Education Department Officers flagged off Mobile Science Exhibition Bus
Education Department Officers flagged off Mobile Science Exhibition Bus
ਸਿੱਖਿਆ ਅਧਿਕਾਰੀਆਂ ਵੱਲੋਂ ਮੋਬਾਈਲ ਪ੍ਰਦਰਸ਼ਨੀ ਬੱਸ ਨੂੰ ਹਰੀ ਝੰਡੀ
Ferozepur, January 11,2016 : (Harish Monga): ਮਿੰਨੀ ਸਕੱਤਰੇਤ ਫ਼ਿਰੋਜ਼ਪੁਰ ਵਿਖੇ 'ਗੱਲਬਾਤ ਅਤੇ ਖੋਜ' ਰਾਹੀਂ ਸਿੱਖਣ ਲਈ ਮੋਬਾਈਲ ਪ੍ਰਦਰਸ਼ਨੀ ਬੱਸ ਨੂੰ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਲਈ ਰਵਾਨਾ ਕੀਤਾ ਗਿਆ, ਜੋ ਕਿ 11 ਤੋਂ 15 ਜਨਵਰੀ ਤੱਕ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ 'ਚ ਪ੍ਰਦਰਸ਼ਿਤ ਹੋਵੇਗੀ | ਇਸ ਮੋਬਾਈਲ ਬੱਸ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਦੀਪ ਦਿਓੜਾ, ਜ਼ਿਲ੍ਹਾ ਸਾਇੰਸ ਅਫ਼ਸਰ ਰਜੇਸ਼ ਮਹਿਤਾ ਨੇ ਰਵਾਨਾ ਕੀਤਾ | ਨੋਡਲ ਅਫ਼ਸਰ ਦੀਪਕ ਸ਼ਰਮਾ ਅਤੇ ਸੁਮਿਤ ਗਲਹੋਤਰਾ ਨੇ ਦੱਸਿਆ ਕਿ ਇਕ ਅਣ-ਰਸਮੀ ਵਿਚਾਰ ਵਟਾਂਦਰੇ ਅਤੇ ਖੋਜ ਢੰਗ ਰਾਹੀਂ ਸਿੱਖਿਆ ਪ੍ਰਾਪਤ ਕਰਨ ਲਈ ਚਲਾਏ ਜਾ ਰਹੇ ਸਾਂਝੇ ਮੋਬਾਈਲ ਸਾਇੰਸ ਐਗਜੀਬਿਸ਼ਨ ਸ਼ੁਰੂ ਕੀਤਾ ਗਿਆ ਹੈ ਤੇ ਇਸ ਪ੍ਰਾਜੈਕਟ ਅਧੀਨ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਵਿਦਿਆਰਥੀਆਂ ਨੂੰ 'ਗੱਲਬਾਤ ਅਤੇ ਖੋਜ' ਰਾਹੀਂ ਸਿੱਖਣ ਲਈ ਇਹ ਮੋਬਾਈਲ ਪ੍ਰਦਰਸ਼ਨੀ ਸ਼ੁਰੂ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਇਹ ਮੋਬਾਈਲ ਪ੍ਰਦਰਸ਼ਨੀ ਬੱਸ 11 ਜਨਵਰੀ ਨੂੰ ਸਾਂਦੇ ਹਾਸ਼ਮ, 12 ਜਨਵਰੀ ਨੂੰ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਫ਼ਿਰੋਜ਼ਪੁਰ, 13 ਜਨਵਰੀ ਨੂੰ ਝੋਕ ਹਰੀ ਹਰ, 14 ਜਨਵਰੀ ਨੂੰ ਸਰਕਾਰੀ ਸਕੂਲ ਆਰਿਫ਼ ਕੇ ਅਤੇ 15 ਜਨਵਰੀ ਨੂੰ ਸਰਕਾਰੀ ਸੈਕੰਡਰੀ ਸਕੂਲ ਮੱਲਾਂਵਾਲਾ ਵਿਖੇ ਵੱਖ-ਵੱਖ ਸਕੂਲਾਂ ਲਈ ਆਪਣੇ ਮਾਡਲਾਂ ਲਈ ਪ੍ਰਦਰਸ਼ਨੀ ਲਗਾਵੇਗੀ | ਇਸ ਮੌਕੇ ਪਿ੍ੰਸੀਪਲ ਮਨਜੀਤ ਕੌਰ, ਪਿ੍ੰਸੀਪਲ ਗੁਰਚਰਨ ਸਿੰਘ, ਲਖਵਿੰਦਰ ਸਿੰਘ ਵੋਕੇਸ਼ਨਲ ਕੋਆਰਡੀਨੇਟਰ, ਲੈਕਚਰਾਰ ਕੋਮਲ ਅਰੋੜਾ, ਰੇਨੂ ਵਿੱਜ, ਬਲਵਿੰਦਰ ਸਿੰਘ ਏ. ਈ. ਓ, ਮਹਿੰਦਰਪਾਲ ਸਿੰਘ, ਲਵਦੀਪ, ਅਮਨ ਸ਼ਰਮਾ ਮਮਦੋਟ, ਗੋਲਡੀ, ਦਵਿੰਦਰ ਨਾਥ, ਧਰਿੰਦਰ ਸਚਦੇਵਾ ਰਮਸਾ ਕੋਆਰਡੀਨੇਟਰ ਆਦਿ ਸ਼ਾਮਿਲ ਸਨ |