ਕੇਂਦਰੀ ਜੇਲ ਚੋ ਮੋਬਾਇਲ , ਡਾਟਾ ਕੇਬਲ, ਪੁੜੀਆਂ ਤੰਬਾਕੂ, ਸਿਗਰਟਾਂ ਅਤੇ ਹੋਰ ਵੀ ਪਾਬੰਦੀਸ਼ੁਦਾ ਸਮਾਨ ਹੋਇਆ ਬਰਾਮਦ
ਕੇਂਦਰੀ ਜੇਲ ਚੋ ਮੋਬਾਇਲ , ਡਾਟਾ ਕੇਬਲ, ਪੁੜੀਆਂ ਤੰਬਾਕੂ, ਸਿਗਰਟਾਂ ਅਤੇ ਹੋਰ ਵੀ ਪਾਬੰਦੀਸ਼ੁਦਾ ਸਮਾਨ ਹੋਇਆ ਬਰਾਮਦ
ਫਿਰੋਜ਼ਪੁਰ 15 ਜੁਲਾਈ 2024: ਫਿਰੋਜ਼ਪੁਰ ਜੇਲ ਦੇ ਅੰਦਰੋਂ ਮੋਬਾਇਲ ਫੋਨ ਅਤੇ ਹੋਰ ਪਾਬੰਦੀਸ਼ੁਦਾ ਵਸਤੂਆਂ ਦੀ ਬਰਾਮਦਗੀ ਨੇ ਇਕ ਵਾਰ ਫਿਰ ਜੇਲ ਦੇ ਢਿੱਲੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲੀ ਦਿੱਤੀ ਹੈ । ਜੇਲ ਦੀਆ ਉੱਚੀਆਂ ਕੰਧਾਂ ਨੂੰ ਟਿੱਚ ਜਾਣਦੇ ਹੋਏ ਬਾਹਰੋਂ ਸ਼ਰਾਰਤੀ ਅਨਸਰਾਂ ਵਲੋਂ ਜੇਲ੍ਹ ਅੰਦਰ ਪੈਕੇਟ ਸੁੱਟਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ । ਇਸੇ ਤਰ੍ਹਾਂ ਇਕ ਵਾਰ ਫਿਰ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ 2 ਮਾਮਲਿਆਂ ਚ 10 ਮੋਬਾਇਲ ਫੋਨ ਅਤੇ ਹੋਰ ਪਾਬੰਦੀਸ਼ੁਦਾ ਸਾਮਾਨ ਬਰਾਮਦ ਹੋਣ ਦੀ ਖ਼ਬਰ ਸਾਮਣੇ ਆਈ ਹੈ ।
ਮਿਲੀ ਜਾਣਕਰੀ ਅਨੁਸਾਰ ਪਹਿਲੇ ਮਾਮਲੇ ਚ ਮਿਤੀ 14-07-2024 ਨੂੰ ਰਿਸ਼ਵਪਾਲ ਗੌਇਲ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਸਮੇਤ ਸਾਥੀ ਕ੍ਰਮਚਾਰੀਆਂ ਵੱਲੋ ਜੇਲ ਦੀ ਤਲਾਸ਼ੀ ਕੀਤੀ ਗਈ ਤੇ ਤਲਾਸ਼ੀ ਦੋਰਾਨ ਹਵਾਲਾਤੀ ਲਖਵਿੰਦਰ ਸ਼ਰਮਾ ਪੁੱਤਰ ਅਮਰ ਨਾਥ ਸ਼ਰਮਾ ਵਾਸੀ ਭਾਗੁ ਰੋਡ ਬਠਿੰਡਾ ਕੋਲੋਂ 01 ਮੋਬਾਇਲ ਫੋਨ ਮਾਰਕਾ ਨੋਕੀਆ ਬਰਾਮਦ ਹੋਇਆ ।
