ਐਸ ਬੀ ਐਸ ਸਟੇਟ ਯੂਨੀਵਰਸਿਟੀ ਫਿਰੋਜਪੁਰ ਵਲੋਂ ਸਰਕਾਰੀ ਸਕੂਲਾਂ ਵਿਦਿਆਰਥੀਆਂ ਲਈ ਕਰਵਾਇਆ ਜੇ ਈ ਈ ਮੈਨਸ ਅਤੇ ਨੀਟ ਮੋਕ ਟੈਸਟ
ਐਸ ਬੀ ਐਸ ਸਟੇਟ ਯੂਨੀਵਰਸਿਟੀ ਫਿਰੋਜਪੁਰ ਵਲੋਂ ਸਰਕਾਰੀ ਸਕੂਲਾਂ ਵਿਦਿਆਰਥੀਆਂ ਲਈ ਕਰਵਾਇਆ ਜੇ ਈ ਈ ਮੈਨਸ ਅਤੇ ਨੀਟ ਮੋਕ ਟੈਸਟ
ਫਿਰੋਜਪੁਰ , 7.1,2024: ਅੱਜ ਇਥੇ ਸਥਾਨਿਕ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿੱਚ ਜ਼ਿਲੇ ਦੇ ਲਗਪਗ 20 ਸਰਕਾਰੀ ਸਕੂਲਾਂ ਦੇ ਵਿਗਿਆਨ ਵਿਸ਼ੇ ਦੇ ਵਿਦਿਆਰਥੀਆਂ ਲਈ ਯੂਨੀਵਰਸਿਟੀ ਵਲੋਂ ਜੇ ਈ ਈ ਮੇਨਸ ਅਤੇ ਨੀਟ ਦੇ ਵੱਕਾਰੀ ਟੈਸਟਾਂ ਲਈ ਇਕ ਮੌਕ ਟੈਸਟ ਕਰਵਾਇਆ ਗਿਆ। ਜਿਸ ਵਿੱਚ ਵੱਖ ਵੱਖ ਸਰਕਾਰੀ ਸਕੂਲਾਂ ਦੇ ਲਗਪਗ 600 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਟੈਸਟ ਦਾ ਮੁੱਖ ਮਕਸਦ ਜ਼ਿਲੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਜੇ ਈ ਈ ਮੇਨਸ ਅਤੇ ਨੀਟ ਦੀ ਪ੍ਰੀਖਿਆ ਵਿੱਚ ਪੁੱਛੇ ਜਾਂਦੇ ਸਵਾਲਾਂ ਨੂੰ ਹਲ਼ ਕਰਨ ਲਈ ਵਿਦਿਆਰਥੀਆਂ ਦੀ ਤਿਆਰੀ ਕਰਵਾਉਣਾ ਸੀ।
ਜ਼ਿਕਰਯੋਗ ਹੈ ਕਿ ਜਿਥੇ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੀ ਪੜਾਈ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਥੇ ਯੂਨੀਵਰਸਿਟੀ ਦੀ ਇਹ ਕੋਸ਼ਿਸ਼ ਇਹਨਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੌਮੀ ਲੈਵਲ ਦੇ ਇਹਨਾਂ ਵੱਕਾਰੀ ਟੈਸਟਾਂ ਚ ਚੰਗੇ ਨੰਬਰਾਂ ਚ ਪਾਸ ਹੋਣ ਲਈ ਮਦਦਗਾਰ ਸਾਬਿਤ ਹੋਵੇਗੀ। ਮੌਕ ਟੈਸਟ ਦੇਣ ਲਈ ਪਹੁੰਚੇ ਵਿਦਿਆਰਥੀਆਂ ਨਾਲ ਗਲਬਾਤ ਕਰਨ ਤੇ ਓਹਨਾ ਦਸਿਆ ਯੂਨੀਵਰਸਿਟੀ ਦੇ ਫੈਕਲਟੀ/ ਸਟਾਫ਼ ਅਕਸਰ ਓਹਨਾ ਦੇ ਸਕੂਲਾਂ ਚ ਯੂਨੀਵਰਸਿਟੀਆਂ/ਕਾਲਜਾਂ ਚ ਟੈਸਟਾਂ ਵਾਰੇ ਜਾਣਕਾਰੀ ਮੁੱਹਈਆ ਕਰਵਾਉਣ ਆਉਂਦੇ ਰਹਿੰਦੇ ਹਨ ਤੇ ਓਹਨਾ ਨੂੰ ਸਰਕਾਰ ਵਲੋਂ ਜਨਰਲ /ਗਰੀਬ ਤੇ ਐਸ ਸੀ/ ਐਸ ਟੀ ਵਿਦਿਆਰਥੀਆਂ ਲਈ ਚਲਾਈਆਂ ਜਾ ਰਹੀਆਂ ਸਰਕਾਰੀ ਸਕੀਮਾਂ ਤੇ ਯੂਨੀਵਰਸਿਟੀਆਂ/ਕਾਲਜਾਂ ਵਿੱਚ ਚਲਦੇ ਵੱਖ ਵੱਖ ਕੋਰਸਾਂ ਵਾਰੇ ਵਿਸਥਾਰ ਸਹਿਤ ਦਸਦੇ ਰਹੇ ਹਨ ।
ਯੂਨੀਵਰਸਿਟੀ ਰਜਿਸਟ੍ਰਾਰ ਡਾ ਗਜ਼ਲਪ੍ਰੀਤ ਸਿੰਘ ਦੱਸਿਆ ਕਿ ਇਹ ਮੌਕ ਟੈਸਟ ਦਾ ਮਕਸਦ ਸਰਕਾਰੀ ਸਕੂਲ ਜਿੱਥੇ ਆਮ ਤੌਰ ਤੇ ਨਿਮਨ ਵਰਗ ਦੇ ਬੱਚੇ ਸਿੱਖਿਆ ਪ੍ਰਾਪਤ ਕਰਦੇ ਹਨ ਓਹਨਾ ਨੂੰ ਕੌਮੀ ਪੱਧਰ ਦੇ ਹੁੰਦੇ ਟੈਸਟਾਂ ਦੀ ਤਿਆਰੀ ਅਤੇ ਜਾਣਕਾਰੀ ਮੁੱਹਈਆ ਕਰਵਾਉਣਾ ਸੀ। ਓਹਨਾ ਅੱਗੇ ਦੱਸਿਆ ਕਿ ਇਹ ਮੌਕ ਟੈਸਟ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲ਼ਾਂ ਦੇ ਪੜਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਇਕ ਕੜੀ ਵਜੋਂ ਇਕ ਕਦਮ ਹੈ। ਇਸ ਟੈਸਟ ਨੂੰ ਕਰਵਾਉਣ ਵਿੱਚ ਡੀਨ ਅਕਾਦਮਿਕ ਡਾ ਤੇਜੀਤ ਸਿੰਘ, ਕੋਆਰਡੀਨੇਟਰ ਡਾ ਅਰੁਣ ਕੁਮਾਰ ਅਸਾਟੀ, ਡਾ ਰਾਕੇਸ਼ ਕੁਮਾਰ, ਡਾ ਪੰਕਜ ਕਾਲਰਾ, ਡਾ ਗੁਲਸ਼ਨ ਕੁਮਾਰ, ਪੀ ਆਰ ਓ ਯਸ਼ਪਾਲ,ਡਾ ਵਿਕਰਮ ਮੁਤਨੇਜਾ ਤੋਂ ਇਲਾਵਾ ਕੈਂਪਸ ਫੈਕਲਟੀ ਤੇ ਸਟਾਫ਼ ਦੀ ਵਿਸ਼ੇਸ ਭੂਮਿਕਾ ਰਹੀ।