ਅਧਿਆਪਕ ਦਿਵਸ ਨੂੰ ਸਮਰਪਿਤ ਲੇਖ ਮੁਕਾਬਲੇ’ਚ ਅਮਿਤ ਨਾਰੰਗ ਨੇ ਮਾਰੀ ਬਾਜੀ
ਚੋਣ ਕਮਿਸ਼ਨ ਵੱਲੋ ਸਵੀਪ ਤਹਿਤ ਕਰਵਾਏ ਜਿਲ੍ਹਾ ਪੱਧਰੀ ਮੁਕਾਬਲੇ
ਅਧਿਆਪਕ ਦਿਵਸ ਨੂੰ ਸਮਰਪਿਤ ਲੇਖ ਮੁਕਾਬਲੇ’ਚ ਅਮਿਤ ਨਾਰੰਗ ਨੇ ਮਾਰੀ ਬਾਜੀ।
ਚੋਣ ਕਮਿਸ਼ਨ ਵੱਲੋ ਸਵੀਪ ਤਹਿਤ ਕਰਵਾਏ ਜਿਲ੍ਹਾ ਪੱਧਰੀ ਮੁਕਾਬਲੇ ।
ਫਿਰੋਜ਼ਪੁਰ (5.9.2020 ) ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਫਿਰੋਜ਼ਪੁਰ ਸ. ਗੁਰਪਾਲ ਸਿੰਘ ਚਾਹਲ ਆਈਏਐੱਸ ਦੀ ਅਗਵਾਈ ਵਿੱਚ ਅਧਿਆਪਕ ਦਿਵਸ ਨੂੰ ਸਮਰਪਿਤ ਪਹਿਲੀ ਵਾਰ ਲੇਖ ਲਿਖਣ ਮੁਕਾਬਲੇ ਕਰਵਾਏ ਗਏ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਚੋਣਾਂ ਇੰਦਰਜੀਤ ਅਤੇ ਜਿਲ੍ਹਾ ਸਵੀਪ ਨੋਡਲ ਅਫ਼ਸਰ ਡਾ ਸਤਿੰਦਰ ਸਿੰਘ ਨੇ ਦੱਸਿਆ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਵੱਖ ਵੱਖ ਵਿਧਾਨ ਸਭਾ ਹਲਕਿਆਂ ਵਿੱਚ ਅਧਿਆਪਕਾਂ ਦੇ ਤਿੰਨ ਵਿਸ਼ਿਆਂ ਉੱਪਰ ਜਿਨ੍ਹਾਂ ਵਿੱਚ ਚੋਣਾਂ ਦੌਰਾਨ ਅਧਿਆਪਕਾਂ ਦਾ ਤਜਰਬਾ ,ਚੋਣਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਡਮੁੱਲੇ ਸੁਝਾਅ, ਅਤੇ ਕੋਰੋਨਾ ਕਾਲ ਦੀਆਂ ਚੁਣੌਤੀਆ ਵਿੱਚ ਚੋਣ ਪ੍ਰਕਿਰਿਆ ਵਿਸ਼ਿਆਂ ਉੱਪਰ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੇ ਭਾਗ ਲਿਆ ।ਜਿਨ੍ਹਾਂ ਵਿੱਚ ਅਮਿਤ ਨਾਰੰਗ ਸਰਕਾਰੀ ਹਾਈ ਸਕੂਲ ਪੱਲਾ ਮੇਘਾ ਨੇ ਪਹਿਲਾਂ ਸਥਾਨ , ਸੁਸ਼ੀਲ ਕੁਮਾਰ ਸਰਕਾਰੀ ਹਾਈ ਸਕੂਲ ਝੋਕ ਟਹਿਲ ਸਿੰਘ ਨੇ ਦੂਸਰਾ ਅਤੇ ਚਰਨਜੀਤ ਸਿੰਘ ਚਾਹਿਲ ਈ ਟੀ ਟੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਤੂਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ । ਇਨ੍ਹਾਂ ਅਧਿਆਪਕਾਂ ਨੂੰ ਜ਼ਿਲ੍ਹਾ ਪੱਧਰੀ ਰਾਸ਼ਟਰੀ ਵੋਟਰ ਦਿਵਸ ਮੌਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ ।
ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਅਧਿਆਪਕ ਅਮਿਤ ਕੁਮਾਰ ਦਾ ਨਾਮ ਰਾਜ ਪੱਧਰੀ ਮੁਕਾਬਲੇ ਲਈ ਚੁਣਿਆ ਗਿਆ ਹੈ।
ਵੱਡੀ ਗਿਣਤੀ ਵਿੱਚ ਪਹੁੰਚੇ ਲੇਖਾਂ ਦਾ ਮੁਲਾਂਕਣ ਅਤੇ ਜੱਜਮੈੰਟ ਦੀ ਜ਼ਿੰਮੇਵਾਰੀ ਸ੍ਰੀ ਮਲਕੀਤ ਸਿੰਘ ਲੈਕਚਰਾਰ ਆਦਰਸ਼ ਸਕੂਲ ਬੁੱਕਣ ਖਾਂ ਵਾਲਾ ਨੇ ਬਾਖ਼ੂਬੀ ਨਿਭਾਈ । ਇਨ੍ਹਾਂ ਮੁਕਾਬਲਿਆਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਿੱਚ ਤਰਲੋਚਨ ਸਿੰਘ ਡਾਟਾ ਐਂਟਰੀ ਅਪਰੇਟਰ, ਚਮਕੌਰ ਸਿੰਘ, ਪਰਮਿੰਦਰ ਸਿੰਘ ਲਾਲਚੀਆਂ, ਕਮਲ ਸ਼ਰਮਾ, ਮਹਾਵੀਰ ਬਾਂਸਲ, ਲਖਵਿੰਦਰ ਸਿੰਘ ਸਮੂਹ ਸਵੀਪ ਕੋਆਰਡੀਨੇਟਰ ਨੇ ਵਿਸ਼ੇਸ਼ ਯੋਗਦਾਨ ਦਿੱਤਾ ।