Ferozepur News

Shopkeepers put shutters down to protest illegal erection of mobile towers by private companies

ਨਿੱਜੀ ਕੰਪਨੀਆਂ ਵੱਲੋਂ ਰਾਤ ਬਰਾਤੇ ਨਾਜਾਇਜ਼ ਢੰਗ ਨਾਲ ਮੋਬਾਇਲ ਟਾਵਰ ਲਾਉਣ ਤੇ ਪੁਰਾਣੇ ਡਾਕਖਾਨੇ ਅਤੇ ਪੁਰਾਣੇ ਬਾਜ਼ਾਰ ਦੇ ਦੁਕਾਨਦਾਰਾਂ ਨੇ ਰੋਸ ਵਜੋਂ ਦੁਕਾਨਾਂ ਬੰਦ ਕੀਤੀਆਂ

ਫਿਰੋਜ਼ਪੁਰ 30 ਅਗਸਤ () : ਨਿੱਜੀ ਕੰਪਨੀਆਂ ਵੱਲੋਂ ਰਾਤ ਬਰਾਤੇ ਨਾਜਾਇਜ਼ ਢੰਗ ਨਾਲ ਮੋਬਾਇਲ ਟਾਵਰ ਲਾਉਣ ਤੇ ਪੁਰਾਣੇ ਡਾਕਖਾਨੇ ਅਤੇ ਪੁਰਾਣੇ ਬਾਜ਼ਾਰ ਫਿਰੋਜ਼ਪੁਰ ਸ਼ਹਿਰ ਵਿਚ ਦੁਕਾਨਦਾਰਾਂ ਨੇ ਰੋਸ ਵਜੋਂ ਦੁਕਾਨਾਂ ਬੰਦ ਕੀਤੀਆਂ ਅਤੇ ਦੁਕਾਨਦਾਰਾਂ ਨੇ ਨਗਰ ਕੌਂਸਲ ਫਿਰੋਜ਼ਪੁਰ ਅਤੇ ਪਰ੍ਸ਼ਾਸਨ ਦਾ ਪਿੱਟ ਸਿਆਪਾ ਕੀਤਾ. ਇਸ ਮੌਕੇ ਤੇ ਸਮੂਹ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਸਭ ਕੁਝ ਮੋਬਾਇਲ ਟਾਵਰ ਧੱਕੇ ਨਾਲ ਲਾਉਣ ਤੇ ਨਾਜਾਇਜ਼ ਢੰਗ ਨਾਲ ਮਿਲੀਭੁਗਤ ਕਰਕੇ ਮੋਬਾਇਲ ਟਾਵਰ ਲਾਏ ਜਾਂਦੇ ਹਨ. ਦੁਕਾਨਦਾਰਾਂ ਨੇ ਇਹ ਵੀ ਦੱਸਿਆ ਕਿ ਮੋਬਾਇਲ ਟਾਵਰ ਲਾਉਣ ਲਈ ਮੁਹੱਲਾ ਨਿਵਾਸੀਆਂ ਦੀ ਪਰ੍ਮੀਸ਼ਨ ਲੈਣੀ ਜ਼ਰੂਰੀ ਹੈ ਅਤੇ ਨਗਰ ਕੌਂਸਲ ਤੋਂ ਐੱਨਓਸੀ ਲੈਣੀ ਜ਼ਰੂਰੀ ਬਣਦੀ ਹੈ. ਦੁਕਾਨਦਾਰਾਂ ਨੇ ਇਹ ਵੀ ਦੱਸਿਆ ਕਿ ਇਨਹ੍ਾਂ ਮੋਬਾਇਲ ਟਾਵਰਾਂ ਨੂੰ ਲਾਉਣ ਨਾਲ ਜਿਹੜੀਆਂ ਇਸ ਵਿਚੋਂ ਕਿਰਨਾ ਨਿਕਲਦੀਆਂ ਹਨ ਚਾਹੇ ਘੱਟ ਕਿਰਨਾਂ ਨਿਕਲਣ ਜਾਂ ਵੱਧ ਨਿਕਲਣ ਇਸ ਨਾਲ ਮਨੁੱਖਤਾ ਲਈ ਖਤਰਾ ਹੈ. ਜੇਕਰ ਖੁਦਾ ਨਾ ਖਾਸਤਾ ਇਨਹ੍ਾਂ ਟਾਵਰਾਂ ਨੂੰ ਅੱਗ ਲੱਗ ਜਾਵੇ ਤਾਂ ਇਸ ਭੀੜੇ ਬਾਜ਼ਾਰ ਵਿਚ ਫਾਇਰ ਬਰ੍ਿਗੇਡ ਆਉਣੀ ਹੀ ਮੁਸ਼ਕਲ ਹੈ ਅਤੇ ਅੱਗ ਬੁਝਾਉਣੀ ਬਹੁਤ ਔਖੀ ਹੈ. ਦੁਕਾਨਦਾਰਾਂ ਨੇ ਇਹ ਵੀ ਦੱਸਿਆ ਕਿ ਜਦੋਂ ਤੇਜ਼ ਝੱਖੜ ਜਾਂ ਹਨੇਰੀ ਨਾਲ ਇਹ ਮੋਬਾਇਲ ਟਾਵਰ ਡਿੱਗ ਵੀ ਸਕਦੇ ਹਨ. ਜਦੋਂ ਇਸ ਸਬੰਧ ਵਿਚ ਨਗਰ ਕੌਂਸਲ ਦੇ ਈਓ ਨਾਲ ਗੱਲ ਕੀਤੀ ਗਈ ਤਾਂ ਉਨਹ੍ਾਂ ਦੱਸਿਆ ਕਿ ਮੈਂ ਚੰਡੀਗੜਹ੍ ਹਾਂ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ. ਇਸ ਮੌਕੇ ਤੇ ਵਿਉਪਾਰ ਮੰਡਲ ਦੇ ਵਾਇਸ ਪਰ੍ਧਾਨ ਫਿਰੋਜ਼ਪੁਰ ਸ਼ਹਿਰ ਬੰਟੀ ਬਜਾਜ, ਪਰ੍ਦੀਪ ਚਾਨਣਾ, ਵਿਜੇ ਕੁਮਾਰ, ਆਨੰਦ, ਭੋਲਾ ਸ਼ੀਸ਼ੇ ਵਾਲੇ, ਦੀਪਕ ਮੋਂਗਾ, ਵੈਦ ਮੋਂਗਾ, ਵਿਜੇ ਬਹਿਲ, ਵਿਪਨ ਸਹਿਗਲ, ਅਸ਼ਵਨੀ ਮੋਂਗਾ, ਅਨਿਲ ਸੇਠ, ਵੈਦ ਪਰ੍ਕਾਸ਼ ਮੋਂਗਾ, ਗੋਲਡੀ ਮਲਿਕ, ਹਰਜੀਤ ਸਿੰਘ, ਦੀਪਕ ਮੋਂਗਾ, ਗੌਰਵ ਕੱਕੜ, ਧੀਰਜ ਕੁਮਾਰ, ਅਸ਼ੋਕ ਕੁਮਾਰ ਸ਼ਰਮਾ, ਕਿਸ਼ਨ ਕੱਕੜ, ਸਹਿਲ ਮੋਂਗਾ, ਮਿਨੂੰ ਜਿਊਲਰਜ਼, ਗੋਲਡੀ ਆਨੰਦ ਆਦਿ ਹਨ. ਜੇਕਰ ੽ਿਲਹ੍ਾ ਪਰ੍ਸ਼ਾਸਨ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਅਸੀਂ ਤਕੜਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵਾਂਗੇ.

Related Articles

Back to top button