Celebration of Women Day -One Week Celebration Programme by DLSA
Celebration of Women Day –One Week Celebration Programme
ਫਿਰੋਜ਼ਪੁਰ 10 ਮਾਰਚ 2023: ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ. ਏ. ਐੱਸ. ਨਗਰ ਜੀਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਸ਼੍ਰੀ ਵੀਰਇੰਦਰ ਅਗਰਵਾਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਫਿਰੋਜਪੁਰ ਜੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਨੈਸ਼ਨਲ ਕਮਿਸ਼ਨ ਫਾਰ ਵੋਮੈਨ ਦੇ ਸਹਿਯੋਗ ਨਾਲ ਅੰਤਰਾਸ਼ਟਰੀ ਮਹਿਲਾ ਦਿਵਸ ਮਨਾਉਣ ਦੇ ਇਵਜ਼ ਵਜੋਂ ਇੱਕ ਹਫਤੇ ਦਾ ਪ੍ਰੋਗਰਾਮ ਮਿਤੀ 04.03.2023 ਤੋਂ ਮਿਤੀ 11.03.2023 ਤੱਕ ਉਲੀਕਿਆ ਗਿਆ ਹੈ . ਜਿਸ ਦੇ ਤਹਿਤ ਅੱਜ ਸਬ ਡਵੀਜਨ ਗੁਰੂਹਰਸਹਾਏ ਵਿਖੇ ਇਹ ਵੋਮੈਨ ਹਫਤਾ ਮਨਾਉਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ . ਇਸ ਦੇ ਤਹਿਤ ਅੱਜ ਮਿਸ ਏਕਤਾ ਉੱਪਲ ਜੀਆਂ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਚੱਕ ਨਿਧਾਣਾ ਵਿਖੇ ਇਹ ਅੰਤਰਾਸ਼ਟਰੀ ਵੋਮੈਨ ਹਫਤਾ ਮਨਾਉਣ ਦੇ ਇਵਜ਼ ਵਜੋਂ ਪ੍ਰੋਗਰਾਮ ਰੱਖਿਆ ਗਿਆ .
ਇਸ ਸੈਮੀਨਾਰ$ਜਾਗਰੂਕਤਾ ਪ੍ਰੋਗਰਾਮ ਵਿੱਚ ਸਬ ਡਵੀਜਨ ਲੀਗਲ ਸਰਵਿਸਜ਼ ਕਮੇਟੀ ਗੁਰੂਹਰਸਹਾਏ ਦੇ ਪੈਨਲ ਐਡਵੋਕੇਟ ਸ਼੍ਰੀ ਰਮੇਸ਼ ਸਿੰਘ, ਸ਼੍ਰੀ ਸਿਕੰਦਰ ਸਿੰਘ ਐਡਵੋਕੇਟ ਅਤੇ ਡੀ. ਸੀ. ਪੀ. ਓ. ਦਫ਼ਤਰ ਤੋਂ ਮਿਸ ਜਸਵਿੰਦਰ ਕੌਰ ਸੀ. ਡੀ. ਪੀ. ਓ. ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਇਸ ਤੋਂ ਇਲਾਵਾ ਇਸ ਸੈਮੀਨਾਰ ਵਿੱਚ ਉਪਰੋਕਤ ਸਕੂਲ ਦਾ ਸਾਰੇ ਲੇਡੀਜ਼ ਸਟਾਫ ਅਤੇ ਇਸ ਦਫ਼ਤਰ ਦੇ ਪੈਰਾ ਲੀਗਲ ਵਲੰਟੀਅਰ ਸ਼੍ਰੀ ਜਗਪਾਲ ਸਿੰਘ ਵੀ ਹਾਜ਼ਰ ਸਨ .
