ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਕਾਫ਼ਲਾ ਸਾਂਝੇ ਮੋਰਚੇ ਦੀ ਹਮਾਇਤ ਲਈ ਮਾਲਬਰੋਜ ਸਰਾਬ ਫੈਕਟਰੀ ਵਿਖੇ ਲੱਗੇ ਮੋਰਚੇ ਵਿੱਚ ਪਹੁੰਚਿਆ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਕਾਫ਼ਲਾ ਸਾਂਝੇ ਮੋਰਚੇ ਦੀ ਹਮਾਇਤ ਲਈ ਮਾਲਬਰੋਜ ਸਰਾਬ ਫੈਕਟਰੀ ਵਿਖੇ ਲੱਗੇ ਮੋਰਚੇ ਵਿੱਚ ਪਹੁੰਚਿਆ
24.12.2022: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਵੱਡਾ ਕਾਫ਼ਲਾ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ ਅਤੇ ਜ਼ਿਲਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਮਜਦੂਰਾ ਨੂੰ ਨਾਲ ਲੈ ਕੇ ਮਾਲਬਰੋਜ ਸਰਾਬ ਫੈਕਟਰੀ ਲੱਗੇ ਪੱਕੇ ਮੋਰਚੇ ਵਿੱਚ ਪਹੁੰਚਿਆ.
ਇਸ ਮੋਕੇ ਪਰੈਸ ਨੁੂੰ ਜਾਣਕਾਰੀ ਦਿੰਦਿਆਂ ਜਿਲਾ ਪਰੈਸ ਸਕੱਤਰ ਸੁਖਵੰਤ ਸਿੱਘ ਲੋਹਕਾ ਨੇ ਦੱਸਿਆ ਕਿ ਮਾਲਬਰੋਜ ਸਰਾਬ ਅੱਗੇ ਸਾਝਾ ਮੋਰਚਾ ਵੱਲੋ ਜੋ ਧਰਨਾ ਪਿਛਲੇ 5 ਮਹੀਨਿਆਂ ਤੋ ਛਾਤਮਈ ਚੱਲ ਰਿਹਾ ਸੀ.ਜਿਸ ਵਿੱਚ ਜਥੇਬੰਦੀ ਦੇ ਆਗੁੂ ਪਹਿਲੇ ਦਿਨ ਤੋ ਹੀ ਮੋਰਚੇ ਵਿੱਚ ਸ਼ਾਮਲ ਹਨ.ਪਰ ਪਿਛਲੇ ਕੁਝ ਦਿਨਾ ਤੋ ਭਗਵੰਤ ਮਾਨ ਦੀ ਪੰਜਾਬ ਸਰਕਾਰ ਵੱਲੋਂ ਜੀਰਾ ਏਰੀਆ ਦਾ ਹਵਾ ਪਾਣੀ ਪਰਦੂਸਿਤ ਕਰ ਰਹੀ ਮਾਲਬਰੋਜ ਸਰਾਬ ਫੈਕਟਰੀ ਨੁੂੰ ਬੰਦ ਕਰਨ ਦੀ ਬਜਾਏ.ਫੈਕਟਰੀ ਦੇ ਹੱਕ ਚੋ ਖੜੀ ਨਜਰ ਆ ਰਹੀ ਹੈ.ਤੇ ਧਰਨੇ ਨੁੂੰ ਜਬਰੀ ਚੁਕਾਓੁਣ ਲਈ ਹਰ ਤਰਾ ਦੀਆ ਕੋਝੀਆ ਚਾਲਾ ਚਲੀਆ ਜਾ ਰਹੀਆ ਹਨ.ਤੇ ਸ਼ਾਤਮਈ ਅੰਦੋਲਨ ਕਰ ਰਹੇ ਕਿਸਾਨਾ ਮਜਦੂਰਾ ਬੀਬੀਆ ਤੇ ਝੂਠੇ ਪਰਚੇ ਅਤੇ ਲਾਠੀਚਾਰਜ ਕਰ ਕੇ ਉਹਨਾ ਨੁੂੰ ਚੁੱਕ ਕੇ ਜਬਰੀ ਜੇਲਾ ਵਿੱਚ ਸੁਟਿਆ ਜਾ ਰਿਹਾ ਹੇੈ.ਜੋ ਕੁਝ ਸਮਾ ਪਹਿਲਾ ਇਹਨਾ ਕਿਸਾਨੀ ਧਰਨਿਆ ਚੋ ਨਿਕਲੀ ਕਿਸਾਨ ਹਿਤੈਸੀ ਹੋਣ ਦਾ ਡਰਾਮਾ ਕਰਨ ਵਾਲੀ ਭਗਵੰਤ ਮਾਨ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਦਿਖਾ ਰਹੀ ਹੈ ਜਿਸ ਦੀ ਜਥੇਬੰਦੀ ਵੱਲੋ ਸਖਤ ਸਬਦਾ ਵਿੱਚ ਨਿਖੇਧੀ ਕੀਤੀ ਗਈ ਤੇ ਅੱਜ ਜਿਲਾ ਫਿਰੋਜ਼ਪੁਰ ਤੋ ਜਥੇਬੰਦੀ ਦਾ ਵੱਡਾ ਕਾਫਲਾ ਮਾਲਬਰੋਜ ਸਰਾਬ ਫੈਕਟਰੀ ਜੀਰਾ ਵਿਖੇ ਪੁਲਿਸ ਦੀਆਂ ਰੋਕਾ ਤੋੜਦਾ ਹੋਇਆ ਪਹੁੰਚਿਆ ਤੇ ਫ਼ੈਕਟਰੀ ਪਹੁਚ ਕੇ ਪਰੈਸ ਨਾਲ ਗੱਲ ਕਰਦਿਆਂ ਕਿਹਾ ਕੇ ਜਦ ਤਕ ਇਹ ਕੈਸਰ ਫੈਕਟਰੀ ਪੂਰਨ ਰੂਪ ਵਿੱਚ ਬੰਦ ਨਹੀ ਹੋ ਜਾਦੀ .ਜਥੇਬੰਦੀਆ ਇਕ ਇੰਚ ਵੀ ਪਿੱਛੇ ਨਹੀ ਹਟੇਗੀ.ਚਾਹੇ ਉਸ ਲਈ ਕੋਈ ਵੀ ਕੁਰਬਾਨੀ ਦੇਣੀ ਪਵੇ.
ਜਥੇਬੰਦੀ ਵੱਲੋ ਜੋਰਦਾਰ ਮੰਗ ਕੀਤੀ ਗਈ ਕੇ ਜੇਕਰ ਗਰਿਫਤਾਰ ਕੀਤੇ ਕਿਸਾਨਾ ਨੁੂੰ ਜਲਦੀ ਰਿਹਾ ਨਾ ਕੀਤਾ ਗਿਆ.ਤਾ ਵੱਡੇ ਸੰਘਰਸ਼ ਉਲੀਕੇ ਜਾਨਗੇ. ਇਸ ਮੌਕੇ ਜਥੇ ਦੀ ਅਗਵਾਈ ਜੋਨ ਪਰਧਾਨ ਅਮਨਦੀਪ ਸਿੰਘ ਕੱਚਰਭੱਨ ਧਰਮ ਸਿੰਘ ਸਿੱਧੂ ਨਰਿੰਦਰਪਾਲ ਸਿੰਘ ਜਤਾਲਾ ਵੀਰ ਸਿੰਘ ਨਿਜਾਮੀਵਾਲਾ ਗੁਰਜੰਟ ਸਿੰਘ ਲਹਿਰਾ ਗੁਲਜਾਰ ਸਿੰਘ ਗੋਗੋਆਣੀ ਵਰਿੰਦਰ ਸਿੰਘ ਕੱਸੋਆਣਾ ਰਣਜੀਤ ਸਿੰਘ ਖੱਚਰਵਾਲਾ ਰਸ਼ਪਾਲ ਸਿੰਘ ਗੱਟਾਬਾਦਸਾਹ ਤੇ ਹੋਰ ਵੱਖ ਵੱਖ ਆਗੁੂਆ ਨੇ ਕੀਤੀ .. ✍✍✍✍✍✍✍✍