ਕੇਂਦਰੀ ਜੇਲ ਫਿਰੋਜ਼ਪੁਰ ਵਿਖੇ ਲਗਾਇਆ ਗਿਆ ਅੱਖਾਂ ਅਤੇ ਦੰਦਾਂ ਦਾ ਚੈਕਅੱਪ ਕੈਂਪ
ਫਿਰੋਜ਼ਪੁਰ 18 ਫਰਵਰੀ (ਏ .ਸੀ. ਚਾਵਲਾ) : ਸਥਾਨਕ ਕੇਂਦਰੀ ਜੇਲ ਵਿਖੇ ਕੈਦੀਆਂ ਅਤੇ ਹਵਾਲਾਤੀਆਂ ਦੇ ਦੰਦਾਂ ਅਤੇ ਅੱਖਾਂ ਦੇ ਚੈੱਕਅੱਪ ਸਬੰਧੀ ਜ਼ਿਲ•ਾ ਐਨ ਜੀ ਓਜ਼ ਕੁਆਰਡੀਨੇਟਰ ਕਮੇਟੀ ਫਿਰੋਜ਼ਪੁਰ ਦੇ ਚੇਅਰਮੈਨ ਪੀ ਸੀ ਕੁਮਾਰ ਅਤੇ ਸਦਾਵਰਤ ਪੰਚਾਇਤੀ ਟਰੱਸਟ ਵਲੋਂ ਮੈਡੀਕਲ ਕੈਂਪ ਆਯੋਜਤ ਕੀਤਾ ਗਿਆ। ਇਸ ਕੈਂਪ ਦੀ ਸ਼ੁਰੂਆਤ ਕਰਨ ਲਈ ਚੀਫ ਜੂਡੀਸ਼ੀਅਲ ਮੈਜਿਸਟ੍ਰੈਟ ਕਮ ਸਕੱਤਰ ਕਨੂੰਨੀ ਸੇਵਾਵਾਂ ਫਿਰੋਜ਼ਪੁਰ ਮਦਨ ਲਾਲ ਉਚੇਚੇ ਤੌਰ ਤੇ ਹਾਜ਼ਰ ਹੋਏ। ਇਸ ਕੈਂਪ ਵਿਚ ਲਗਭਗ 80 ਤੋਂ ਵੱਧ ਕੈਦੀਆਂ ਅਤੇ ਹਵਾਲਾਤੀਆਂ ਜਿਨ•ਾਂ ਵਿਚ ਮਹਿਲਾ ਵੀ ਸ਼ਾਮਲ ਸਨ ਦੀਆਂ ਅੱਖਾਂ ਦਾ ਚੈਕਅੱਪ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਡਾਕਟਰ ਸੰਦੀਪ ਬਜਾਜ ਵਲੋਂ ਕੀਤਾ ਗਿਆ। ਜਿਨ•ਾਂ ਵਿਚੋਂ 11 ਕੈਦੀਆਂ ਦੀ ਨਜ਼ਰ ਕਮਜੋਰ ਪਾਈ ਗਈ ਅਤੇ ਉਨ•ਾਂ ਨੂੰ ਜਲਦ ਹੀ ਐਨਕਾਂ ਲਗਾਉਣ ਦੀ ਸਲਾਹ ਦਿੱਤੀ ਗਈ। ਇਸ ਮੌਕੇ 4 ਮਰੀਜਾਂ ਨੂੰ ਅੱਖਾਂ ਦੇ ਆਪਰੇਸ਼ਨ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਨੂੰ ਕੇਸ ਭੇਜਣ ਵਾਸਤੇ ਜੇਲ ਦੇ ਡਿਪਟੀ ਸੁਪਰਡੈਂਟ ਲਲਿਤ ਕੋਹਲੀ ਅਤੇ ਜੇਲ ਦੇ ਡਾਕਟਰ ਸਤਪਾਲ ਭਗਤ ਨੂੰ ਆਖਿਆ ਗਿਆ। ਇਸ ਤੋਂ ਇਲਾਵਾ ਤਕਰੀਬਨ 70 ਕੈਦੀਆਂ ਦੇ ਦੰਦਾਂ ਦਾ ਚੈੱਕਅੱਪ ਫਿਰੋਜ਼ਪੁਰ-ਮੋਗਾ ਰੋਡ ਤੇ ਸਥਿਤ ਜੈਨਸਿਸ ਇੰਸਟੀਚਿਊਟ ਡੈਂਟਲ ਐਂਡ ਰਿਸਰਚ ਦੇ ਡਾਕਟਰਾਂ ਵਲੋਂ ਕੀਤਾ ਗਿਆ। ਇਸ ਮੌਕੇ ਡਾਕਟਰਾਂ ਵਲੋਂ ਕੈਦੀਆਂ ਅਤੇ ਹਵਾਲਾਤੀਆਂ ਨੂੰ ਆਪਣੇ ਦੰਦਾਂ ਦੀ ਦੇਖ ਭਾਲ ਲਈ ਢੁੱਕਵੀਂ ਸਲਾਹ ਦਿੱਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਤਿੰਦਰ ਭੱਲਾ, ਏ ਸੀ ਚਾਵਲਾ, ਮੰਗਤ ਰਾਮ ਮਾਨਕਟਾਲਾ, ਮੁਖਤਿਆਰ ਮਸੀਹ, ਅਸ਼ਵਨੀ ਮੌਂਗਾ, ਉਮ ਪ੍ਰਕਾਸ਼ ਅਤੇ ਹੋਰ ਵੀ ਹਾਜ਼ਰ ਸਨ।