਾਲੰਡਾਂ, ਸ੍ਰ.ਗੁਰਮੀਤ ਸਿੰਘ ਬੂਹ, ਸ੍ਰ.ਦਰਸ਼ਨ ਸਿੰਘ ਮੋਠਾਵਾਲਾ, ਮਾਸਟਰ ਗੁਰਨਾਮ ਸਿੰਘ, ਭਾਜਪਾ ਦੇ ਜ਼ਿਲ•ਾ ਪ੍ਰਧਾਨ ਸ੍ਰ.ਜੁਗਰਾਜ ਸਿੰਘ ਕਟੋਰਾ, ਨਗਰ ਕੌਂਸਲ ਗੁਰੂਹਰਸਹਾਏ ਦੇ ਪ੍ਰਧਾਨ ਮੋਟੂ ਵੋਹਰਾ, ਸ੍ਰ.ਬਲਦੇਵ ਸਿੰਘ ਮਾਹਮੂ ਜੋਈਆਂ, ਸ੍ਰ.ਬਚਿੱਤਰ ਸਿੰਘ ਮੋਰ, ਸ੍ਰ.ਗੁਰਮੀਤ ਸਿੰਘ ਮੁੱਦਕੀ, ਕਾਕਾ ਬਰਾੜ, ਬਲਦੇਬ ਰਾਜ ਕੰਬੋਜ, ਕਾਰਜ ਸਿੰਘ ਆਹਲਾ ਤੋ ਇਲਾਵਾ ਜ਼ਿਲੇ• ਦੇ ਮਾਰਕੀਟ ਕਮੇਟੀ, ਬਲਾਕ ਸੰਮਤੀ ਚੇਅਰਮੈਨ, ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਆਗੂ ਤੇ ਸੰਤ ਸਮਾਜ ਦੇ ਨੁਮਾਇੰਦਿਆਂ ਤੋ ਇਲਾਵਾ ਜ਼ਿਲ•ਾ ਅਧਿਕਾਰੀ ਵੀ ਹਾਜ਼ਰ ਸਨ।