Ferozepur News
ਗਰਾਮੀਣ ਡਾਕ ਸੇਵਕਾਂ ਦੀ ਹੜਤਾਲ ਜਾਰੀ
ਫਿਰੋਜ਼ਪੁਰ 19 ਮਾਰਚ (ਏ. ਸੀ. ਚਾਵਲਾ) : ਗਰਾਮੀਣ ਡਾਕ ਸੇਵਕਾਂ ਦੀ ਹੜਤਾਲ ਅਜੇ ਤੱਕ ਜਾਰੀ ਹੈ। ਗਰਾਮੀਣ ਡਾਕ ਸੇਵਕਾਂ ਵਲੋਂ ਸਥਾਨਕ ਡਾਕ ਘਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਗਰਾਮੀਣ ਡਾਕ ਸੇਵਕਾਂ ਨੇ ਦੱਸਿਆ ਕਿ ਉਨ•ਾਂ ਨੂੰ ਲਗਭਗ 35 ਸਾਲਾਂ ਤੋਂ ਡਾਕ ਸੇਵਕ ਤੋਂ ਕੰਮ ਕਰ ਰਹੇ ਹਨ ਪਰ ਅਜੇ ਤੱਕ ਸਰਕਾਰ ਨੇ ਉਨ•ਾਂ ਨੂੰ ਪੱਕੇ ਨਹੀ ਕੀਤਾ ਗਿਆ ਤੇ ਤਨਖ਼ਾਹ ਵੀ ਨਿਗੂਣੀ 6000 ਰੁਪਏ ਮਿਲਦੀ ਹੈ, ਜਿਸ ਨਾਲ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ। ਉਨ•ਾਂ ਸਰਕਾਰ ਤੋਂ ਮੰਗ ਕੀਤੀ ਕਿ ਗਰਾਮੀਣ ਡਾਕ ਸੇਵਕਾਂ, ਨੂੰ ਪੱਕਾ ਕੀਤਾ ਜਾਵੇ ਤੇ ਸੱਤਵੇਂ ਪੇਅ ਕਮਿਸ਼ਨ ਅਨੁਸਾਰ ਤਨਖ਼ਾਹ ਦਿੱਤੀ ਜਾਵੇ। ਇਸ ਮੌਕੇ ਓਮ ਪ੍ਰਕਾਸ਼ ਸ਼ਰਮਾ, ਤਿਲਕ ਰਾਜ, ਰਾਮ ਲੁਭਾਇਆ, ਕਰਨੈਲ ਸਿੰਘ, ਜੰਗੀਰ ਸਿੰਘ, ਮਹਿੰਦਰ ਸਿੰਘ, ਪਰਵੀਨ ਕੁਮਾਰ, ਰਮੇਸ਼ ਲਾਲ, ਨਰਿੰਦਰ ਕੁਮਾਰ, ਸੁਖਮਿੰਦਰ ਸਿੰਘ, ਪ੍ਰੇਮ ਕੁਮਾਰ, ਵਿਨੋਦ ਕੁਮਾਰ ਆਦਿ ਹਾਜ਼ਰ ਸਨ।