ਖੂਨਦਾਨ ਮਹੀਨੇ ਦੇ ਤਹਿਤ ਲਗਾਇਆ ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਨੇ ਅਮਰਜੰਸੀ ਕੈਂਪ
ਫਾਜ਼ਿਲਕਾ, 11 ਫਰਵਰੀ (ਵਿਨੀਤ ਅਰੋੜਾ): ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਬਲੱਡ ਡੋਨੇਸ਼ਨ ਸੁਸਾਇਟੀ ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਫਾਜ਼ਿਲਕਾ ਵੱਲੋਂ ਅਮਰਜੰਸੀ ਕੈਂਪ ਦਾ ਅਯੋਜਨ ਸਥਾਨਕ ਸਿਵਲ ਹਸਪਤਾਲ ਵਿਚ ਕੀਤਾ ਗਿਆ।
ਇਹ ਕੈਂਪ 12 ਜਨਵਰੀ ਤੋਂ 12 ਫਰਵਰੀ ਤੱਕ ਮਨਾਏ ਜਾ ਰਹੇ ਖੂਨਦਾਨ ਮਹੀਨੇ ਦੇ ਤਹਿਤ ਲਗਾਇਆ ਗਿਆ। ਜਿਸ ਵਿਚ 80 ਖੂਨਦਾਨੀਆਂ ਨੇ ਆਪਣਾ ਖੂਨਦਾਨ ਕੀਤਾ। ਕੈਂਪ ਵਿਚ ਸ਼੍ਰੀ ਰਾਮ ਕ੍ਰਿਪਾ ਸੇਵਾ ਸੰਘ ਦੇ ਖੂਨਦਾਨੀਆਂ ਅਤੇ ਜ਼ਿਲ•ਾ ਕਾਨੂੰਨੀ ਸੇਵਾ ਅਥਾਰਟੀ ਫਾਜ਼ਿਲਕਾ ਦੇ ਸੀਜੇਐਮ ਕ੍ਰਿਸ਼ਨ ਕੁਮਾਰ ਬਾਂਸਲ ਵੱਲੋਂ ਬਲੱਡ ਡੋਨੇਸ਼ਨ ਮੁਕਾਬਲਾ ਵੀ ਕਰਵਾਇਆ ਗਿਆ। ਜਿਸ ਦੇ ਤਹਿਤ ਵੱਖ ਵੱਖ ਖੂਨਦਾਨੀਆਂ ਨੇ ਆਪਣੇ ਵੱਲੋਂ ਬਹੁਤ ਵਧੀਆ ਅਤੇ ਖੂਨਦਾਨੀਆਂ ਨੂੰ ਪ੍ਰੇਰਿਤ ਕਰਨ ਵਾਲੇ ਸਲੋਗਨ ਪੇਸ਼ ਕੀਤੇ ਅਤੇ ਆਏ ਹੋਏ ਖੁਨਦਾਨੀਆਂ ਦੇ ਲਈ ਬਲੱਡ ਡੋਨੇਸ਼ਨ ਮਹੀਨੇ ਤਹਿਤ ਇੱਕ ਵਰਕਸ਼ਾਪ ਵੀ ਲਗਾਈ ਗਈ। ਜਿਸ ਵਿਚ ਐਸਐਮਓ ਡਾ. ਰਾਜੇਸ਼ ਸ਼ਰਮਾ, ਡਾ. ਮੋਹਿਤ ਮਧੁਰਕਰ ਬੀਟੀਓ, ਬ੍ਰੋਡਰਿਕ, ਮੈਡਮ ਰੰਜੂ ਗਿਰਧਰ ਵੱਲੋਂ ਖੂਨਦਾਨੀਆਂ ਨੂੰ ਖੂਨਦਾਨ ਕਰਨ ਅਤੇ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਬਲੱਡ ਡੋਨੇਸ਼ਨ ਦੇ ਤਹਿਤ ਜਾਣਕਾਰੀ ਮੁਹੱਈਆ ਕਰਵਾਈ ਗਈ। ਵਰਕਸ਼ਾਪ ਤੋਂ ਬਾਅਦ ਸਾਰਿਆਂ ਖੂਨਦਾਨੀਆਂ ਲਈ ਖਾਣ ਦੇ ਲਈ ਇੱਕ ਸਪੈਸ਼ਲ ਰਿਫਰੈਸ਼ਮੈਂਟ ਵੀ ਵੰਡੀ ਗਈ।
