ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਕਿਸਾਨਾਂ ਮਜ਼ਦੂਰਾਂਮਸਲਿਆ ਨੂੰ ਲੈ ਕੇ 29 ਮਾਰਚ ਨੂੰ ਅੰਮ੍ਰਿਤਸਰ ਵਿਖੇ ਸੂਬਾ ਪੱਧਰੀ ਵਿਸ਼ਾਲ ਰੈਲੀ
8 ਅਪ੍ਰੈਲ ਤੋਂ ਪੰਜਾਬ ਭਰ ਦੇ ਡੀ. ਸੀ. ਦਫ਼ਤਰਾਂ ਦੇ 3 ਰੋਜ਼ਾ ਪੱਕੇ ਮੋਰਚੇ ਲਗਾਉਣ ਦਾ ਐਲਾਨ
ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਕਿਸਾਨਾਂ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਖ਼ਤਮ ਕਰਵਾਉਣ, ਖੇਤੀ ਮੰਡੀ ਨਿੱਜੀ ਕੰਪਨੀਆਂ ਹਵਾਲੇ ਕਰਨ ਵਿਰੁੱਧ, ਸੀ. ਏ.ਏ., ਐਨ.ਆਰ. ਸੀ.,ਐਨ. ਪੀ. ਆਰ. ਕਾਲੇ ਕਾਨੂੰਨ ਰੱਦ ਕਰਵਾਉਣ ਆਦਿ ਸਮੇਤ ਹੋਰ ਮੁੱਖ ਮਸਲਿਆ ਨੂੰ ਲੈ ਕੇ 29 ਮਾਰਚ ਨੂੰ ਅੰਮ੍ਰਿਤਸਰ ਵਿਖੇ ਸੂਬਾ ਪੱਧਰੀ ਵਿਸ਼ਾਲ ਰੈਲੀ ਕਰਨ ਤੇ8 ਅਪ੍ਰੈਲ ਤੋਂ ਪੰਜਾਬ ਭਰ ਦੇ ਡੀ. ਸੀ. ਦਫ਼ਤਰਾਂ ਦੇ 3 ਰੋਜ਼ਾ ਪੱਕੇ ਮੋਰਚੇ ਲਗਾਉਣ ਦਾ ਐਲਾਨ।
ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਜਰਨਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਕੀਤੇ ਫ਼ੈਸਲਿਆਂ ਬਾਰੇ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਕਿਸਾਨਾਂ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਖ਼ਤਮ ਕਰਨ ਤੇ 5 ਏਕੜ ਤੱਕ 2 ਲੱਖ ਦੀ ਰਾਹਤ ਦੇਣ, ਬਿਜਲੀ ਕੰਪਨੀਆਂ ਨਾਲ ਪੰਜਾਬ ਦੀ ਜਨਤਾ ਨੂੰ ਲੁੱਟਣ ਲਈ ਕੀਤੇ ਸਮਝੌਤੇ ਰੱਦ ਕਰਵਾਉਣ, ਘਰੇਲੂ ਬਿਜਲੀ ਦਰ 1 ਰੁਪਏ ਯੂਨਿਟ ਕਰਨ ,ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇਣ ਤੇ ਗੰਨੇ ਦੇ 300 ਕਰੋੜ ਦੇ ਬਕਾਏ ਜਾਰੀ ਕਰਨ, 10 ਮਾਰਚ ਤੱਕ 14 ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ,ਕੇਂਦਰ ਸਰਕਾਰ ਵੱਲੋਂ ਖੇਤੀ ਮੰਡੀ ਤੋੜ ਕੇ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ ,ਡਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਾ ਕਰਨ,ਨਾਗਰਿਤਾ ਸੋਧ ਬਿੱਲ, ਨਾਗਰਿਤਾ ਰਜਿਸਟਰ, ਕੌਮੀ ਆਬਾਦੀ ਰਜਿਸਟਰ ਆਦਿ ਕਾਲੇ ਕਾਨੂੰਨ ਬਣਾ ਕੇ ਫਾਸੀਵਾਦੀ ਹਿੰਦੂ ਰਾਸ਼ਟਰ ਬਣਾਉਣ ਦੇ ਮਨੂਸਮਿਰਤੀਆ ਲਾਗੂ ਕਰਨ ਆਦਿ ਫਿਰਕੂ ਏਜੰਡੇ ਵਿਰੁੱਧ 29 ਮਾਰਚ ਨੂੰ ਅੰਮ੍ਰਿਤਸਰ ਵਿਖੇ ਸੂਬਾ ਪੱਧਰੀ ਵਿਸ਼ਾਲ ਰੈਲੀ ਕੀਤੀ ਜਾਵੇਗੀ ਤੇ 8 ਤੋਂ ਪੰਜਾਬ ਭਰ ਦੇ ਡੀ.ਸੀ. ਦਫ਼ਤਰਾਂ ਅੱਗੇ ਤਿੰਨ ਰੋਜ਼ਾ ਪੱਕੇ ਮੋਰਚੇ ਲਗਾਏ ਜਾਣਗੇ। ਕਿਸਾਨਾਂ ਆਗੂਆਂ ਨੇ ਅੱਗੇ ਦੱਸਿਆ ਕਿ ਕਿਸਾਨ ਲਹਿਰ ਦੇ ਪੰਜ ਸ਼ਹੀਦਾਂ ਨੂੰ ਸਮਰਪਿਤ ਇਸ ਰੈਲੀ ਵਿੱਚ 25 ਹਜ਼ਾਰ ਦੇ ਕਰੀਬ ਕਿਸਾਨ, ਮਜ਼ਦੂਰ,ਬੀਬੀਆਂ, ਨੌਜਵਾਨ ਸ਼ਾਮਿਲ ਹੋਣਗੇ। ਪੰਜਾਬ ਭਰ ਦੇ ਹਜ਼ਾਰਾਂ ਪਿੰਡਾਂ ਵਿਚ ਕਿਸਾਨਾਂ ਮਜ਼ਦੂਰਾਂ ਦੀਆਂ ਵਿਸ਼ਾਲ ਮੀਟਿੰਗਾਂ, ਜਥੇਮਾਰਚ, ਝੰਡੇ ਮਾਰਚ ਕਰਕੇ ਪੰਜਾਬ ਤੇ ਕੇਂਦਰ ਸਰਕਾਰ ਵਿਰੁੱਧ ਲਾਮਬੰਦ ਕੀਤਾ ਤੇ 50 ਹਜ਼ਾਰ ਕੰਧ ਇਸ਼ਤਿਹਾਰ ਤੇ ਪ੍ਰਚਾਰ ਸਮੱਗਰੀ ਰਾਹੀਂ ਆਮ ਜਨਤਾ ਤੱਕ ਆਪਣੀ ਆਵਾਜ਼ ਪਹੁੰਚਾਈ ਜਾਵੇਗੀ ਕਿ ਪੰਜਾਬ ਵਿੱਚ ਕਿਵੇਂ ਪਿਛਲੀ ਅਕਾਲੀ ਭਾਜਪਾ ਸਰਕਾਰ ਦੀ ਤਰ੍ਹਾਂ ਲੈਂਡ ਮਾਫ਼ੀਆ,ਰੇਤ ਮਾਫ਼ੀਆ, ਟਰਾਂਸਪੋਰਟ ਮਾਫ਼ੀਆ, ਕੇਬਲ ਮਾਫ਼ੀਆ, ਸਿੱਖਿਆ ਮਾਫ਼ੀਆ, ਡਰੱਗ ਮਾਫ਼ੀਆ, ਬਿਜਲੀ ਮਾਫ਼ੀਆ ਦਾ ਰਾਜ ਪੰਜਾਬ ਵਿੱਚ ਚੱਲ ਰਿਹਾ ਹੈ। ਭ੍ਰਿਸ਼ਟ ਸਰਕਾਰ ਦੇ ਮੰਤਰੀ ਤੇ ਵਿਧਾਇਕ, ਅਫ਼ਸਰਸ਼ਾਹੀ ਭ੍ਰਿਸ਼ਟਾਚਾਰ ਰਾਹੀਂ ਖਰਬਾਂ ਰੁਪਏ ਦੀਆਂ ਨਾਮੀ ਬੇਨਾਮੀ ਜਾਇਦਾਦਾਂ ਇਕੱਠੀਆਂ ਕਰ ਰਹੇ ਹਨ ਤੇ ਨਾਪਾਕ ਮਾਫੀਏ ਗੱਠਜੋੜ ਵਿੱਚ ਹਿੱਸੇਦਾਰ ਹਨ ਅਤੇ ਪੰਜਾਬ ਦੀ ਜਨਤਾ ਸਮੇਤ ਧਰਤੀ, ਹਵਾ, ਪਾਣੀ ਦੀ ਬੇਦਰਦੀ ਨਾਲ ਲੁੱਟ ਘਸੁੱਟ ਤੇ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਚੋਣ ਵਾਅਦੇ ਕਰਕੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਪੂਰੀ ਤਰ੍ਹਾਂ ਮੁੱਕਰ ਚੁੱਕੀ ਹੈ। ਇਸੇ ਤਰ੍ਹਾਂ ਕੇਂਦਰ ਦੀ ਮੋਦੀ ਸਰਕਾਰ ਨਿੱਜੀਕਰਨ ਦੀਆਂ ਨੀਤੀਆਂ ਰਾਹੀਂ ਐੱਲ.ਆਈ.ਸੀ., ਰੇਲਵੇ, ਏਅਰ ਇੰਡੀਆ, ਬੀ. ਐੱਸ. ਐੱਨ.ਐੱਲ.,ਖੇਤੀ ਮੰਡੀ ਨਿੱਜੀ ਦੇਸ਼ੀ ਵਿਦੇਸ਼ੀ ਬਹੁ ਕੌਮੀ ਕੰਪਨੀਆਂ ਦੇ ਹਵਾਲੇ ਕਰ ਰਹੀ ਹੈ। ਦੇਸ਼ ਵਿੱਚ ਗੰਭੀਰ ਆਰਥਿਕ ਸੰਕਟ, ਮੰਦਵਾੜੇ, ਮਹਿੰਗਾਈ, ਬੇਰੁਜ਼ਗਾਰੀ ਤੋਂ ਦੇਸ਼ ਦੀ ਜਨਤਾ ਦਾ ਧਿਆਨ ਹਟਾਉਣ ਲਈ ਆਰ.ਐਸ.ਐਸ. ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭਾਜਪਾ ਸਰਕਾਰ ਫਾਸੀਵਾਦੀ ਮਨੂ ਸਮਰਿਤੀ ਵਾਲਾ ਫਿਰਕੂ ਹਿੰਦੂ ਰਾਸ਼ਟਰਵਾਦ ਦਾ ਏਜੰਡਾ ਲਾਗੂ ਕਰਕੇ ਦੇਸ਼ ਦੇ ਸੰਵਿਧਾਨ ਤੇ ਦੇਸ਼ ਦੀ ਸਾਂਝੀ ਵਿਰਾਸਤ ਦੀ ਮੂਲ ਭਾਵਨਾ ਨਾਲ ਖਿਲਵਾੜ ਕਰ ਰਹੀ ਹੈ। ਜਿਸ ਦੇ ਖ਼ਿਲਾਫ਼ ਸ਼ਹੀਨ ਬਾਗ ਸਮੇਤ ਦੇਸ਼ ਭਰ ਵਿੱਚ ਆਮ ਜਨਤਾ ਵੱਲੋਂ ਵੱਡੇ ਅੰਦੋਲਨ ਚਲਾਏ ਜਾ ਰਹੇ ਹਨ। ਇਨ੍ਹਾਂ ਅੰਦੋਲਨਾਂ ਨੂੰ ਜਥੇਬੰਦੀ ਵੱਲੋਂ ਪੁਰਜ਼ੋਰ ਹਮਾਇਤ ਕੀਤੀ ਜਾ ਰਹੀ ਹੈ। ਦੇਸ਼ ਤੇ ਪੰਜਾਬ ਨੂੰ ਬਚਾਉਣ ਲਈ ਤੇ ਭ੍ਰਿਸ਼ਟ ਅਤੇ ਧਰਮਾਂ ਵਿੱਚ ਵੰਡ ਪਾਓ ਨਫ਼ਰਤ ਦੀ ਰਾਜਨੀਤੀ ਕਰ ਰਹੇ ਹਾਕਮਾਂ ਨੂੰ ਸਬਕ ਸਿਖਾਉਣ ਲਈ 29 ਮਾਰਚ ਦੀ ਰੈਲੀ ਅਤੇ 8 ਅਪ੍ਰੈਲ ਤੋਂ ਲੱਗ ਰਹੇ ਪੱਕੇ ਮੋਰਚੇ ਵਿੱਚ ਸ਼ਾਮਿਲ ਹੋਣ ਕਿਸਾਨਾਂ, ਮਜ਼ਦੂਰਾਂ, ਬੀਬੀਆਂ, ਨੌਜਵਾਨਾਂ ਨੂੰ ਪੁਰਜ਼ੋਰ ਅਪੀਲ ਤੇ ਘਰ ਘਰ ਜਾ ਕੇ ਸੱਦਾ ਦਿੱਤਾ ਜਾਵੇਗਾ ।,,,,,,,,,,,,,,,,,,,, ਬਲਜਿੰਦਰ ਤਲਵੰਡੀ