ਇਨਸਾਫ ਲੈਣ ਲਈ ਦਰ ਦਰ ਭਟਕ ਰਿਹਾ ਹੈ ਅਰੁਣ ਕੁਮਾਰ
ਫ਼ਿਰੋਜ਼ਪੁਰ 16 ਮਾਰਚ (ਏ. ਸੀ. ਚਾਵਲਾ): ਫਿਰੋਜ਼ਪੁਰ ਦੀ ਬਸਤੀ ਟੈਂਕਾਂਵਾਲੀ ਦਾ ਰਹਿਣ ਵਾਲਾ ਅਰੁਣ ਕੁਮਾਰ ਪੁੱਤਰ ਮੰਗਲ ਸੈਨ ਸੇਠੀ ਇਨਸਾਫ ਲੈਣ ਲਈ ਦਰ ਦਰ ਭਟਕ ਰਿਹਾ ਹੈ। ਪੱਤਰਕਾਰਾਂ ਨੂੰ ਆਪਣੀ ਹੱਡਬੀਤੀ ਸੁਣਾਉਂਦੇ ਹੋਏ ਅਰੁਣ ਕੁਮਾਰ ਨੇ ਦੱਸਿਆ ਕਿ ਉਸ ਨੇ ਦਾਦਾ ਮੋਟਰਜ਼ ਫਿਰੋਜ਼ਪੁਰ ਛਾਉਣੀ ਤੋਂ ਫੀਅਟ ਪੁਨਟੋ ਗੱਡੀ 26 ਅਗਸਤ 2013 ਨੂੰ 4 ਲੱਖ 90 ਹਜ਼ਾਰ ਦੀ ਗੱਡੀ, 45 ਹਜ਼ਾਰ ਰੁਪਏ ਕਾਪੀ ਦੇ ਅਤੇ 22 ਹਜ਼ਾਰ ਰੁਪਏ ਬੀਮੇ ਦੇ ਲਏ ਸਨ। ਅਰੁਣ ਕੁਮਾਰ ਨੇ ਦੱਸਿਆ ਕਿ ਉਸ ਗੱਡੀ ਦਾ ਐਕਸੀਡੈਂਟ 27 ਫਰਵਰੀ 2014 ਨੂੰ ਹੋ ਗਿਆ ਸੀ। ਉਸ ਨੇ ਦੱਸਿਆ ਕਿ ਉਸ ਤੋਂ ਬਾਅਦ ਉਸ ਨੇ ਗੱਡੀ ਏਜੰਸੀ ਵਾਲਿਆਂ ਦੇ ਕਹਿਣ ਤੇ 28 ਫਰਵਰੀ 2014 ਨੂੰ ਲੁਧਿਆਣਾ ਦਾਦਾ ਮੋਟਰਜ਼ ਜਲੰਧਰ ਰੋਡ ਲੁਧਿਆਣਾ ਛੱਡ ਆਇਆ। ਅਰੁਣ ਕੁਮਾਰ ਨੇ ਦੱਸਿਆ ਕਿ ਦਾਦਾ ਮੋਟਰਜ਼ ਵਾਲਿਆਂ ਨੇ ਉਸ ਨੂੰ ਕਿਹਾ ਕਿ ਉਹ 10 ਦਿਨਾਂ ਬਾਅਦ ਆਪਣੀ ਗੱਡੀ ਆ ਲੈ ਜਾਵੇ। ਅਰੁਣ ਕੁਮਾਰ ਨੇ ਕਿਹਾ ਕਿ 6 ਮਹੀਨੇ ਬੀਤਣ ਦੇ ਬਾਅਦ ਵੀ ਗੱਡੀ ਦਾ ਕੋਈ ਪਤਾ ਨਹੀਂ ਦਿੱਤਾ ਤਾਂ ਉਹ ਥੱਕ ਹਾਰ ਕੇ ਕਿਊਜ਼ਮਰ ਕੋਰਟ ਵਿਚ ਕੇਸ ਦਰਜ ਕਰਵਾ ਦਿੱਤਾ। ਜਿਸ ਤੋਂ ਬਾਅਦ ਕੰਪਨੀ ਦਾ ਕਹਿਣਾ ਹੈ ਕਿ 40 ਹਜ਼ਾਰ ਰੁਪਏ ਦੇ ਕੇ ਗੱਡੀ ਲੈ ਜਾਓ। ਅਰੁਣ ਕੁਮਾਰ ਨੇ ਜ਼ਿਲ•ਾ ਪ੍ਰਸ਼ਾਸਨ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਸ ਨੂੰ ਆਪਣੀ ਗੱਡੀ ਲੈਣ ਲਈ ਇਨਸਾਫ ਦੁਆਇਆ ਜਾਵੇ।