ਇਸ ਮੌਕੇ ਮਿਸ ਜ਼ਸਵਿੰਦਰ ਕੌਰ ਸੀ. ਡੀ. ਪੀ. ਓ. ਫਿਰੋਜ਼ਪੁਰ ਜੀਆਂ ਨੇ ਆਪਣੇ ਵਿਭਾਗ ਬਾਰੇ ਬੋਲਦਿਆਂ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਬੱਚਿਆਂ ਲਈ ਹਰ ਤਰ੍ਹਾਂ ਦੀ ਸਹਾਇਤਾ ਲਈ ਤਿਆਰ ਬਰ ਤਿਆਰ ਹੈ . ਫੋਸਟਰ ਪੇਰੈਂਟ ਬਾਰੇ ਵੀ ਉਨ੍ਹਾਂ ਵਿਸਥਾਰ ਸਹਿਤ ਦੱਸਿਆ ਕਿ ਕੋਈ ਵੀ ਵਿਅਕਤੀ ਨਵ ਜੰਮਿਆ ਬੱਚਾ 18 ਸਾਲ ਤੱਕ ਅਡਾਪਟ ਕਰਕੇ ਉਸ ਦਾ ਪਾਲਣ ਪੋਸ਼ਣ ਕਰ ਸਕਦਾ ਹੈ ਅਤੇ ਬਾਅਦ ਵਿੱਚ ਉਸ ਦੀ ਅਡਾਪਸ਼ਨ ਖਤਮ ਵੀ ਹੋ ਸਕਦੀ ਹੈ . ਇਸ ਤੋਂ ਨਾਲ ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਬੱਚਾ ਆਪਣੇ ਮਾਂ ਬਾਪ ਕੋਲ ਰਹਿ ਰਿਹਾ ਹੋਵੇ ਤਾਂ ਵੀ ਫੋਸਟਰ ਪੇਰੈਂਟ ਉਸ ਬੱਚੇ ਦੇ ਰਹਿਣ ਸਹਿਣ, ਮੈਡੀਕਲ ਅਤੇ ਪੜ੍ਹਾਈ ਦਾ ਖਰਚਾ ਚੁੱਕ ਕੇ ਵੀ ਸਮਾਜ ਸੇਵਾ ਕਰ ਸਕਦੇ ਹਨ. ਇਸ ਤੋਂ ਬਾਅਦ ਅੱਜ ਦੇ ਇਸ ਦਿਵਸ ਸਬੰਧੀ ਜੱਜ ਸਾਹਿਬ ਨੇ ਬੋਲਦਿਆਂ ਦੱਸਿਆ ਕਿ ਇਹ ਦਿਵਸ ਔਰਤ ਦੀ ਸਮਾਜ ਨੂੰ ਦੇਣ ਦੇ ਸਬੰਧ ਵਿੱਚ ਅਤੇ ਔਰਤ ਦਾ ਸਮਾਜ ਵਿੱਚ ਰੁਤਬਾ ਦਰਸਾਇਆ ਗਿਆ .
ਉਨ੍ਹਾਂ ਦੱਸਿਆ ਨੇ ਨਾਰੀ ਸ਼ਸ਼ਕਤੀਕਰਨ ਦੇ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕੀਤੇ . ਉਨ੍ਹਾਂ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਔਰਤ ਬਾਰੇ ਦੱਸੇ ਹੋਏ ਵਿਚਾਰਾਂ ਬਾਰੇ ਦੱਸਿਆ ਗੁਰੂ ਸਾਹਿਬਾਨ ਨੇ ਵੀ ਔਰਤ ਦੀ ਮਹੱਤਤਾ ਵਿੱਚ ਇਹ ਕਿਹਾ ਹੈ ਕਿ *ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ*. ਇਸ ਦੇ ਨਾਲ ਹੀ ਜੱਜ ਸਾਹਿਬ ਨੇ ਦੱਸਿਆ ਕਿ ਔਰਤ ਹੀ ਸਮਾਜ ਦੀ ਜਨਨੀ ਹੈ ਜਿਸ ਤੋਂ ਬਿਨਾਂ ਮਨੁੱਖ ਜਾਤੀ ਦਾ ਆਧਾਰ ਨਹੀਂ ਹੈ ਔਰਤ ਅੱਜ ਹਰ ਖੇਤਰ ਵਿੱਚ ਜਿਵੇਂ ਕਿ ਪੁਲਿਸ, ਆਰਮੀ, ਵਿਗਿਆਨ ਦੇ ਖੇਤਰ ਵਿੱਚ, ਸਿੱਖਿਆ ਦੇ ਖੇਤਰ ਵਿੱਚ, ਲਘੂ ਉਦਯੋਗ ਦੇ ਖੇਤਰ ਵਿੱਚ ਅਤੇ ਹੋਰ ਵੀ ਸਮਾਜ ਦੇ ਬਹੁਤ ਸਾਰੇ ਕਿੱਤਿਆਂ ਵਿੱਚ ਮਰਦ ਦੇ ਬਰਾਬਰ ਹੀ ਕੰਮ ਕਰਦੀ ਹੈ . ਇਸ ਲਈ ਅੱਜ ਇਸ ਨਾਅਰੇ ਬੇਟੀ ਪੜ੍ਹਾਓ ਬੇਟੀ ਬਚਾਓ ਨੂੰ ਵੀ ਸੱਚ ਕਰਨ ਦੀ ਖਾਸ ਲੋੜ ਹੈ ਤਾਂ ਕਿ ਆਉਣ ਵਾਲੇ ਸਮਾਜ ਵਿੱਚ ਔਰਤ ਦੀ ਤ੍ਰਾਸਦੀ ਨੂੰ ਵੀ ਅੱਖੋਂ ਪੋ੍ਰਖੇ ਨਾ ਕੀਤਾ ਜਾਵੇ ਤਾਂ ਜ਼ੋ ਔਰਤ ਘਰ ਤੋਂ ਬਾਹਰ ਵੀ ਸੁਰੱਖਿਅਤ ਰਹੇ . ਇਸ ਤੋਂ ਬਾਅਦ ਜੱਜ ਸਾਹਿਬ ਨੇ ਅੱਜ ਅੰਤਰਾਸ਼ਟਰੀ ਵੋਮੈਨ ਜੱਜ ਦਿਵਸ ਮਨਾਉਣ ਦੇ ਇਵਜ਼ ਵਜੋਂ ਇਸ ਵਿਸ਼ੇ ਤੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਹ ਦਿਵਸ ਲਗਭਗ 2 ਸਾਲ ਪਹਿਲਾਂ ਤੋਂ ਇਸ ਦਿਵਸ ਨੂੰ ਮਨਾਉਣ ਬਾਰੇ ਵਿਸ਼ੇਸ਼ ਤੌਰ ਤੇ ਦੱਸਿਆ .
ਇਸ ਮੌਕੇ ਇਸ ਦਫਤਰ ਦੇ ਰਿਟੇਨਰ ਐਡਵੋਕੇਟ ਸ਼੍ਰੀ ਸਿਕੰਦਰ ਸਿੰਘ ਨੇ ਮੁਫ਼ਤ ਕਾਨੂੰਨੀ ਸੇਵਾਵਾਂ, ਮਿਡੀਏਸ਼ਨ ਸੈਂਟਰ ਅਤੇ ਇਸ ਦਫ਼ਤਰ ਦੀਆਂ ਹੋਰ ਸਕੀਮਾਂ ਬਾਰੇ ਦੱਸਿਆ . ਇਸ ਦੇ ਨਾਲ ਇਸ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਸੁਖਦੇਵ ਸਿੰਘ ਨੇ ਵੀ ਇਸ ਦਿਵਸ ਦੇ ਸਬੰਧ ਵਿੱਚ ਆਪਣੇ ਵਿਚਾਰ ਪੇਸ਼ ਕੀਤੇ . ਇਸ ਮੌਕੇ ਇਸ ਸਕੂਲ ਦੇ ਹਾਈ ਅਤੇ ਸੀਨੀਅਰ ਸੈਕੰਡਰੀ ਕਲਾਸਾਂ ਦੇ ਸਾਰੇ ਵਿਦਿਆਰਥੀ ਅਤੇ ਵਿਦਿਆਰਥਣਾਂ ਹਾਜ਼ਰ ਸਨ . ਇਸ ਮੌਕੇ ਜੱਜ ਸਾਹਿਬ ਨੇ ਇਸ ਸਕੂਲ ਦੇ ਸਟੇਟ ਪੱਧਰ ਦੇ ਅਥਲੀਟ ਸ਼੍ਰੀ ਜ਼ਸਕਰਨ ਕੁਮਾਰ ਨੂੰ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ . ਅੰਤ ਵਿੱਚ ਸਕੂਲ ਮੁਖੀ ਜੀ ਨੇ ਜੱਜ ਸਾਹਿਬ ਅਤੇ ਵਕੀਲ ਸਾਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ .