ਕਵਲਜੀਤ ਸਿੰਘ ਨੇ ਸੰਭਾਲਿਆ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਫਿਰੋਜ਼ਪੁਰ ਦਾ ਕਾਰਜਭਾਰ
ਕਵਲਜੀਤ ਸਿੰਘ ਨੇ ਸੰਭਾਲਿਆ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਫਿਰੋਜ਼ਪੁਰ ਦਾ ਕਾਰਜਭਾਰ
ਕਵਲਜੀਤ ਸਿੰਘ ਨੇ ਸੰਭਾਲਿਆ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਫਿਰੋਜ਼ਪੁਰ ਦਾ ਕਾਰਜਭਾਰ
ਸਰਹੱਦੀ ਜਿਲ੍ਹੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣਾ ਪਹਿਲੀ ਪ੍ਰਾਥਮਿਕਤਾ- ਕਵਲਜੀਤ ਸਿੰਘ
ਫਿਰੋਜ਼ਪੁਰ, 2 ਦਸੰਬਰ, 2022: ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋ ਪ੍ਰਸ਼ਾਸ਼ਿਨਕ ਫੇਰਬਦਲ ਤਹਿਤ ਸਰਹੱਦੀ ਜਿਲ੍ਹੇ ਵਿੱਚ ਕਵਲਜੀਤ ਸਿੰਘ , ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਠਵਾਲ, ਅਮ੍ਰਿਤਸਰ ਦੀ ਨਿਯੁਕਤੀ ਬਤੋਰ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਫਿਰੋਜਪੁਰ ਵਿਖੇ ਕੀਤੀ ਗਈ ਹੈ।
ਅਜ ਨਵੀ ਮਿਲੀ ਜਿੰਮੇਦਾਰੀ ਅਨੁਸਾਰ ਕਵਲਜੀਤ ਸਿੰਘ ਵੱਲੋ ਜਿਲ੍ਹਾ ਸਿੱਖਿਆ ਅਫਸਰ ਦਾ ਆਹੁਦਾ ਸੰਭਾਲਦੇ ਹੋਏ ਕਿਹਾ ਕਿ ਸਰੱਹਦੀ ਜਿਲ੍ਹੇ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣਾ ਉਨ੍ਹਾ ਦੀ ਪਹਿਲੀ ਪ੍ਰਾਥਮਿਕਤਾ ਹੈ ਅਤੇ ਇਸ ਕੰਮ ਲਈ ਉਨ੍ਹਾ ਨੂੰ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੇ ਸਹਿਯੋਗ ਦੀ ਜਰੂਰਤ ਹੈ ਤਾਂ ਜੋ ਇਕ ਟੀਮ ਦੀ ਤਰ੍ਹਾ ਕੰਮ ਕਰਦੇ ਹੋਏ ਸਰਹੱਦੀ ਜਿਲ੍ਹੇ ਦੇ ਵਿਦਿਆਰਥੀਆਂ ਦੀ ਬਿਹਤਰੀ ਲਈ ਕੰਮ ਕੀਤਾ ਜਾ ਸਕੇ ਅਤੇ ਉਨ੍ਹਾ ਨੂੰ ਵੋਕੇਸ਼ਨਲ ਕਿੱਤਿਆ ਨਾਲ ਜੋੜਿਆ ਜਾ ਸਕੇ।
