GTU had meeting with DEO over various issues
Ferozepur, June 12, 2017 : ਟੀਚਰਜ਼ ਯੂਨੀਅਨ, ਫਿਰੋਜ਼ਪੁਰ ਵਲੋਂ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ, ਸ. ਮੀਤ ਪ੍ਰਧਾਨ ਰਾਜੀਵ ਹਾਂਡਾ, ਵਿੱਤ ਸਕੱਤਰ ਬਲਵਿੰਦਰ ਸਿੰਘ ਚੱਬਾ, ਜਨਰਲ ਸਕੱਤਰ ਜਸਵਿੰਦਰ ਸਿੰਘ ਮਮਦੋਟ ਦੀ ਪ੍ਰਧਾਨਗੀ ਵਿੱਚ ਅਧਿਆਪਕਾਂ ਦੀਆਂ ਮੰਗਾਂ ਦੇ ਸੰਬੰਧ ਵਿੱਚ ਅੱਜ ਜਿਲ੍ਹਾ ਸਿੱਖਿਆ ਅਫਸਰ (ਐ. ਸਿ) ਫਿਰੋਜ਼ਪੁਰ ਸ. ਸੁਖਵਿੰਦਰ ਸਿੰਘ ਜੀ ਨਾਲ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਪ੍ਰੈੱਸ ਸਕੱਤਰ ਨੀਰਜ ਯਾਦਵ ਨੇ ਕਿਹਾ ਕਿ ਈ. ਪੰਜਾਬ ਪੋਰਟਲ ਤੇ ਸਕੂਲਾਂ ਦੇ ਵਿਦਿਆਰਥੀਆਂ ਦਾ ਅਧਾਰ ਕਾਰਡ ਫੀਡ ਕਰਨ ਨੂੰ ਕਿਹਾ ਗਿਆ ਹੈ। ਅਧਿਆਪਕਾਂ ਵਲੋਂ ਇਹਨਾਂ ਵਿਦਿਆਰਥੀਆਂ ਦੇ ਨਵੇਂ ਅਧਾਰ ਕਾਰਡ ਅਪਲਾਈ ਕੀਤੇ ਗਏ ਹਨ, ਪਰ ਅਧਾਰ ਕਾਰਡ ਨੰਬਰ ਮਿਲਣ ਵਿੱਚ 15 ਤੋਂ 20 ਦਿਨਾਂ ਦਾ ਸਮਾਂ ਲੱਗਦਾ ਹੈ। ਇਸ ਲਈ ਅਧਾਰ ਕਾਰਡ ਈ. ਪੰਜਾਬ ਪੋਰਟਲ ਤੇ ਫੀਡ ਕਰਵਾਉਣ ਦਾ ਸਮਾਂ ਵਧਾਇਆ ਜਾਵੇ। ਇਸਦੇ ਨਾਲ ਹੀ ਕਈ ਥਾਵਾਂ ਤੇ ਅਧਾਰ ਕਾਰਡ ਨਹੀਂ ਬਣ ਰਹੇ। ਇਸ ਬਾਰੇ ਜਿਲ੍ਹਾ ਸਿੱਖਿਆ ਅਫਸਰ ਜੀ ਨੇ ਬੀ. ਪੀ. ਓ. ਜ . ਤੋਂ ਪੁਰੀ ਡਿਟੇਲ ਮੰਗ ਕੇ ਜਿਲ੍ਹਾ ਲੈਵਲ ਜਾਂ ਬੀ. ਪੀ. ਓ. ਜ . ਲੈਵਲ ਤੇ ਅਧਾਰ ਕਾਰਡ ਬਣਾਉਣ ਦੀ ਗੱਲ ਡੀ. ਸੀ ਸਾਹਿਬ ਨਾਲ ਕਰਨ ਦੀ ਗੱਲ ਕਹੀ ਅਤੇ ਸਮਾਂ ਵਧਾਉਣ ਲਈ ਕੋਸ਼ਿਸ਼ ਕਰਨ ਦੀ ਗੱਲ ਕਹੀ। ਜੇ. ਬੀ. ਟੀ ਤੋ ਐਚ. ਟੀ ਅਤੇ ਐਚ. ਟੀ ਤੋਂ ਸੀ. ਐ. ਟੀ ਦੀ ਪ੍ਰਮੋਸ਼ਨ ਕਰਨ ਦੀ ਯੁਨੀਅਨ ਦੀ ਮੰਗ ਦੇ ਜਵਾਬ ਵਿੱਚ ਉਨ੍ਹਾਂ ਡੀ. ਪੀ. ਆਈ ਸਾਹਿਬ ਤੋਂ ਪ੍ਰਵਾਨਗੀ ਲੈ ਕੇ ਜਲੱਦ ਹੀ ਇਹ ਪ੍ਰਮੋਸ਼ਨ ਕਰਨ ਦਾ ਭਰੋਸਾ ਦਿੱਤਾ।
ਮੀਟਿੰਗ ਦੀ ਵਧੇਰੇ ਜਾਣਕਾਰੀ ਦਿੰਦਿਆਂ ਗੌਰਵ ਮੁੰਜਾਲ, ਸੰਦੀਪ ਟੰਡਨ, ਸੰਜੀਵ ਟੰਡਨ ਆਦਿ ਨੇ ਕਿਹਾ ਕਿ ਅਧਿਆਪਕਾਂ ਦੀਆਂ ਰੁਕੀਆਂ ਤਨਖਾਹਾਂ ਦੇ ਸੰਬੰਧ ਵਿੱਚ ਪਛਾਣ ਤੇ ਉਨ੍ਹਾਂ ਇਹ ਤਨਖਾਹਾਂ ਸਟੇਟ ਪੱਧਰ ਤੇ ਰੁਕੀਆਂ ਹੋਣ ਦੀ ਗੱਲ ਕਹੀ। ਬਦਲੀਆਂ ਸਬੰਧੀ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਹਾਲੇ ਤੱਕ ਕੋਈ ਹਦਾਇਤ ਪ੍ਰਾਪਤ ਨਹੀਂ ਹੋਈ। ਗੈਰ ਵਿਦਿਅਕ ਕੰਮਾਂ ਤੇ ਲੱਗੇ ਅਧਿਆਪਕਾਂ ਦੇ ਸੰਬੰਧ ਵਿੱਚ ਉਨ੍ਹਾਂ ਨੇ ਅੱਜ ਹੀ ਬੀ. ਪੀ. ਓ. ਜ . ਤੋਂ ਇਸ ਸਬੰਧੀ ਸੂਚਨਾ ਮੰਗਣ ਦੀ ਗੱਲ ਕਹੀ। ਘੱਟ ਬੱਚਿਆਂ ਦੇ ਬਹਾਨੇ ਬੰਦ ਕੀਤੇ ਜਾਣ ਵਾਲੇ ਸਕੂਲਾਂ ਦੇ ਸੰਬੰਧ ਵਿੱਚ ਯੂਨੀਅਨ ਦੇ ਪੁੱਛਣ ਤੇ ਉਨ੍ਹਾਂ ਨੇ ਇਸ ਸਬੰਧੀ ਅਜੇ ਕੋਈ ਹਦਾਇਤਾਂ ਪ੍ਰਾਪਤ ਨਾ ਹੋਣ ਬਾਰੇ ਕਿਹਾ।
ਇਸ ਮੌਕੇ ਰਾਜ ਸਿੰਘ, ਬਲਵਿੰਦਰ ਸਿੰਘ ਮਲੋ ਕੇ, ਅਮਰੀਕ ਸਿੰਘ, ਰਣਜੀਤ ਸਿੰਘ ਖੁੰਦਰ, ਸੁਖਵਿੰਦਰ ਸਿੰਘ, ਭੁਪਿੰਦਰ ਸਿੰਘ ਜੀਰਾ, ਕ੍ਰਿਸ਼ਨ ਚੌਪੜਾ, ਵਿਨੇ ਕੁਮਾਰ ਆਦਿ ਹਾਜ਼ਰ ਸਨ।