ਇੱਟਾਂ ਮਾਰ ਕੇ ਪਤੀ-ਪਤਨੀ ਨੂੰ ਜ਼ਖ਼ਮੀਂ ਕਰਨ ਦੇ ਮਾਮਲੇ 'ਚ ਇਕ ਵਿਅਕਤੀ ਨੂੰ 2 ਸਾਲ ਦੀ ਕੈਦ
ਫਿਰੋਜ਼ਪੁਰ 25 ਮਈ (ਏ.ਸੀ.ਚਾਵਲਾ) ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਫ਼ਿਰੋਜ਼ਪੁਰ ਮੈਡਮ ਰਾਜਬਿੰਦਰ ਕੌਰ ਦੀ ਅਦਾਲਤ ਨੇ ਇੱਟਾਂ ਮਾਰ ਕੇ ਪਤੀ-ਪਤਨੀ ਨੂੰ ਜ਼ਖ਼ਮੀਂ ਕਰਨ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ 2 ਸਾਲ ਦੀ ਕੈਦ ਅਤੇ 1500 ਰੁਪਏ ਨਗਦ ਜੁਰਮਾਨਾ ਭਰਨ ਦੇ ਹੁਕਮ ਸੁਣਾਇਆ ਹੈ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਪ੍ਰਸ਼ੋਤਮ ਅਤੇ ਉਸ ਦੀ ਪਤਨੀ ਊਸ਼ਾ ਨੇ ਏ. ਐਸ. ਆਈ. ਹਰੀ ਰਾਮ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ 16 ਨਵੰਬਰ 2013 ਨੂੰ ਸ਼ਾਮ 7 ਵਜੇ ਮੁਲਜ਼ਮ ਬੋਹੜ ਸਿੰਘ ਪੁੱਤਰ ਨਜੀਰ ਵਾਸੀ ਪਿੰਡ ਝੋਕ ਹਰੀ ਹਰ ਕੋਠੇ ਤੇ ਖੜ• ਕੇ ਉਨ•ਾਂ ਦੇ ਬੱਚਿਆਂ ਨੂੰ ਅਵਾਜ਼ਾਂ ਮਾਰ ਰਿਹਾ ਸੀ ਤੇ ਜਦੋਂ ਪੁੱਛਿਆ ਤਾਂ ਬੋਹੜ ਸਿੰਘ ਨੇ ਦੱਸਿਆ ਕਿ ਕੋਠੇ ਦੀ ਛੱਤ ਉੱਪਰ ਪਈਆਂ ਪਾਥੀਆਂ ਵਿਚ ਨਜਾਇਜ਼ ਸ਼ਰਾਬ ਲੁਕਾ ਕੇ ਰੱਖੀ ਹੈ। ਜਿਸ ਤੇ ਮੁਦਈ ਊਸ਼ਾ ਨੇ ਮੁਲਜ਼ਮ ਨੂੰ ਉਨ•ਾਂ ਦੀ ਛੱਤ ਤੋਂ ਪਾਥੀਆਂ ਹੇਠਾਂ ਰੱਖੀ ਸ਼ਰਾਬ ਨੂੰ ਕੱਢਣ ਵਾਸਤੇ ਕਿਹਾ ਤਾਂ ਗੁੱਸੇ ਵਿਚ ਆ ਕੇ ਮੁਲਜ਼ਮ ਨੇ ਉਨ•ਾਂ ਦੋਵਾਂ ਜੀਆਂ ਉੱਪਰ ਇੱਟ ਅਤੇ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ, ਜਿਸ ਦੇ ਚੱਲਦੇ ਉਹ ਦੋਵੇਂ ਜ਼ਖ਼ਮੀਂ ਹੋ ਗਏ। ਇਸ ਸਬੰਧੀ ਥਾਣਾ ਕੁੱਲਗੜ•ੀ ਪੁਲਸ ਵਲੋਂ 25 ਦਸੰਬਰ 2013 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਪੱਖ ਵਲੋਂ ਪੇਸ਼ ਸਬੂਤਾਂ ਨੂੰ ਧਿਆਨ ਵਿਚ ਰੱਖ ਅਦਾਲਤ ਨੇ ਬੋਹੜ ਸਿੰਘ ਨੂੰ 2 ਸਾਲ ਦੀ ਕੈਦ ਅਤੇ 1500 ਰੁਪਏ ਜੁਰਮਾਨਾ ਨਾ ਤਾਰਨ ਤੇ 45 ਦਿਨ ਹੋਰ ਕੈਦ ਕੱਟਣ ਦਾ ਹੁਕਮ ਸੁਣਾਇਆ।