ਇਸ ਮੋਕੇ ਉੱਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਕੋਮਲ ਅਰੋੜਾ ਨੇ ਨਵ ਨਿਯੁਕਤ ਜਿਲ੍ਹਾ ਸਿੱਖਿਆ ਅਫਸਰ ਨੂੰ ਇਸ ਨਵੀਂ ਜਿੰਮੇਵਾਰੀ ਲਈ ਸ਼ੁਭ ਇਛਾਵਾਂ ਦਿੱਤੀਆਂ ਅਤੇ ਨਾਲ ਹੀ ਜਿਲ੍ਹੇ ਵਿੱਚ ਚਲ ਰਹੇ ਕੰਮਾ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਹੱਦੀ ਜਿਲ੍ਹੇ ਅੰਦਰ ਪਹਿਲਾ ਹੀ ਸਿੱਖਿਆ ਦੇ ਖੇਤਰ ਵਿੱਚ ਜਿਲ੍ਹਾ ਪ੍ਰਸ਼ਾਸ਼ਨ ਅਤੇ ਵਿਭਾਗ ਦੀ ਤਰਫੋ ਵੱਖ ਵੱਖ ਵਿਕਾਸ ਦੇ ਕਾਰਜ ਚੱਲ ਰਹੇ ਹਨ ਅਤੇ ਉਨ੍ਹਾ ਦੀ ਅਗਵਾਈ ਹੇਠ ਇਨ੍ਹਾ ਕੰਮਾ ਨੂੰ ਹੋਰ ਵੀ ਤੇਜੀ ਨਾਲ ਪੂਰਾ ਕੀਤਾ ਜਾਵੇਗਾ।
ਇਸ ਮੋਕੇ ਜਿਲ੍ਹਾ ਸਿੱਖਿਆ ਅਫਸਰ(ਐਸਿ) ਰਾਜੀਵ ਛਾਬੜਾ ਨੇ ਵੀ ਨਵ ਨਿਯੁਕਤ ਜਿਲ੍ਹਾ ਸਿੱਖਿਆ ਅਫਸਰ ਨੂੰ ਵਧਾਈ ਦਿੰਦੇ ਹੋਏ ਜਿਲ੍ਹਾ ਸਿੱਖਿਆ ਦਫਤਰ ਪ੍ਰਾਇਮਰੀ ਤੋ ਪੂਰੇ ਸਹਿਯੋਗ ਦਾ ਵਿਸ਼ਵਾਸ਼ ਦਵਾਇਆ। ਇਸ ਮੋਕੇ ਬੀ.ਐਨ.ਉ. ਮਲਾਵਾਲਾਂ ਸੰਜੀਵ ਕੁਮਾਰ, ਚਰਨ ਸਿੰਘ ਹੈੱਡਮਾਸਟਰ ਕੜਮਾ, ਉੱਘੇ ਸਿੱਖਿਆ ਸ਼ਾਸ਼ਤਰੀ ਡਾ. ਸਤਿੰਦਰ ਸਿੰਘ , ਜਿਲ੍ਹਾ ਸਿੱਖਿਆ ਦਫਤਰ ਤੋ ਸੁਖਚੈਨ ਸਿੰਘ ਸਟੈਨੋ, ਮੈਡਮ ਸੁਮਨ ਸੀਨੀਅਰ ਸਹਾਇਕ ਅਤੇ ਜਿਲ੍ਹਾ ਕੋਆਰਡੀਨੇਟਰ ਐਮ.ਆਈ.ਐਸ ਪਵਨ ਮਦਾਨ ਵੱਲੋ ਦਫਤਰ ਦੀਆਂ ਵੱਖ ਵੱਖ ਸ਼ਾਖਾਵਾ ਦੇ ਚਲ ਰਹੇ ਕੰਮਾ ਦੀ ਮੁੱਢਲੀ ਜਾਣਕਾਰੀ ਦਿੰਦੇ ਹੋਏ ਨਵ ਨਿਯੁਕਤ ਜਿਲ੍ਹਾ ਸਿੱਖਿਆ ਅਫਸਰ ਨੂੰ ਅਤੇ ਉਨ੍ਹਾ ਨਾਲ ਆਏ ਪਤਵੰਤੇ ਸੱਜਣਾ ਦਾ ਸਵਾਗਤ ਕੀਤਾ।
ਨਵ ਨਿਯੁਕਤ ਜਿਲ੍ਹਾ ਸਿੱਖਿਆ ਅਫਸਰ ਦੇ ਕਾਰਜਭਾਰ ਸੰਭਾਲਣ ਸਮੇ ਉਨ੍ਹਾ ਨਾਲ ਉਨ੍ਹਾ ਦੀ ਧਰਮ ਪਤਨੀ, ਜਗਜੀਤ ਸਿੰਘ ਸਾਬਕਾ ਉੱਪ ਜਿਲ੍ਹਾ ਸਿੱਖਿਆ ਅਫਸਰ, ਨਰੇਸ਼ ਕੁਮਾਰ , ਜਸਪਾਲ ਸਿੰਘ ਰਿਟਾਇਰਡ ਪ੍ਰਿੰਸੀਪਲ,ਲੈਕਚਰਾਰ ਯੂਨੀਅਨ ਅਮ੍ਰਿਤਸਰ ਤੋ ਅਮਨ ਸ਼ਰਮਾ, ਗਿਰੀਸ਼ ਕੁਮਾਰ ਰਿਡਾਇਰਡ ਪ੍ਰਿੰਸੀਪਲ, ਡਾ. ਇੰਦਰਜੀਤ ਸਿੰਘ ਗੁਮਟਾਲਾ, ਭੁਪਿੰਦਰ ਸਿੰਘ, ਲੈਕਚਰਾਰ ਯੂਨੀਅਨ ਫਿਰੋਜਪੁਰ ਤੋ ਮਲਕੀਤ ਸਿੰਘ, ਜਿਲ੍ਹਾ ਦਫਤਰ ਤੋ ਲਵਦੀਪ ਸਿੰਘ, ਦਿਨੇਸ਼ ਕੁਮਾਰ, ਅਮਨ ਕੁਮਾਰ ਅਤੇ ਸਮੁੱਚਾ ਦਫਤਰੀ ਅਮਲਾ ਹਾਜਰ ਸੀ।