ਕਿਸਾਨ ਮਜ਼ਦੂਰ ਜੱਥੇਬੰਦੀਆ ਨੇ ਕੇਂਦਰ ਸਰਕਾਰ ਵਲੋ ਡਿਸਟ੍ਰੀਬਿਊਟ ਇਲੈਕਟਰਸੀਟੀ ਬਿੱਲ 2022 ਦਾ ਨੋਟੀਫੀਕੇਸ਼ਨ ਕਰਨ ਵਿਰੋਧੀ ਪੰਜਾਬ ਭਰ ਵਿੱਚ ਕੇਂਦਰ ਸਰਕਾਰ ਦੇ ਪੂਤਲੇ ਫੂਕਣ ਦਾ ਐਲਾਨ ਕੀਤਾ
20 ਤੇ 21 ਸਤੰਬਰ ਨੂੰ
ਕਿਸਾਨ ਮਜ਼ਦੂਰ ਜੱਥੇਬੰਦੀਆ ਨੇ ਕੇਂਦਰ ਸਰਕਾਰ ਵਲੋ ਡਿਸਟ੍ਰੀਬਿਊਟ ਇਲੈਕਟਰਸੀਟੀ ਬਿੱਲ 2022 ਦਾ ਨੋਟੀਫੀਕੇਸ਼ਨ ਕਰਨ ਵਿਰੋਧੀ ਪੰਜਾਬ ਭਰ ਵਿੱਚ 20 ਤੇ 21 ਸਤੰਬਰ ਨੂੰ ਕੇਂਦਰ ਸਰਕਾਰ ਦੇ ਪੂਤਲੇ ਫੂਕਣ ਦਾ ਐਲਾਨ ਕੀਤਾ
ਫਿਰੋਜ਼ਪੁਰ, 20.9.2022: ਕਿਸਾਨ ਮਜ਼ਦੂਰ ਸਘਰੰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਲਿਖਤੀ ਪ੍ਰੈੱਸ ਬਿਆਨ ਰਾਹੀ ਦੱਸਿਆ ਕੇ ਕੇਦਰ ਸਰਕਾਰ ਵਲੋ ਨਿਜੀਕਰਨ ਦੀ ਨਿਤੀ ਨੂੰ ਅੱਗੇ ਵਧਾਉਂਦਿਆਂ ਬਿਜਲੀ ਵੰਡ ਐਕਟ 2022 ਦਾ ਨੋਟੀਫਿਕੇਸ਼ਨ ਕਰ ਦਿੱਤਾ ਹੈ। ਉਸ ਦੇ ਸਬੰਧ ਵਿੱਚ ਅੱਜ ਜਿੱਲਾ ਕਪੂਰਥਲਾ ਦੀ ਸੁਲਤਾਨਪੁਰਲੋਧੀ ਦੀ ਦਾਣਾ ਮੰਡੀ ਵਿੱਚ ਕੇਂਦਰ ਸਰਕਾਰ ਦਾ ਪੂਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ
ਇਸ ਤੋ ਇਲਾਵਾ ਫਾਜ਼ਿਲਕਾ, ਜਲਾਲਾਬਾਦ, ਫਿਰੋਜ਼ਪੁਰ, ਤਰਨਤਾਰਨ, ਅਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ ਆਦਿ ਥਾਂਵਾ ਤੇ ਵੱਡੇ ਇਕੱਠ ਕਰਕੇ ਮੋਦੀ ਸਰਕਾਰ ਦੇ ਪੂਤਲੇ ਫੂੱਕੇ ਗਏ।
ਕਿਸਾਨ ਆਗੂਆ ਨੇ ਸੰਬੋਧਨ ਕਰਦਿਆ ਕਿਹਾ ਕਿ ਬਿਜਲੀ ਰਾਜਾ ਦਾ ਵਿਸ਼ਾ ਹੈ ਤੇ ਸਮਵਰਤੀ ਸੂਚੀ ਵਿੱਚ ਆਉਂਦਾ ਹੈ। ਕੇਂਦਰ ਸਰਕਾਰ ਨੇ ਧੱਕੇ ਨਾਲ ਕਾਨੂੰਨ ਬਣਾਕੇ ਬਿਜਲੀ ਸਬੰਧੀ ਰਾਜਾਂ ਦੇ ਹੱਕ ਹਕੂਕ ਆਪਣੇ ਕੋਲ ਲੈ ਲਏ ਹਨ ਤੇ ਅਗੋ ਪ੍ਰਾਇਵੇਟ ਕੰਪਨੀ ਨੂੰ ਦਿੱਤੇ ਜਾਣਗੇ। ਇਸ ਨਾਲ ਰਾਜ ਨਾ ਤਾਂ ਬਿਜਲੀ ਦੀ ਬੈਕਿੰਗ ਨਹੀ ਕਰ ਸਕਣਗੇ। ਤੇ ਨਾ ਹੀ ਕਿਸੇ ਦੂਜੇ ਰਾਜ ਨੂੰ ਬਿਜਲੀ ਲੈ ਦੇ ਸਕਣਗੇ ਇਸ ਨਾਲ ਬਿਜਲੀ ਰੈਗੂਲੇਟਰੀ ਕਮਿਸ਼ਨ ਡੰਮੀ ਹੋ ਜਾਣਗੇ ਤੇ ਬਿਜਲੀ ਲੋਕਾ ਦੀ ਪੰਹੁਚ ਤੋ ਬਾਹਰ ਹੋ ਜਾਉਗੀ।
ਕਿਸਾਨ ਆਗੂਆ ਨੇ ਭਗਵੰਤ ਮਾਨ ਦੀ ਸਰਕਾਰ ਨੂੰ ਕਟਿਹਰੇ ਵਿੱਚ ਖੜਾ ਕਰਦਿਆ ਸਵਾਲ ਕੀਤਾ ਕੇ ਕਿਹੜੀ ਗੱਲੋ ਚੁਪਵਟੀ ਹੈ। ਇਸ ਦਾ ਅਰਥ ਇਹ ਹੈ ਕਿ ਭਗਵੰਤ ਮਾਨ ਦੀ ਸਰਕਾਰ ਵੀ ਮੋਦੀ ਸਰਕਾਰ ਦੇ ਨਿਜੀਕਰਨ ਦੀ ਨੀਤੀ ਨਾਲ ਸਹਿਮਤ ਹੈ। ਕਿਸਾਨ ਮਜ਼ਦੂਰ ਜਥੇਬੰਦੀ ਵਲੋ 23 ਤਰੀਕ ਨੂੰ ਸੂਬੇ ਦੀ ਕੋਰ ਕਮੇਟੀ ਦੀ ਮੀਟਿੰਗ ਸੱਦ ਲਈ ਹੈ ਤੇ ਜਿਸ ਵਿੱਚ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।