Ferozepur News

Rural Health Pharmacist United Front Punjab to hold Mega Rally at Rampura Phul on May 2

Rural Health Joint Front Punjab

ਜ਼ਿਲ•ਾ ਪ੍ਰੀਸ਼ਦ ਅਧੀਨ 1186 ਰੂਰਲ ਹੈੱਲਥ ਡਿਸਪੈਂਸਰੀਆਂ ਦੇ ਫਾਰਮਾਸਿਸਟ ਤੇ ਦਰਜਾਚਾਰ ਮੁਲਾਜ਼ਮਾਂ ਨੇ ਦਿੱਤਾ ਧਰਨਾ
ਫਿਰੋਜ਼ਪੁਰ 28 ਅਪ੍ਰੈਲ (): ਰੂਰਲ ਹੈੱਲਥ ਫਾਰਮਾਸਿਸਟਾਂ ਤੇ ਦਰਜਾਚਾਰ ਯੂਨਾਈਟਿਡ ਫਰੰਟ ਪੰਜਾਬ ਦੇ ਸੱਦੇ ਤੇ ਸੂਬੇ ਭਰ ਵਿਚ ਜ਼ਿਲ•ਾ ਪ੍ਰੀਸ਼ਦ ਅਧੀਨ 1186 ਰੂਰਲ ਹੈੱਲਥ ਡਿਸਪੈਂਸਰੀਆਂ ਦੇ ਫਾਰਮਾਸਿਸਟ ਤੇ ਦਰਜਾਚਾਰ ਮੁਲਾਜ਼ਮਾਂ ਵਲੋਂ ਪਿਛਲੇ 10 ਸਾਲਾਂ ਤੋਂ ਉਨ•ਾਂ ਦੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ 24 ਅਪ੍ਰੈਲ ਨੂੰ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਵਿਚ ਕੋਈ ਫੈਸਲਾ ਨਾ ਹੋਣ ਕਾਰਨ ਸਰਕਾਰ ਦੇ ਜ਼ਿਲ•ਾ ਮੁਲਾਜ਼ਮਾਂ ਵਿਚ ਇਕ ਵਾਰ ਫਿਰ ਗੱਲਬਾਤ ਟੁੱਟ ਗਈ, ਜਿਸ ਦੇ ਰੋਸ ਵੋਂ ਅੱਜ ਸੂਬਾ ਭਰ ਵਿਚ ਜ਼ਿਲ•ਾ ਹੈੱਡਕੁਆਰਟਰਾਂ ਤੇ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਗਏ। ਜਿਸ ਤਹਿਤ ਅੱਜ ਜ਼ਿਲ•ਾ ਪ੍ਰੀਸ਼ਦ ਵਿਖੇ ਇਕੱਠੇ ਹੋ ਕੇ ਫਾਰਮਾਸਿਸਟ ਦਰਜਾਚਾਰ ਮੁਲਾਜ਼ਮਾਂ ਵਲੋਂ ਧਰਨਾ ਦਿੰਦਿਆਂ ਪੰਜਾਬ ਸਰਕਾਰ ਵਿਰੁੱਧ ਜਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ। ਸਮੂਹ ਮੁਲਾਜ਼ਮਾਂ ਵਲੋਂ ਯੂਨਾਈਟਿਡ ਫਰੰਟ ਦੇ ਸੱਦੇ ਤੇ 2 ਮਈ ਨੁੰ ਪੰਚਾਇਤ ਮੰਤਰੀ ਦੇ ਹਲਕੇ ਰਾਮਪੁਰਾ ਫੂਲ ਵਿਖੇ ਪਰਿਵਾਰਾਂ ਸਮੇਤ ਸੂਬਾ ਪੱਧਰੀ ਮਹਾਂ ਰੈਲੀ ਕਰਨ ਦਾ ਐਲਾਣ ਕੀਤਾ ਹੈ। 