E-Punjab Web PortalTraining to Nodal Schools to introduce paperless working in Govt. Schools
ਸਰਕਾਰੀ ਸਕੂਲਾਂ ਨੂੰ ਡਾਕ ਫ੍ਰੀ ਬਣਾਉਣ ਲਈ ਈ-ਪੰਜਾਬ ਵੈਬ ਪੋਰਟਲ ਦੀ ਕਰਵਾਈ ਟ੍ਰੇਨਿੰਗ
ਮਿਤੀ 11-04-2016(ਫਿਰੋਜ਼ਪੁਰ) ਸਰਕਾਰੀ ਸਕੂਲਾਂ ਵਿਚ ਚੱਲ ਰਹੇ ਵੱਖ ਵੱਖ ਪ੍ਰੋਜੈਕਟ ਨੂੰ ਵਧੀਆ ਅਤੇ ਡਾਕ ਫ੍ਰੀ ਕਰਨ ਲਈ ਅੱਜ ਜ਼ਿਲ•ਾ ਸਿੱਖਿਆ ਅਫਸਰ(ਸੈ.ਸਿੱ) ਸ.ਜਗਸੀਰ ਸਿੰਘ ਅਤੇ ਜ਼ਿਲ•ਾਂ ਸਿੱਖਿਆ ਅਫਸਰ (ਐ.ਸਿੱ) ਸ.ਅਮਰਜੀਤ ਸਿੰਘ ਖੋਖਰ ਦੀ ਅਗਵਾਈ ਵਿਚ ਦੇਵ ਰਾਜ ਟੈਕਨੀਕਲ ਕੈਪਸ ਵਿਖੇ ਨੋਡਲ ਸਕੂਲਾਂ ਦੀ ਟ੍ਰੇਨਿੰਗ ਕਰਵਾਈ ਗਈ।ਟ੍ਰੇਨਿੰਗ ਦੋਰਾਨ ਜ਼ਿਲ•ਾਂ ਸਿੱਖਿਆ ਅਫਸਰ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋ ਜਾਰੀ ਹਦਾਇਤਾਂ ਅਨੁਸਾਰ ਸਕੂਲਾਂ ਤੋਂ ਅਣਲੋੜੀਂਦੀ ਡਾਕ ਨਹੀ ਲਈ ਜਾਵੇਗੀ।ਉਨ•ਾਂ ਕਿਹਾ ਕਿ ਜ਼ਿਲ•ੇ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲ਼ ਈ-ਪੰਜਾਬ ਪੋਰਟਲ ਤੇ ਰਜਿਸਟਰ ਹੋ ਚੁੱਕੇ ਹਨ ਅਤੇ ਹੁਣ ਸਕੂਲ ਦਾ ਸਾਰਾ ਡਾਟਾ ਸਮੇਂ ਸਮੇਂ ਅਨੁਸਾਰ ਪੋਰਟਲ ਤੇ ਅਪਡੇਟ ਕਰਨਾ ਜ਼ਰੂਰੀ ਹੋਵੇਗਾ।ਜ਼ਿਲ•ਾ ਸਿੱਖਿਆ ਅਫਸਰ (ਐ.ਸਿੱ) ਸ.ਅਮਰਜੀਤ ਸਿੰਘ ਨੇ ਕਿਹਾ ਕਿ ਸਕੂਲ ਮੁੱਖੀਆ ਵੱਲੋਂ ਹਰ ਮਹੀਨੇ ਦਾ ਡਾਟਾ ਵੈਬਸਾਈਟ ਤੇ ਅਪਡੇਟ ਕਰਨ ਉਪਰੰਤ ਅਗਲੇ ਮਹੀਨੇ ਦੇ ਪਹਿਲੇ ਹਫਤੇ ਸਰਟੀਫਿਕੇਟ ਦੇਣਾ ਲਾਜ਼ਮੀ ਹੋਵੇਗਾ।ਉਨ•ਾਂ ਦੱਸਿਆ ਕਿ ਸਕੂਲ਼ ਅਤੇ ਸਟਾਫ ਨੂੰ ਮਿਲਣ ਵਾਲੀਆ ਸਹੂਲਤਾਂ ਵੀ ਵੈਬ ਪਾਰਟਲ ਦੇ ਡਾਟੇ ਅਨੁਸਾਰ ਹੀ ਮਿਲਿਆ ਕਰੇਗਾ।ਉਨ•ਾਂ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਬੱਚਿਆ ਦੇ ਅਧਾਰ ਕਾਰਡ ਵੈਬ ਪਾਰਟਲ ਤੇ ਲਿੰਕ ਕੀਤਾ ਜਾ ਰਹੇ ਹਨ ਜਿਨ•ਾਂ ਦੇ ਅਧਾਰ ਤੇ ਬੱਚਿਆ ਨੂੰ ਕੇਂਦਰ ਜਾਂ ਸੂਬਾ ਸਰਕਾਰ ਤੋਂ ਮਿਲਣ ਵਾਲੀ ਵਜ਼ੀਫਾ ਰਾਸ਼ੀ ਅਤੇ ਹੋਰ ਸਹੂਲਤਾਂ ਨੂੰ ਪਾਰਦਰਸ਼ੀ ਕੀਤਾ ਜਾਵੇਗਾ।
ਉੱਪ ਜ਼ਿਲ•ਾ ਸਿੱਖਿਆ ਅਫਸਰ ਸ.ਪ੍ਰਗਟ ਸਿੰਘ ਬਰਾੜ ਅਤੇ ਜ਼ਿਲ•ਾ ਕੋਆਰਡੀਨੇਟਰ ਪਵਨ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋ ਆਮ ਲੋਕਾਂ ਤੱਕ ਸਕੂਲਾਂ ਦੀ ਸਮੁੱਚੀ ਜਾਣਕਾਰੀ ਪਹੁੰਚਾਉਣ ਅਤੇ ਪਾਰਦਰਸ਼ਤਾ ਲਿਆਉਣ ਲਈ ਪੰਜਾਬ ਦੇ ਸਮੂਹ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵੱਲੋ ਆਨਲਾਈਨ ਅਪਡੇਟ ਕੀਤੀ ਜਾਣਕਾਰੀ ਪਬਲਿਕ ਡੋਮੇਨ ਤੇ ਪਾ ਦਿੱਤੀ ਹੈ ਭਾਵ ਈ-ਪੰਜਾਬ ਪੋਰਟਲ ਤੇ ਸਕੂਲ ਵੈਬਸਾਈਟ ਦਾ ਇੱਕ ਲਿੰਕ ਦਿੱਤਾ ਗਿਆ ਹੈ ਜਿਸ ਰਾਹੀ ਆਮ ਲੋਕ ਬਿਨਾ ਕਿਸੇ ਪਾਸਵਰਡ ਤੋ ਪੰਜਾਬ ਦੇ ਕਿਸੇ ਵੀ ਸਕੂਲ ਵਿੱਚ ਪੜਦੇ ਵਿਦਿਆਰਥੀਆਂ ਦੀ ਗਿਣਤੀ, ਕੰਮ ਕਰਦੇ ਅਧਿਆਪਕਾਂ ਦੀ ਨਾਮ ਵਾਇਜ ਗਿਣਤੀ , ਸਕੂਲ ਦੀਆਂ ਮਨਜੂਰਸ਼ੁਦਾ ਅਸਾਮੀਆਂ ਦੀ ਗਿਣਤੀ, ਸਕੂਲ ਵਿਚ ਮੋਜੂਦ ਬੁਨਿਆਦੀ ਸਹੂਲਤਾ ਅਤੇ ਸਕੂਲ ਦੀ ਲੋਕੇਸ਼ਨ ਬਾਰੇ ਜਾਣਕਾਰੀ ਲੈ ਸਕਦੇ ਹਨ।