Ferozepur News
ਕਾਰਗਿਲ ਵਿਜੇ ਦਿਵਸ ਨੂੰ ਸਮਰਪਿਤ ਪੌਦੇ ਲਗਾਉਣ ਦਾ ਪ੍ਰੋਗਰਾਮ ਕੀਤਾ ਗਿਆ ਆਯੋਜਿਤ
ਕਾਹਗਿਲ ਸ਼ਹੀਦ ਸੁਖਵਿੰਦਰ ਸਿੰਘ ਨੂੰ ਭੇਂਟ ਕੀਤੇ ਸ਼ਰਧਾ ਦੇ ਫੁੱਲ
ਕਾਰਗਿਲ ਵਿਜੇ ਦਿਵਸ ਨੂੰ ਸਮਰਪਿਤ ਪੌਦੇ ਲਗਾਉਣ ਦਾ ਪ੍ਰੋਗਰਾਮ ਕੀਤਾ ਗਿਆ ਆਯੋਜਿਤ
ਕਾਹਗਿਲ ਸ਼ਹੀਦ ਸੁਖਵਿੰਦਰ ਸਿੰਘ ਨੂੰ ਭੇਂਟ ਕੀਤੇ ਸ਼ਰਧਾ ਦੇ ਫੁੱਲ
ਫ਼ਿਰੋਜ਼ਪੁਰ 27 ਜੁਲਾਈ, 2022: ਅੱਜ ਸ਼ਹੀਦ ਸੁਖਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੱਲਾਂ ਖਾਸ ਵਿੱਚ ਕਾਰਗਿਲ ਵਿਜੇ ਦਿਵਸ ਦੇ ਮੌਕੇ ਤੇ ਸਕੂਲ ਪ੍ਰਿੰਸੀਪਲ ਸੰਜੀਵ ਟੰਡਨ , ਸਕੂਲ ਸਟਾਫ ਅਤੇ ਬੱਚਿਆਂ ਦੁਆਰਾ ਸ਼ਹੀਦ ਸ੍ਰ ਸੁਖਵਿੰਦਰ ਸਿੰਘ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਹੋਇਆ ਪੌਦੇ ਲਗਾ ਕੇ ਕਾਰਗਿਲ ਵਿਜੇ ਦਿਵਸ ਮਨਾਇਆ ਗਿਆ , ਇਸ ਮੌਕੇ ਪ੍ਰਿੰਸੀਪਲ ਸਾਹਿਬ ਦੁਆਰਾ ਬੱਚਿਆਂ ਨੂੰ ਕਾਰਗਿਲ ਜੰਗ ਇਤਿਹਾਸ ਦੇ ਬਾਰੇ ਜਾਣੂ ਕਰਵਾਇਆ ਗਿਆ ।
ਇਸ ਮੋਕੇ ਸਕੂਲ ਕੈਂਪਸ ਵਿੱਚ ਕੁੱਲ 50 ਬੂਟੇ ਮੁੱਖ ਤੌਰ ਤੇ ਗੁਲਮੋਹਰ, ਕਨੇਰ, ਨਿੰਮ, ਜਾਮੁਨ, ਅਮਰੂਦ ਲਗਾਏ ਗਏ।
ਇਸ ਮੌਕੇ ਐਨਸੀਸੀ ਇੰਚਾਂਰਜ ਨਿਰਵੈਰ ਸਿੰਘ ਨੇ ਪੌਦਿਆਂ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕਿਵੇਂ ਆਕਸੀਜਨ ਦੀ ਘਾਟ ਕਾਰਨ ਲੋਕ ਆਪਣੇ ਅਜ਼ੀਜ਼ਾਂ ਨੂੰ ਗੁਆ ਚੁੱਕੇ ਹਨ ਅਤੇ ਇਸ ਸਭ ਦੇ ਪਿੱਛੇ ਰੁੱਖਾਂ ਨੂੰ ਕੱਟਣਾ ਮੁੱਖ ਕਾਰਨ ਹੈ । ਜੇਕਰ ਅਸੀਂ ਅਜੇ ਵੀ ਨਹੀਂ ਜਾਗੇ ਅਤੇ ਅਸੀਂ ਵੱਧ ਤੋਂ ਵੱਧ ਰੁੱਖ ਨਹੀਂ ਲਗਾਉਂਦੇ ਤਾਂ ਸਾਡੀ ਧਰਤੀ ਦੀ ਹੋਂਦ ਇੱਕ ਦਿਨ ਖ਼ਤਰੇ ਵਿੱਚ ਆ ਸਕਦੀ ਹੈ ।
ਇਸ ਮੌਕੇ ਮਨੋਜ ਗੁਪਤਾ , ਜਗਸੀਰ ਸਿੰਘ ਗਿੱਲ , ਨਿਰਵੈਰ ਸਿੰਘ , ਹਰੀਸ਼ ਕੁਮਾਰ , ਰਜਨੀ ਗੁਪਤਾ ,ਯੋਗਿਤਾ, ਸਰਬਜੀਤ , ਰੀਨਾ, ਸੀਮਾ , ਆਦਿ ਅਧਿਆਪਕ ਸਾਥੀ ਤੇ ਵਿਦਿਆਰਥੀ ਹਾਜ਼ਰ ਰਹੇ।