ਐਸ ਬੀ ਐਸ ਕੈਂਪਸ ਵਿੱਚ ‘ਗਰੀਨ ਬਿਲਡਿੰਗ ਡਿਜ਼ਾਈਨ’ ਵਿਸ਼ੇੇ ਤੇ ਸੈਮੀਨਾਰ ਦਾ ਆਯੋਜਨ
ਐਸ ਬੀ ਐਸ ਕੈਂਪਸ ਵਿੱਚ ‘ਗਰੀਨ ਬਿਲਡਿੰਗ ਡਿਜ਼ਾਈਨ’ ਵਿਸ਼ੇੇ ਤੇ ਸੈਮੀਨਾਰ ਦਾ ਆਯੋਜਨ
ਫਿਰੋਜ਼ਪੁਰ:- ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਡਾਇਰੈਕਟਰ ਡਾ. ਟੀ ਐਸ ਸਿੱਧੂ ਦੀ ਸਰਪ੍ਰਸਤੀ ਹੇਠ ਸੰਸਥਾ ਦੇ ਸਕੂਲ ਆਫ ਆਰਕੀਟੈਕਚਰ ਅਤੇ ਸਿਵਲ ਇੰਜੀ. ਵਿਭਾਗ ਵੱਲੋਂ ਪ੍ਰੋ. ਆਕ੍ਰਿਤੀ ਅਹੂਜਾ ਮਨਚੰਦਾ ਦੀ ਅਗਵਾਈ ਵਿੱਚ ‘ਗਰੀਨ ਬਿਲਡਿੰਗ ਡਿਜ਼ਾਈਨ’ ਵਿਸ਼ੇ ਤੇ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਸ਼ਾ ਮਾਹਿਰ ਵਜੋਂ ਚੰਡੀਗ੍ਹੜ ਤੋਂ ਆਰਕੀਟੈਕਟ ਜੀਤ ਕੁਮਾਰ ਗੁਪਤਾ ਨੇ ਸ਼ਿਰਕਤ ਕੀਤੀ[ਸਕੂਲ ਆਫ ਆਰਕੀਟੈਕਚਰ ਦੇ ਪ੍ਰਿੰਸੀਪਲ ਪ੍ਰੋ. ਪਰਮਪ੍ਰੀਤ ਕੌਰ ਨੇ ਆਏ ਮਹਿਮਾਨ ਨੂੰ ਜੀ ਆਇਆਂ ਨੂੰ ਕਿਹਾ ਅਤੇ ਉਹਨਾਂ ਦੀ ਸ਼ਖਸੀਅਤ ਬਾਰੇ ਜਾਣਕਾਰੀ ਦਿੱਤੀ[
ਮਾਹਿਰ ਮਹਿਮਾਨ ਨੇ ਆਪਣੇ ਸੰਬੋਧਨ ਵਿੱਚ ਮੌਜੂਦਾ ਸਮੇਂ ਵਿੱਚ ਬਿਲਡਿੰਗ ਡਿਜ਼ਾਈਨਿੰਗ ਵਿੱਚ ਆ ਰਹੇ ਨਵੇਂ ਰੁਝਾਨਾਂ ਬਾਰੇ ਮਹੱਤਵਪੂਰਨ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ[ਉਹਨਾਂ ਗਰੀਨ ਬਿਲਡਿੰਗ ਡਿਜ਼ਾਈਨ ਬਾਰੇ ਦੱਸਦਿਆਂ ਕਿਹਾ ਕਿ ਡਿਜ਼ਾਈਨਿੰਗ ਅਤੇ ਇਮਾਰਤਸਾਜ਼ੀ ਵੇਲੇ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਅੱਜ ਦੇ ਦੌਰ ਵਿੱਚ ਬਹੁਤ ਜ਼ਰੂਰੀ ਹੋ ਗਿਆ ਹੈ,ਜਿਹਨਾਂ ਵਿੱਚ ਕੁਦਰਤੀ ਸੋਮਿਆਂ ਦੀ ਵੱਧ ਤੋਂ ਵੱਧ ਵਰਤੋਂ ਨੂੰ ਯਕੀਨੀ ਬਣਾਉਣਾ, ਸੂਰਜੀ ਰੌਸ਼ਨੀ, ਇਮਾਰਤਾਂ ਦੇ ਅੰਦਰ ਕੁਦਰਤੀ ਵਾਤਾਵਰਣ, ਸ਼ੁੱਧ ਹਵਾ , ਪਾਣੀ ਦੀ ਬੱਚਤ ਅਤੇ ਘੱਟ ਤੋਂ ਘੱਟ ਪ੍ਰਦੂਸ਼ਨ ਪੈਦਾ ਕਰਨ ਲਈ ਲੋੜੀਂਦੇ ਪ੍ਰਬੰਧ ਕਰਨਾ ਹੈ ਤਾਂ ਜੋ ਆਉਣ ਵਾਲੀਆਂ ਪੀੜੀ੍ਹਆਂ ਲਈ ਸਿਹਤਮੰਦ ਜੀਵਨ ਨੂੰ ਯਕੀਨੀ ਬਣਾਇਆ ਜਾ ਸਕੇ[ਸਿਵਲ ਇੰਜੀ. ਵਿਭਾਗ ਦੇ ਮੁਖੀ ਪ੍ਰੋ. ਬੋਹੜ ਸਿੰਘ ਨੇ ਮਾਹਿਰ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਸੈਮੀਨਾਰ ਦੇ ਕੋ-ਆਰਡੀਨੇਟਰ ਪ੍ਰੋ. ਆਕ੍ਰਿਤੀ ਅਹੂਜਾ ਮਨਚੰਦਾ ਅਤੇ ਉਹਨਾਂ ਦੀ ਟੀਮ ਨੂੰ ਇਸ ਸੈਮੀਨਾਰ ਦੇ ਸਫਲ ਆਯੋਜਨ ਲਈ ਮੁਬਾਰਕਬਾਦ ਦਿੱਤੀ[ਅੰਤ ਵਿੱਚ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰ੍ਹਨ ਭੇਂਟ ਕੀਤਾ ਗਿਆ[ਇਸ ਮੌਕੇ ਕੈਂਪਸ ਪੀਆਰੳ ਬਲਵਿੰਦਰ ਸਿੰਘ ਮੋਹੀ, ਫੈਕਲਟੀ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ[