Ferozepur News

ਐਸ ਬੀ ਐਸ ਕੈਂਪਸ ਵਿੱਚ ਆਜ਼ਾਦੀ ਦਿਵਸ ਉਤਸ਼ਾਹ ਨਾਲ ਮਨਾਇਆ

ਐਸ ਬੀ ਐਸ ਕੈਂਪਸ ਵਿੱਚ ਆਜ਼ਾਦੀ ਦਿਵਸ ਉਤਸ਼ਾਹ ਨਾਲ ਮਨਾਇਆ

????????????????????????????????????

????????????????????????????????????

ਫਿਰੋਜ਼ਪੁਰ:- ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ  ੭੦ਵਾਂ ਆਜ਼ਾਦੀ ਦਿਵਸ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਉੱਘੇ ਸਿੱਖਿਆ ਮਾਹਿਰ ਅਤੇ ਸੰਸਥਾ ਦੇ ਸਾਬਕਾ ਪ੍ਰਿੰਸੀਪਲ ਡਾ. ਆਰ. ਪੀ. ਸਿੰਘ ਸ਼ੁਕਰਚੱਕੀਆ ਸ਼ਾਮਿਲ ਹੋਏ ਅਤੇ ਉਹਨਾਂ ਇਸ ਮੌਕੇ ਤਿਰੰਗਾ ਲਹਿਰਾਉਣ ਦੀ ਰਸਮ ਨਿਭਾਈ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਟਾਫ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।ਸੰਸਥਾ ਦੇ ਐਨ. ਸੀ. ਸੀ. ਕੈਡਿਟਸ ਦੇ ਦਸਤੇ ਨੇ ਮਾਰਚ ਪਾਸਟ ਕੀਤਾ ਅਤੇ ਸਲਾਮੀ ਦਿੱਤੀ।
ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਨੂੰ ਕਿਹਾ ਅਤੇ ਉਹਨਾਂ ਦੀ ਬਹੁ-ਪੱਖੀ ਸ਼ਖਸੀਅਤ ਅਤੇ ਸਿੱਖਿਆ ਦੇ ਖੇਤਰ ਵਿੱਚ ਪਾਏ ਉਹਨਾਂ ਦੇ ਯੋਗਦਾਨ ਬਾਰੇ ਚਾਨਣਾ ਪਾਇਆ।ਉਹਨਾਂ ਇਸ ਸਮਾਰੋਹ ਨੂੰ ਸਫਲ ਬਣਾਉਣ ਲਈ ਵਿਨੋਦ ਕੁਮਾਰ ਸ਼ਰਮਾ ਉੱਪ-ਰਜਿਸਟਾਰ ਅਤੇ ਉਹਨਾਂ ਦੀ ਟੀਮ ਦੀ ਸ਼ਲਾਘਾ ਕੀਤੀ।ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿੱਚ ਆਜ਼ਾਦੀ ਦੇ ਇਤਿਹਾਸ ਬਾਰੇ ਰੌਸ਼ਨੀ ਪਾਈ ਅਤੇ ਆਜ਼ਾਦੀ ਖਾਤਰ ਕੁਰਬਾਨੀ ਦੇਣ ਵਾਲੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕੀਤਾ ।ਸੰਸਥਾ ਦੇ ਐਨਸੀਸੀ ਗਰਲਜ਼ ਕੈਡਿਟਸ ਵੱਲੋਂ ਆਜ਼ਾਦੀ ਦਿਵਸ ਨੂੰ ਸਮਰਪਿਤ ਕੋਰੀਉਗਰਾਫੀ &#39ਅਸਲ ਆਜ਼ਾਦੀ&#39 ,ਸਮੂਹ-ਨਾਚ ਅਤੇ ਸਮੂਹ- ਗਾਨ ਦੀ ਪੇਸ਼ਕਾਰੀ ਕੀਤੀ ਜਿਹਨਾਂ ਦੀ ਤਿਆਰੀ ਲੈਫਟੀਨੈਂਟ ਨਵਦੀਪ ਕੌਰ ਵੱਲੋਂ ਕਰਵਾਈ ਗਈ ।ਸਟਾਫ ਮੈਂਬਰਾਂ ਦੇ ਬੱਚਿਆਂ ਅਤੇ ਸੰਸਥਾ ਦੇ ਵਿਦਿਆਰਥੀਆਂ ਵੱਲੋਂ ਇਸ ਦਿਵਸ ਨੂੰ ਸਮਰਪਿਤ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।ਇਸ ਮੌਕੇ ੧੯੪੭ ਵਿੱਚ ਜਨਮੇ ਤਿੰਨ ਸੀਨੀਅਰ ਨਾਗਰਿਕਾਂ ਸ੍ਰੀ ਸ਼ਸ਼ੀ ਸ਼ਰਮਾ, ਵਿਨੋਦ ਅਗਰਵਾਲ ਅਤੇ ਕੇ ਕੇ ਅਰੋੜਾ ਨੂੰ ਸੰਸਥਾ ਵੱਲੋਂ ਸਨਮਾਨਿਤ ਕੀਤਾ ਗਿਆ।ਸਮਾਰੋਹ ਦੇ ਅੰਤ ਵਿੱਚ ਮਠਿਆਈਆਂ ਵੰਡੀਆਂ ਗਈਆਂ।ਇਸ ਮੌਕੇ ਡਾ. ਏ ਕੇ ਤਿਆਗੀ, ਡਾ. ਲਲਿਤ ਸ਼ਰਮਾ,ਕਰਨਲ ਡਾ. ਕੁਲਭੂਸ਼ਨ ਅਗਨੀਹੋਤਰੀ, ਪ੍ਰੋ. ਰਾਹੁਲ ਚੋਪੜਾ,ਗੁਰਪ੍ਰੀਤ ਸਿੰਘ,ਰਾਜਿੰਦਰ ਕੁਮਾਰ,ਸਤਿੰਦਰ ਕੁਮਾਰ,ਸੰਜੀਵ ਕੁਮਾਰ, ਨੰਦ ਲਾਲ  ਅਤੇ ਵੱਡੀ ਗਿਣਤੀ ਵਿੱਚ ਫੈਕਲਟੀ ਅਤੇ ਸਟਾਫ ਮੈਂਬਰ ਹਾਜ਼ਰ ਸਨ। ਮੰਚ ਸੰਚਾਲਕ ਦੀ ਭੂਮਿਕਾ ਸ੍ਰੀ ਯਸ਼ਪਾਲ ਨੇ ਨਿਭਾਈ।

Related Articles

Back to top button