ਅਖੌਤੀ ਕਾਰ ਸੇਵਾ ਵਾਲੇ ਕਣਕ ਚੁੱਕਣ ਆਏ ਗੱਡੀ ਛੱਡ ਭੱਜ ਨਿਕਲੇ
ਅਖੌਤੀ ਕਾਰ ਸੇਵਾ ਵਾਲੇ ਕਣਕ ਚੁੱਕਣ ਆਏ ਗੱਡੀ ਛੱਡ ਭੱਜ ਨਿਕਲੇ
ਗੁਰੂਹਰਸਹਾਏ, 5 ਮਈ (ਪਰਮਪਾਲ ਗੁਲਾਟੀ)- ਪਿੰਡਾਂ 'ਚ ਕਾਰ ਸੇਵਾ ਦੇ ਨਾਂਅ 'ਤੇ ਉਗਰਾਹੀ ਕਰਨ ਵਾਲਿਆ ਅਖੋਤੀ ਬਾਬਿਆਂ ਵਲੋਂ ਇਕ ਕਿਸਾਨ ਦੇ ਘਰੋਂ ਰਾਤ ਵੇਲੇ ਕਣਕ ਦੀਆ ਬੋਰੀਆਂ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮਹਿੰਦਰਾ ਕੈਂਪਰ ਖੁੱਲ•ੀ ਬਾਡੀ ਵਾਲੀ ਗੱਡੀ ਜਿਸ ਦਾ ਨੰਬਰ ਪੀ.ਬੀ 19-ਡੀ 2314 'ਤੇ ਕਰੀਬ ਰਾਤ ਦੋ ਵਜੇ ਪਿੰਡ ਮੋਠਾਂ ਵਾਲੇ ਦੇ ਕਿਸਾਨ ਦਿਲਬਾਗ ਸਿੰਘ ਦੇ ਘਰ ਅੱਗਿਉ ਬੋਰੀਆਂ 'ਚ ਪਈ ਕਣਕ ਗੱਡੀ 'ਚ ਲੱਦ ਰਹੇ ਸਨ, ਕਿਸਾਨ ਵਲੋਂ ਕਣਕ ਦੀ ਰਾਖੀ ਕੀਤੀ ਜਾ ਰਹੀ ਸੀ, ਜਦ ਕਿਸਾਨ ਨੂੰ ਕਣਕ ਦੀਆ ਬੋਰੀਆਂ ਕੋਲ ਗੱਡੀ ਖੜੀ ਦਿੱਸੀ ਤਾਂ ਉਸਨੇ ਆਪਣੇ ਪਰਿਵਾਰਿਕ ਮੈਬਰਾਂ ਨੂੰ ਉਠਾਇਆਂ ਅਤੇ ਏਨੇ ਚਿਰ ਨੂੰ ਕਣਕ ਚੋਰੀ ਕਰਨ ਆਏ ਅਖੋਤੀ ਬਾਬੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਕਿਸਾਨ ਨੇ ਆਪਣੀ ਲਾਇਸੰਸੀ 315 ਬੋਰ ਦੀ ਰਾਇਫਲ ਨਾਲ ਦੋ ਫਾਇਰ ਕੀਤੇ ਜੋ ਗੱਡੀ ਦੇ ਬੋਰਨੇਟ ਨੂੰ ਲੱਗੇ। ਗੱਡੀ ਡਰਾਇਵਰ ਨੇ ਆਪਣੇ ਸੰਤੁਲਨ ਖੋਹਦਿਆਂ ਗੱਡੀ ਸਫੈਦੇ 'ਚ ਜਾ ਵੱਜੀ, ਜਿਸ ਗੱਡੀ ਛੱਡ ਕੇ ਅਖੋਤੀ ਕਾਰ ਸੇਵਾ ਵਾਲੇ ਭੱਜ ਨਿਕਲੇ ਸਬੰਧਿਤ ਕਿਸਾਨ ਨੇ ਦੱਸਿਆਂ ਕਿ ਰਾਤ ਸਮੇਂ ਇਸ ਦੀ ਸੂਚਨਾ ਅਸੀਂ ਪੀ.ਸੀ.ਆਰ 'ਤੇ ਦਿੱਤੀ ਅਤੇ ਸਬੰਧਿਤ ਥਾਣੇ ਦੀ ਪੁਲਿਸ ਘਟਨਾ ਸਥਾਨ ਤੇ ਪੁੱਜੀ ਤੇ ਜਾਇਜਾ ਲਿਆ। ਇਸ ਘਟਨਾ ਸਬੰਧੀ ਚਮਕੋਰ ਸਿੰਘ, ਨਿਰਭੈ ਸਿੰਘ, ਗੁਰਬੰਸ ਸਿੰਘ, ਸੁਰਿੰਦਰ ਸਿੰਘ, ਰਾਜਵੰਤ ਸਿੰਘ, ਗੁਰਵਿੰਦਰ ਸਿੰਘ ਬਰਾੜ ਆਦਿ ਕਿਸਾਨਾਂ ਨੇ ਦੱਸਿਆਂ ਕਿ ਇਸ ਤੋਂ ਪਹਿਲਾ ਵੀ ਸਾਡੀ ਇਸੇ ਜਗ•ਾ ਤੋਂ 5 ਦਿਨ ਪਹਿਲਾਂ ਆੜਤੀਏ ਵਲੋਂ ਤੋਲੀਆ 42 ਬੌਰੀਆਂ 50 ਕਿਲੋ ਭਰਤੀ ਵਾਲੀਆਂ ਚੋਰੀ ਹੋ ਗਈਆ ਸਨ। ਜਿਸ ਤੋਂ ਚੋਕਸ ਹੋ ਕੇ ਅਸੀਂ ਰਾਖੀ 'ਚ ਸੀ ਤੇ ਅੱਜ ਇਹ ਘਟਨਾ ਵਾਪਰ ਗਈ ਕਿਸਾਨਾਂ ਨੇ ਪਹਿਲਾ ਚੋਰੀ ਹੋਈਆ ਬੋਰੀਆਂ ਵੀ ਇਹਨਾਂ ਵਲੋਂ ਚੁੱਕਣ ਜਾਣ ਦਾ ਖਦਸ਼ਾ ਜਾਹਿਰ ਕੀਤਾ ਜੋ ਇਹਨਾਂ ਵਲੋਂ ਗੱਡੀ ਛੱਡੀ ਗਈ, ਉਸ ਉੱਪਰ ਕਾਰ ਸੇਵਾ 'ਧੰਨ ਧੰਨ ਬਾਬਾ ਬੀਰ ਸਿੰਘ ਸ਼ਹੀਦ ਗੁਰਦੁਆਰਾ ਗੁਪਤ ਸਾਹਿਬ ਪਿੰਡ ਮੂਠਿਆ ਵਾਲੀ ਬੇੜੀ ਪੱਤਣ' ਲਿਖਿਆ ਹੋਇਆਂ ਹੈ। ਇਸ ਤੋਂ ਇਲਾਵਾ ਗੱਡੀ ਵਿੱਚ 4 ਬੋਰੀਆ ਕਣਕ, ਫੁੱਲੀਆਂ ਵਾਲਾ ਪ੍ਰਸ਼ਾਦ , ਖੂੰਡਾ, ਬਾਬਿਆਂ ਦੇ ਪਹਿਰਾਵੇ ਵਾਲੇ ਕੱਪੜੇ