Ferozepur News

Sessions Judge Ferozepur visits Orphanage House, interacts with inmates

Sessions Judge Ferozepur visits Orphanage House, interacts with inmates 

NALSA (Child Friendly Legal Services to Children and their Protection) Scheme 2016

ਫਿਰੋਜ਼ਪੁਰ ( ) 06 ਸਤੰਬਰ 2019— ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ. ਨਗਰ ਮੋਹਾਲੀ ਜੀਆਂ ਦੇ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਸ਼੍ਰੀ ਪਰਮਿੰਦਰ ਪਾਲ ਸਿੰਘ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ  ਅਥਾਰਟੀ ਫਿਰੋਜਪੁਰ ਜੀਆਂ ਨੇ ਅੱਜ ਆਰੀਆ ਅਨਾਥ ਆਸ਼ਰਮ ਫਿਰੋਜ਼ਪੁਰ ਕੈਂਟ ਦਾ ਦੌਰਾ ਕੀਤਾ ।

ਇਸ ਮੌਕੇ ਸ਼੍ਰੀ ਅਮਨ ਪ੍ਰੀਤ ਸਿੰਘ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀ ਵੀ ਮਾਨਯੋਗ ਸੈਸ਼ਨਜ਼ ਜੱਜ ਸਾਹਿਬ ਦੇ ਨਾਲ ਸਨ । ਇਸ ਮੌਕੇ ਜੱਜ ਸਾਹਿਬ ਨੇ ਇਸ ਅਨਾਥ ਆਸ਼ਰਮ ਦੀ ਬਿਲਡਿੰਗ ਦਾ ਸਰਵੇਖਣ ਕੀਤਾ । ਇਸ ਮੌਕੇ ਜੱਜ ਸਾਹਿਬਾਨ ਦੇ ਨਾਲ ਡਾਕਟਰ ਕੇ. ਸੀ. ਅਰੋੜਾ ਚੇਅਰਪਰਸਨ ਚਾਈਲਡ ਵੈਲਫੇਅਰ ਕਮੇਟੀ ਵੀ ਸਨ । ਇਸ ਤੋਂ ਬਾਅਦ ਜੱਜ ਸਾਹਿਬ ਨੇ ਇੱਥੇ ਮੌਜੂਦ ਸਾਰੇ ਬੱਚਿਆਂ ਦਾ ਹਾਲ ਚਾਲ ਪੁੱਛਿਆ ਗਿਆ ਅਤੇ ਬੱਚਿਆਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਵੀ ਪੁੱਛੀਆਂ । ਇਸ ਦੇ ਦੌਰਾਨ ਜੱਜ ਸਾਹਿਬ ਨੇ ਇਸ ਆਸ਼ਰਮ ਦੀ ਰਸੋਈ ਦਾ ਸਰਵੇਖਣ ਵੀ ਕੀਤਾ । ਜਿੱਥੇ ਉਨ੍ਹਾਂ ਵੱਲੋਂ ਬੱਚਿਆਂ ਨੂੰ ਮਿਲਣ ਵਾਲੇ ਖਾਣੇ ਦਾ ਸਰਵੇਖਣ ਵੀ ਕੀਤਾ ਗਿਆ ਤਾਂ ਜ਼ੋ ਬੱਚਿਆਂ ਦੀ ਸਿਹਤ ਦਾ ਖਾਸ ਖਿਆਲ ਰੱਖਿਆ ਜਾ ਸਕੇ ।

ਇਸ ਮੌਕੇ ਸੈਸ਼ਨਜ਼ ਜੱਜ ਸਾਹਿਬ ਨੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਨੂੰ ਆਦੇਸ਼ ਦਿੱਤੇ ਕਿ ਇੱਥੇ ਮੌਜੂਦ ਸਟਾਫ ਅਤੇ ਬੱਚਿਆਂ ਨੂੰ ਕਿਸੇ ਕਿਸਮ ਦੀ ਵੀ ਕਾਨੂੰਨੀ ਸਹਾਇਤਾ ਦੀ ਲੋੜ ਹੋਵੇ ਤਾਂ ਉਹ ਕਾਨੂੰਨੀ ਸਹਾਇਤਾ ਇਸ ਆਸ਼ਰਮ ਨੂੰ ਤੁਰੰਤ ਮੁਹੱਈਆ ਕਰਵਾਈ ਜਾਵੇ ਅਤੇ ਹਰੇਕ ਮਹੀਨੇ ਇੱਥੇ ਦੌਰਾ ਕੀਤਾ ਜਾਵੇ ।

ਇਸ ਮੌਕੇ ਸ਼੍ਰੀ ਰਾਜੇਸ਼ਵਰ ਸਿੰਘ ਸ਼ੇਰਗਿੱਲ ਰਿਟੇਨਰ ਐਡਵੋਕੇਟ, ਸ਼੍ਰੀਮਤੀ ਸਤਨਾਮ ਕੌਰ ਚੇਅਰਮੈਨ ਸੀ. ਡਬਲਿਊ. ਸੀ. ਫਿਰੋਜ਼ਪੁਰ ਸ਼੍ਰੀਮਤੀ ਜਸਵਿੰਦਰ ਕੌਰ ਡੀ. ਸੀ. ਪੀ. ਓ. ਫਿਰੋਜ਼ਪੁਰ, ਸ਼੍ਰੀਮਤੀ ਸੀਮਾ ਰਾਣੀ ਕੋਆਰਡੀਨੇਟਰ ਬਾਲ ਸੁਰੱਖਿਆ ਵਿਭਾਗ, ਅਤੇ ਇਸ ਆਸ਼ਰਮ ਦਾ ਸਾਰਾ ਸਟਾਫ ਮੌਜੂਦ ਸੀ । ਅੰਤ ਵਿੱਚ ਚੇਅਰਮੈਨ ਸਾਹਿਬ ਸ਼੍ਰੀ ਕੇ. ਸੀ. ਅਰੋੜਾ ਜੀ ਨੇ ਜੱਜ ਸਾਹਿਬ ਦਾ ਧੰਨਵਾਦ ਕੀਤਾ ।

Related Articles

Back to top button