ਜਾਣਕਾਰੀ ਦਿੰਦੇ ਹੋਏ ਪ੍ਰੈਸ ਸਕੱਤਰ ਰਾਜੀਵ ਕੁਕਰੇਜਾ ਨੇ ਦੱਸਿਆ ਕਿ ਇਹ ਕੈਂਪ ਇਸ ਮਹੀਨੇ ਦੌਰਾਨ ਦੂਸਰਾ ਕੈਂਪ ਲਗਾਇਆ ਗਿਆ ਹੈ ਅਤੇ ਸੰਸਥਾ ਵੱਲੋਂ ਲਗਾਤਾਰ ਕੈਂਪ ਲਗਾਏ ਜਾਂਦੇ ਰਹਿਣਗੇ। ਸੰਘ ਦੇ ਪ੍ਰਧਾਨ ਅਨਮ’ੋਲ ਬੱਬਰ, ਮੀਤ ਪ੍ਰਧਾਨ ਅਰਪਿਤ ਖੇੜਾ, ਅਮਿਤ ਮੁੰਜ਼ਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਸਥਾ ਦੀਆਂ ਕੋਸ਼ਿਸ਼ਾਂ ਨਾਲ ਅੱਜ ਬਲਵਿੰਦਰ ਸਿੰਘ ਦੀ ਅਗਵਾਈ ਵਿਚ ਪਿੰਡ ਮੁੰਬੇਕੀ ਤੋਂ 30 ਖੂਨਦਾਨੀਆਂ ਨੂੰ ਪ੍ਰੇਰਿਤ ਕਰਕੇ ਉਨ•ਾਂ ਦਾ ਪਹਿਲੀਵਾਰ ਖੂਨਦਾਨ ਕਰਵਾਇਆ। ਅੱਜ ਗਰੁੱਪ ਦੇ ਮੈਂਬਰ ਪ੍ਰਦੀਪ ਗਖੜ, ਸ਼ਾਲੂ ਗਖੜ ਨੇ ਵੀ ਆਪਣਾ ਖੂਨਦਾਨ ਕੀਤਾ।
ਚੇਅਰਮੈਨ ਅਮਿਤ ਮੁੰਜ਼ਾਲ, ਮੈਂਬਰ ਅਮਿਤ ਡੋਡਾ, ਹਨੀ ਵਾਟਸ ਨੇ ਦੱਸਿਆ ਕਿ 17 ਫਰਵਰੀ ਨੂੰ ਪਿੰਡ ਖੂਈਖੇੜਾ ਵਿਚ ਵੀ ਕੈਂਪ ਲਗਾਇਆ ਜਾਵੇਗਾ।
ਇਸ ਮੌਕੇ ਸੰਸਥਾ ਦੇ ਮੈਂਬਰ ਅਮਨ ਡੋਡਾ, ਵਰਿੰਦਰ ਗਰਗ, ਸਾਹਿਲ, ਨੀਰਜ਼ ਖੋਸਲਾ, ਦਾਨਿਸ਼ ਖੁਰਾਣਾ, ਤਜਿੰਦਰ ਸਿੰਘ, ਗੋਪਾਲ ਸਿੰਘ, ਨਰਿੰਦਰ ਸਿੰਘ, ਅਪਿੰਦਰਜੀਤ ਸਿੰਘ, ਅਜੈ ਪੁਪਨੇਜਾ, ਅਰਜ਼ੁਨ, ਸਾਹਿਲ ਸ਼ਰਮਾ, ਸੰਜੀਵ ਸ਼ਰਮਾ, ਅੰਕਿਤ ਸਚਦੇਵਾ, ਦੀਪਕ ਵਰਮਾ, ਮੰਗਤ ਸਿੰਘ, ਆਸ਼ੂ ਕੁੱਕੜ, ਪੰਕਜ਼, ਦੀਪਕ, ਪ੍ਰਕਾਸ਼, ਰਮਨ ਕੁਮਾਰ, ਅਨਿਲ ਕਾਮਰਾ, ਅਨਮੋਲ ਵਰਮਾ, ਡਾ. ਅਮਿਤ ਗੁਗਲਾਨੀ, ਡਾ. ਰੋਹਿਤ, ਡਾ. ਸੋਰਵ, ਬਲੱਡ ਬੈਂਕ ਸਟਾਫ਼ ਮੈਡਮ ਰੰਜੂ ਗਿਰਧਰ, ਆਸ਼ਾ ਡੋਡਾ, ਰਾਜ ਸਿੰਘ, ਮਨਦੀਪ , ਰਣਜੀਤ ਸਿੰਘ ਹਾਜ਼ਰ ਸਨ।