ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਮਨਾਇਆ ਗਿਆ ਅੰਤਰ-ਰਾਸ਼ਟਰੀ ਮਹਿਲਾ ਦਿਵਸ
ਸੋਲਿਡ ਵੇਸਟ ਨਾਲ ਸਬੰਧਿਤ ਕੰਮ ਕਰਦੀਆਂ ਔਰਤਾਂ ਨੂੰ ਨਗਰ ਕੌਂਸਲ ਵੱਲੋਂ ਕੀਤਾ ਗਿਆ ਸਨਮਾਨਿਤ
ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਮਨਾਇਆ ਗਿਆ ਅੰਤਰ-ਰਾਸ਼ਟਰੀ ਮਹਿਲਾ ਦਿਵਸ
ਸੋਲਿਡ ਵੇਸਟ ਨਾਲ ਸਬੰਧਿਤ ਕੰਮ ਕਰਦੀਆਂ ਔਰਤਾਂ ਨੂੰ ਨਗਰ ਕੌਂਸਲ ਵੱਲੋਂ ਕੀਤਾ ਗਿਆ ਸਨਮਾਨਿਤ
ਫਿਰੋਜ਼ਪੁਰ 8 ਮਾਰਚ 2022
ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਗਰਾਊਂਡ ਪੱਧਰ ਤੇ ਸੋਲਿਡ ਵੇਸਟ ਸਬੰਧੀ ਆਪਣੇ ਕੰਮ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਕਰ ਰਹੀਆਂ ਔਰਤਾਂ ਨੂੰ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਸਨਮਾਨਿਤ ਕੀਤਾ ਗਿਆ। ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਸ਼ਹਿਰ ਅੰਦਰ ਸਾਫ- ਸਫਾਈ ਅਤੇ ਕੱਚਰੇ ਦੀ ਕੂਲੇਕਸ਼ਨ, ਸੈਗਰੀਗੇਸ਼ਨ ਅਤੇ ਵੱਖ- ਵੱਖ ਪ੍ਰਕਾਰ ਰਾਹੀ ਸੋਲਿਡ ਵੇਸਟ ਦੇ ਕੰਮਾਂ ਨੂੰ ਉਤਸ਼ਾਹਿਤ ਕਰਨ ਲਈ ਇਹਨਾਂ ਔਰਤਾਂ ਦੇ ਕਾਰਜ ਸਥਾਨ ਤੇ ਜਾ ਕੇ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਤਾਂ ਜੋ ਹੇਠਲੇ ਪੱਧਰ ਤੇ ਕੰਮ ਕਰ ਰਹੀਆਂ ਔਰਤਾਂ ਨੂੰ ਉਹਨਾਂ ਦੇ ਕੰਮ ਵਿੱਚ ਦਿਲਚਸਪੀ ਹੋ ਸਕੇ।
ਪਿਛਲੇ 8 ਤੋਂ 10 ਸਾਲ ਤੋਂ ਘਰਾਂ ਵਿੱਚੋਂ ਰੋਜ਼ਾਨਾਂ ਕਚਰੇ ਦੀ ਕੁਲੇਕਸ਼ਨ ਅਤੇ ਸੈਗਰੀਗੇਸ਼ਨ ਕਰਨ ਵਾਲੀਆਂ ਔਰਤਾਂ ਅਮਨ, ਗੂਜਾਂ ਦੇਵੀ ,ਗੀਤਾ ਦੇਵੀ,ਸਰਸਵਤੀ ਅਤੇ ਰੇਖਾ ਨੂੰ ਨਗਰ ਕੌਂਸਲ ਵੱਲੋਂ ਪੰਜਾਬੀ ਸੱਭਿਆਚਾਰ ਦੀ ਪ੍ਰਤੀਕ ਦੁਪੱਟਾ/ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਕਾਰਜ ਸਾਧਕ ਅਫਸਰ ਸ਼੍ਰੀ ਗੁਰਦਾਸ ਸਿੰਘ,ਚੀਫ ਸੈਨਟਰੀ ਇੰਸਪੈਕਟਰ ਸ਼੍ਰੀ ਗੁਰਿੰਦਰ ਸਿੰਘ, ਸੈਨਟਰੀ ਇੰਸਪੈਕਟਰ ਸ਼੍ਰੀ ਸੁਖਪਾਲ ਸਿੰਘ ਅਤੇ ਪ੍ਰੋਗਰਾਮ ਕੁਆਡੀਨੇਟਰ ਤੇ ਮੋਟੀਵੇਟਰ ਟੀਮ ਵੀ ਸ਼ਾਮਿਲ ਸਨ।