24 ਅਪ੍ਰੈਲ ਨੁੰ ਠੇਕਾ ਮੁਲਾਜ਼ਮਾਂ ਦੀ ਸੇਵਾਵਾਂ ਰੈਗੂਲਰ ਕਰਨ ਲਈ ਮੁੱਖ ਮੰਤਰੀ ਦੀ ਪ੍ਰਵਾਨਗੀ ਹੇਠ ਮੀਟਿੰਗ ਹੋਈ। ਉਨ•ਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜੇਕਰ ਸਰਕਾਰ ਸਹੀ ਮਾਇਨੇ ਵਿਚ ਠੇਕਾ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਕੇ ਰਾਹਤ ਦੇਣਾ ਚਾਹੁੰਦੀ ਹੈ ਤਾਂ ਇਨ•ਾਂ ਮੀਟਿੰਗਾਂ ਵਿਚ ਕਾਨੂੰਨੀ ਅੜਚਣਾਂ ਦੀ ਡਰਾਮੇਬਾਜ਼ੀ ਬੰਦ ਕਰਕੇ ਵੱਖ ਵੱਖ ਵਿਭਾਗਾਂ ਵਿਚ ਵਿੱਦਿਅਕ ਯੋਗਤਾ ਪੂਰੀ ਕਰਦੇ ਸਮੂਹ ਮੁਲਾਜ਼ਮਾਂ ਨੂੰ ਉਨ•ਾਂ ਦੀਆਂ ਸੇਵਾਵਾਂ ਦਾ ਸੇਵਾ ਲਾਭ ਦਿੰਦਿਆਂ ਇਕ ਯਕਮੁਕਤ ਪਾਲਸੀ ਬਣਾ ਕੇ ਜਲਦੀ ਤੋਂ ਜਲਦ ਸਰਕਾਰ ਪੱਧਰ ਫੈਸਲਾ ਲੈ ਕੇ ਇਨ•ਾਂ ਮੁਲਾਜ਼ਮਾਂ ਨੁੰ ਬਿਨ•ਾ ਸ਼ਰਤ ਪਹਿਲ ਦੇ ਆਧਾਰ ਤੇ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰੇ। ਪਿਛਲੇ 9 ਸਾਲਾਂ ਦੌਰਾਨ ਹੱਕੀ ਮੰਗਾਂ ਮੰਨਦੇ ਹੋਏ ਠੇਕਾ ਮੁਲਾਜ਼ਮਾਂ ਤੇ ਕੀਤੇ ਲਾਠੀਚਾਰਜ ਸਮੇਤ ਸਰਕਾਰ ਦੇ ਅੱਤਿਆਚਾਰ ਦੀਆਂ ਸੀ. ਡੀ., ਪੈਮਫਲਟ ਤੋਂ ਇਲਾਵਾ ਹੋਰ ਸਮੱਗਰੀ ਤਿਆਰ ਕੀਤੀ ਗਈ ਹੈ, ਜਿਸ ਨੂੰ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਸਾਰੇ ਵਿਧਾਨ ਸਭਾ ਖੇਤਰਾਂ ਵਿਚ ਰੋਡ ਸ਼ੋ ਕਰਕੇ ਸਰਕਾਰ ਦੀ ਪੋਲ ਖੋਲ•ੀ ਜਾਵੇਗੀ। ਇਸ ਮੌਕੇ ਜ਼ਿਲ•ਾ ਪ੍ਰਧਾਨ ਹਨੂ ਤਿਵਾੜੀ, ਚੇਅਰਮੈਨ ਸਿਮਰਜੀਤ ਸਿੰਘ, ਪ੍ਰੈਸ ਸਕੱਤਰ ਪ੍ਰੇਮ ਪ੍ਰਕਾਸ਼, ਇੰਦਰਪਾਲ ਸਿੰਘ, ਹਰਗੁਰਸ਼ਰਨ ਸਿੰਘ, ਗੁਰਦੇਵ ਸਿੰਘ, ਸ਼ਲਿੰਦਰ, ਸ਼ੁਬੇਗ ਸਿੰਘ, ਰਣਜੀਤ ਸਿੰਘ, ਮਨਮੋਹਣ ਸਿੰਘ, ਸੁਖਪਾਲ ਸਿੰਘ, ਹਰਜੀਤ ਕੌਰ, ਰਵਿਤਾ, ਵੀਰਪਾਲ ਕੌਰ, ਨਮਰਤਾ ਕੁਮਾਰੀ ਅਤੇ ਦਰਜਾਚਾਰ ਦੇ ਪ੍ਰਧਾਨ ਬੂਟਾ ਸਿੰਘ, ਸੁਰਿੰਦਰ ਸਿੰਘ, ਲਖਵੀਰ ਕੌਰ, ਜੀਤ ਲਾਲ ਆਦਿ ਹਾਜ਼ਰ ਸਨ।

 

Related Articles

Back to top button