ਅਤੇ ਦੂਜੇ ਮਾਮਲੇ ਚ ਰਿਸ਼ਵਪਾਲ ਗੌਇਲ ਵੱਲੋ ਸਮੇਤ ਸਾਥੀ ਕ੍ਰਮਚਾਰੀਆਂ ਦੇ ਫਿਰ ਜੇਲ ਦੀ ਤਲਾਸ਼ੀ ਕੀਤੀ ਗਈ ਤੇ ਤਲਾਸ਼ੀ ਦੋਰਾਨ ਅਣਪਛਾਤੇ ਵਿਅਕਤੀਆਂ ਦੁਆਰਾ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਬਾਹਰੋਂ ਜੇਲ੍ਹ ਅੰਦਰ ਸੁੱਟੇ ਗਏ ਫੇਂਕੀਆਂ ਵਿੱਚੋਂ 09 ਮੋਬਾਇਲ ਫੋਨ ,03 ਚਾਰਜਰ,06 ਡਾਟਾ ਕੇਬਲ, 59 ਪੁੜੀਆਂ ਤੰਬਾਕੂ, 02 ਡੱਬੀਆਂ ਸਿਗਰਟਾਂ , 04 ਪੈਕਟ ਕੂਲਲਿਪ ਬਰਾਮਦ ਹੋਏ ।
ਸ਼ਿਕਾਇਤ ਦੇ ਅਧਾਰ ਤੇ ਥਾਣਾ ਸਿਟੀ ਫਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਵਲੋਂ ਦੋਵਾਂ ਮਾਮਲਿਆਂ ਚ ਹਵਾਲਾਤੀ ਲਖਵਿੰਦਰ ਸ਼ਰਮਾ ਪੁੱਤਰ ਅਮਰ ਨਾਥ ਸ਼ਰਮਾ ਵਾਸੀ ਭਾਗੁ ਰੋਡ ਬਠਿੰਡਾ ਅਤੇ ਨਾਮਲੂਮ ਵਿਅਕਤੀਆਂ ਖਿਲਾਫ PRISONS ਐਕਟ ਦੇ ਤਹਿਤ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਜਾਰੀ ਹੈ
ਇਸ ਵਿਚ ਕੋਈ ਸ਼ੱਕ ਨਹੀਂ ਕਿ ਸੁਚੇਤ ਜੇਲ ਸਟਾਫ ਤੇਜ਼ੀ ਨਾਲ ਅਚਨਚੇਤ ਚੈਕਿੰਗ ਕਰਕੇ ਮੋਬਾਈਲਾਂ ਨੂੰ ਟਰੇਸ ਕਰਨ ਲਈ ਕਾਰਵਾਈ ਕਰਦਾ ਹੈ ਪਰ ਇਸ ਦੇ ਨਾਲ ਹੀ ਇਹ ਬਹੁਤ ਹੀ ਅਜੀਬ ਗੱਲ ਹੈ ਕਿ ਜੇਲ ਦੇ ਅੰਦਰ ਮੋਬਾਈਲਾਂ ਦੀ ਉਪਲਬਧਤਾ ਬਾਰੇ ਜਾਣਕਾਰੀ ਦੇ ਸਰੋਤ ਹਰ ਸਮੇਂ ਜੇਲ੍ਹ ਵਿਚ ਦਾਖਲ ਹੋਣ ਤੋਂ ਬਾਅਦ ਹੀ ਹੁੰਦੇ ਹਨ। ਜੇਲ੍ਹ ਦੇ ਅੰਦਰੋਂ ਮੋਬਾਈਲ ਅਤੇ ਹੋਰ ਪਾਬੰਦੀਸ਼ੁਦਾ ਵਸਤੂਆਂ ਦੀ ਬਰਾਮਦਗੀ ਨੇ ਪ੍ਰਵੇਸ਼ ਪੁਆਇੰਟ ਅਤੇ ਜੇਲ੍ਹ ਦੀਆਂ ਕੰਧਾਂ ਦੇ ਬਾਹਰ ਕਮਜ਼ੋਰ ਸੁਰੱਖਿਆ ਪ੍ਰਬੰਧਾਂ ਦਾ ਖੁਲਾਸਾ ਕੀਤਾ ਹੈ।