Another Memorable Moments from IG(Retd.) Sham Lal Gakhar
Another Memorable Moment from IG(Retd.) Sham Lal Gakhar
Computer disc cannot compete with Human-being so far as memory is concerned. Disc has limited memory whereas the brain has unlimited memory. IG(Retd.) Sham Lal Gakhar, enjoying the retired life is remembering the memorable moments of his service career in different positions. Here is one such incident, he has shared….
28.8.2021: ਗੱਲ ਉਸ ਵੇਲੇ ਦੀ ਹੈ ਜਦੋਂ ਮੈਂ S.P city ਪਟਿਆਲਾ ਲੱਗਾ ਸੀ। ਉਸ ਵੇਲੇ ਸੀ ਐਸ ਆਰ ਰੈਡੀ ਪਟਿਆਲਾ ਦੇ SSP ਸਨ। ਉਨ੍ਹਾਂ ਨੇ ਹੀ ਮੇਰੀ ਬਦਲੀ DGP ਨੂੰ ਕਹਿ ਕਿ ਪਟਿਆਲੇ ਦੀ ਕਰਵਾਈ ਸੀ। ੳਸ ਵੇਲੇ ਮੇਰੇ ਕੋਲ ਛੇ ਪੁਲਿਸ ਥਾਣੇ ਸਿਟੀ ਪਟਿਆਲੇ ਵਿੱਚ ਅਤੇ ਦੋ DSP ਸਿਟੀ ਵਿੱਚ ਸਨ ਪਰ ਰੈਡੀ ਸਾਹਿਬ ਨੇ ਮੈਨੂੰ ਚਾਰ ਥਾਣੇ ਰੂਰਲ ਦੇ ਅਤੇ DSP ਰੂਰਲ ਵੀ ਮੇਰੇ ਅੰਡਰ ਕਰ ਦਿੱਤਾ ਸੀ । ਇਸ ਪ੍ਰਕਾਰ ਮੇਰੇ ਕੋਲ ਦਸ ਥਾਣੇ ਅਤੇ ਤਿੰਨ DSP ਸਨ । ਮੈਂ ਸ਼ਾਮ ਨੂੰ ਕਰੀਬ ਪੰਜ ਵਜੇ SSP ਸਾਹਿਬ ਦੀ ਮਿਟਿੰਗ ਅਟੈਂਡ ਕਰਕੇ ਬਾਹਰ ਨਿਕਲਿਆ ਤਾਂ ਇਕ ਵਾਇਅਰ ਲੈਸ ਮੈਸੇਜ ਮੇਰੀ ਜਿਪਸੀ ਦੇ ਵਾਇਰਲੈਸ ਸੈਟ ਤੇ ਆਇਆ । ਅੱਗੋਂ ਥਾਣਾ ਡਵੀਜ਼ਨ ਨੰਬਰ ਦੋ ਦਾ SHO ਨਰੇਸ਼ ਕੁਮਾਰ ਬੋਲ ਰਿਹਾ ਸੀ । ਮੇਰੇ ਕੋਲ ਉਸ ਵੇਲੇ DSP ਵੀ ਖੜ੍ਹਾ SHO ਦੀ ਸਾਰੀ ਗੱਲ ਸੁਣ ਰਿਹਾ ਸੀ । DSP ਦਾ ਨਾਂ ਏਥੇ ਲਿਖਣਾ ਮੈਂ ਠੀਕ ਨਹੀਂ ਸਮਝਦਾ । ਭਰ ਸਰਦੀ ਦਾ ਮੌਸਮ ਸੀ । ਬੱਦਲ ਬਣੇ ਹੋਏ ਸਨ। ਅਤੇ ਹਲਕਾ ਹਲਕਾ ਮੀਂਹ ਪੈ ਰਿਹਾ ਸੀ । ਸ਼ਾਮ ਕਰੀਬ ਪੰਜ ਕੂ ਵਜੇ ਦਾ ਸਮਾਂ ਹੋ ਵੇਗਾ। ਨਰੇਸ਼ ਕੁਮਾਰ SHO ਨੇ ਸੈਟ ਤੇ ਮੈਂਨੂੰ ਦੱਸਿਆ ਕਿ ਸਰ ਥਾਣਾ ਡਵੀਜ਼ਨ ਨੰਬਰ ਦੋ ਪਟਿਆਲਾ ਦੇ ਇਲਾਕੇ ਵਿੱਚ ਇੱਕ ਬਹੁਤ ਵੱਡੀ ਹਵੇਲੀ ਹੈ । ਹਵੇਲੀ ਦਾ ਮਾਲਕ ਇਕ ਬਹੁਤ ਰਈਸ ਆਦਮੀ ਹੈ ਅਤੇ ਉਹ ਇਕ ਪੁਰਾਣੀ ਮਾਨਤਾ ਪ੍ਰਾਪਤ ਸਿਆਸੀ ਪਾਰਟੀ ਦਾ ਜਨਰਲ ਸਕੱਤਰ ਵੀ ਹੈ । ਉਸ ਦੀ ਹਵੇਲੀ ਦੇ ਇਕ ਪਾਸੇ ਚਾਰ ਪੰਜ ਕਮਰੇ ਬਣੇ ਹੋਏ ਹਨ ਜੋਂ ਕਿ ਉਸਨੇ ਚਾਰ ਪੰਜ ਗ਼ਰੀਬ ਪਰਿਵਾਰਾਂ ਨੂੰ ਦਿੱਤੇ ਹੋਏ ਸਨ । ਇਹ ਗ਼ਰੀਬ ਸ਼ਾਇਦ ਉਸ ਰਈਸ ਨੇਤਾ ਦੇ ਘਰ ਅਤੇ ਹੋਰ ਕੰਮ ਕਾਰ ਕਰਦੇ ਸਨ । ਨਰੇਸ਼ ਨੇ ਮੈਨੂੰ ਸੈਟ ਤੇ ਦੱਸਿਆ ਕਿ ਸਰ ਇਸ ਨੇ ਟਰੈਕਟਰ ਪਿੱਛੇ ਸੰਗਲ਼ ਪਾ ਕੇ ਉਨ੍ਹਾਂ ਗਰੀਬਾਂ ਦੇ ਕਮਰਿਆਂ ਦੀਆਂ ਛੱਤਾਂ ਦੀਆਂ ਸ਼ਤੀਰੀਆਂ ਖਿੱਚ ਕੇ ਥੱਲੇ ਮਾਰੀਆਂ ਹਨ l ਮੈਂ ਇਥੇ ਉਸ ਨੇਤਾ ਦਾ ਅਤੇ ਉਸਦੀ ਸਿਆਸੀ ਪਾਰਟੀ ਦਾ ਨਾਮ ਨਹੀਂ ਲਿਖ ਰਿਹਾ । ਮੈਂ SHO ਨਰੇਸ਼ ਨੂੰ ਕਿਹਾ ਕਿ ਮੈ DSP ਸਾਹਿਬ ਨੂੰ ਤੇਰੇ ਕੋਲ ਭੇਜ ਰਿਹਾ ਹਾਂ । SHO ਨੇ ਮੈਨੂੰ ਕਿਹਾ ਕਿ ਨਹੀਂ ਸਰ ਤੁਸੀਂ ਖੁਦ ਇਥੇ ਪਹੁੰਚੋ। ਮੈਂ ਕਿਹਾ ਠੀਕ ਹੈ ਮੈਂ ਤੇਰੇ ਕੋਲ ਆ ਰਿਹਾ ਹਾਂ । ਮੈਂ DSP ਸਾਹਿਬ ਨੂੰ ਕਿਹਾ ਕਿ ਬੈਠੋ ਮੇਰੀ ਗੱਡੀ ਵਿੱਚ । ਮੈਂ ਅਤੇ DSP ਦੋਨੋਂ ਮੌਕੇ ਤੇ ਪਹੁੰਚ ਗਏ ।ਉਥੇ ਜਾ ਕੇ ਮੈਂ ਦੇਖਿਆ ਕਿ ਟਰੈਕਟਰ ਖੜ੍ਹਾ ਸੀ । ਟਰੈਕਟਰ ਪਿੱਛੇ ਸੰਗਲ਼ ਪਾਏ ਹੋਏ ਸਨ । ਅਤੇ ਸੰਗਲਾਂ ਨਾਲ ਬੰਨ੍ਹ ਕੇ ਉਨ੍ਹਾਂ ਗਰੀਬਾਂ ਦੇ ਕਮਰਿਆਂ ਦੀਆਂ ਛੱਤਾਂ ਦੀਆਂ ਛੱਤੀਰੀਆਂ ਖਿੱਚ ਕੇ ਛੱਤਾਂ ਹੇਠਾਂ ਸੱਟੀਆਂ ਪੀਆਂ ਸਨ । ਅਤੇ ਉਨ੍ਹਾਂ ਦੇ ਘਰ ਦਾ ਸਮਾਨ ਕਮਰਿਆਂ ਦੀਆਂ ਛੱਤਾਂ ਹੇਠ ਆਇਆ ਪਿਆ ਸੀ ।ਕਰੀਬ 18-20 ਪਰਿਵਾਰਿਕ ਮੈਂਬਰ ਜਿਨ੍ਹਾਂ ਵਿੱਚ ਔਰਤਾਂ , ਛੋਟੇ ਬੱਚੇ ਅਤੇ ਆਦਮੀ ਸਨ ਬਾਹਰ ਮੀਂਹ ਵਿੱਚ ਬੈਠੇ ਸਨ । ਸ਼ਾਮ ਦੇ ਛੇ ਵੱਜ ਰਹੇ ਸਨ l ਭਰ ਸਰਦੀ ਦਾ ਮੌਸਮ ਸੀ । ਮੈਂ, SHO ਅਤੇ DSP ਤਿੰਨੋਂ ਖੜ੍ਹੇ ਸੀ। ਇਹ ਸਾਰਾ ਸੀਨ ਮੈਂ ਖੁਦ ਜਾ ਕੇ ਅੱਖਾਂ ਨਾਲ ਵੇਖ ਲਿਆ । ਇਹ ਸਾਰੇ ਬਹੁਤ ਗ਼ਰੀਬ ਸਨ । ਅਤੇ ਸਾਰੇ ਮੀਂਹ ਅਤੇ ਸਰਦੀ ਵਿੱਚ ਬੈਠੇ ਠਿਠਰਦੇ ਅਤੇ ਕੁਰਲਾਉਂਦੇ ਪਏ ਸਨ । ਖਾਸ ਕਰਕੇ ਛੋਟੇ ਛੋਟੇ ਬੱਚੇ । ੳਸ ਹਵੇਲੀ ਦੇ ਵਿੱਚ ਇੱਕ ਦੀਵਾਰ ਸੀ । ਉਸ ਦੀਵਾਰ ਦੇ ਦੂਜੇ ਪਾਸੇ ਉਸ ਲੀਡਰ ਦਾ ਘਰ ਸੀ । ਉਧਰੋਂ ਦਰਵਾਜ਼ੇ ਵਿੱਚੋਂ ਨੇਤਾ ਜੀ ਆਏ। ਦੂਰੋਂ ਹੀ ਸਾਨੂੰ ਆਵਾਜ਼ ਦਿੱਤੀ ਆਓ ਜੀ। ਫਿਰ ਸਾਡੇ ਕੋਲ ਆਕੇ ਕਹਿਣ ਲੱਗੇ ਆਉ ਜੀ । ਮੈਂ ਕਿਹਾ ਕਿੱਥੇ ਆਉ । ਨੇਤਾ ਜੀ ਕਹਿਣ ਲੱਗੇ ਆਉ ਅੰਦਰ ਬੈਠ ਕੇ ਚਾਹ ਪੀਂਦੇ ਹਾਂ । ਮੈਂ ਕਿਹਾ ਮੈਨੂੰ ਚਾਹ ਦੀ ਨਹੀਂ ਜਰੂਰਤ ।ਇਹ ਕੀ ਹੋਇਆ ਹੈ ।ਉਹ ਮੈਨੂੰ ਕਹਿਣ ਲੱਗੇ ਕਿ ਇਹ ਕਮਰੇ ਤਾਂ ਇਨ੍ਹਾਂ ਨੇ ਆਪ ਖਾਲੀ ਕੀਤੇ ਨੇ । ਮੈਂ ਉਸਨੂੰ ਕਿਹਾ ਜੇਕਰ
ਕਮਰੇ ਇਨਾਂ ਨੇ ਆਪ ਖਾਲੀ ਕੀਤੇ ਹਨ ਤਾਂ ਟਰੈਕਟਰ ਮਗਰ ਸੰਗਲ਼ ਪਾਏ ਕੇ ਛੱਤਾਂ ਡੇਗਣ ਦੀ ਕੀ ਲੋੜ ਸੀ । ਦੇਖੋ ਉਨ੍ਹਾਂ ਦਾ ਸਮਾਨ ਕਮਰਿਆਂ ਵਿੱਚ ਛੱਤਾਂ ਹੇਠਾਂ ਪਿਆ ਹੈ ਕਿ ਨਹੀਂ । ਦੂਜੇ ਇਨ੍ਹਾਂ ਨੂੰ ਪੁਲਿਸ ਕੋਲ ਸ਼ਿਕਾਇਤ ਕਰਨ ਦੀ ਕੀ ਲੋੜ ਸੀ ।
ਛੋਟੇ ਛੋਟੇ ਬੱਚੇ ਅਤੇ ਔਰਤਾਂ ਬਾਹਰ ਮੀਂਹ ਵਿੱਚ ਬੈਠੇ ਕੰਬਦੇ ਪਏ ਹਨ । ਤੁਸੀਂ ਕੁਝ ਤਾਂ ਸੋਚੋ । ਮੈਂ ਕਿਹਾ ਜੇਕਰ ਤੁਸੀਂ ਇਹ ਕਮਰੇ ਅਤੇ ਇਹ ਜਗ੍ਹਾ ਖਾਲੀ ਕਰਵਾਉਣੀ ਸੀ ਤਾਂ ਪਿਆਰ ਨਾਲ ਕਰਵਾ ਲੈਂਦੇ ਅਤੇ ਇਨ੍ਹਾਂ ਨੂੰ ਕਿਤੇ ਹੋਰ ਜਗ੍ਹਾ ਦੇ ਦਿੰਦੇ । ਏਨਾਂ ਧੱਕਾ ਗਰੀਬਾਂ ਨਾਲ ਕਰਨ ਦੀ ਕੀ ਲੋੜ ਸੀ । ਅੱਗੋਂ ਉਸਦਾ ਕੋਈ ਜਵਾਬ ਨਹੀਂ । ਮੈਂ ਸਾਰਾ ਕੁਝ ਦੇਖ ਕੇ SHO ਨਰੇਸ਼ ਨੂੰ ਕਿਹਾ ਕਿ ਨਰੇਸ਼ ਨੇਤਾ ਜੀ ਨੂੰ ਥਾਣੇ ਲੈ ਜਾਉ । FIR ਦਰਜ ਕਰੋ ਅਤੇ ਗਿਰਫ਼ਤਾਰ ਕਰ ਲਵੋ। DSP ਸਾਹਿਬ ਦੀ ਪਟਿਆਲੇ ਵਿੱਚ ਬਹੁਤ ਨੌਕਰੀ ਰਹੀ ਸੀ ।ਉਹ ਮੈਨੂੰ ਪਾਸੇ ਲੈਗੇ ਅਤੇ ਕਹਿਣ ਲੱਗੇ ਸਰ ਇਹ ਬਹੁਤ ਵੱਡਾ ਆਦਮੀ ਹੈ l ਇਸ ਦਾ ਸਿਆਸਤ ਅਤੇ ਪਟਿਆਲਾ ਵਿੱਚ ਬਹੁਤ ਵੱਡਾ ਰੁਤਬਾ ਹੈ l ਇਸ ਦੀਆਂ ਬਹੁਤ ਵੱਡੀਆਂ ਵੱਡੀਆਂ ਸਿਫਾਰਸ਼ਾਂ ਆਉਣਗੀਆਂ। ਇਹ ਕੰਮ ਨਾ ਕਰੋ । ਮੈਂ DSP ਸਾਹਿਬ ਨੂੰ ਕਿਹਾ ਕਿ ਤੁਸੀਂ ਚੁੱਪ ਕਰਕੇ ਬੈਠੋ। ਮੈਂ ਕਿਹਾ ਕਿ ਕਾਨੂੰਨ ਸਭ ਲਈ ਬਰਾਬਰ ਹੈ । ਨਰੇਸ਼ ਨੂੰ ਮੈਂ ਕਿਹਾ ਕਿ ਨਰੇਸ਼ ਨੇਤਾ ਜੀ ਨੂੰ ਅੱਗੇ ਲਾਕੇ,ਥਾਣੇ ਲੈ ਜਾਉ ਅਤੇ ਬਣਦੀ ਕਾਨੂੰਨੀ ਕਾਰਵਾਈ ਕਰੋ। DSP ਸਾਹਿਬ ਨੂੰ ਮੈਂ ਕਿਹਾ ਕਿ ਤੁਸੀਂ ਮੇਰੀ ਗੱਡੀ ਵਿੱਚ ਬੈਠੋ। ਮੈਂ ਨਰੇਸ਼ SHO ਨੂੰ ਕਿਹਾ ਕਿ ਜਿੰਨੀ ਦੇਰ ਤੱਕ ਤੂੰ ਮੈਨੂੰ FIR ਕੱਟਕੇ FIR ਦਾ ਨੰਬਰ ਨਹੀਂ ਦੱਸ ਦਿੰਦਾ ਅਤੇ ਨੇਤਾ ਜੀ ਦੀ ਗਿਰਫਤਾਰੀ ਨਹੀਂ ਪਾ ਲੈਂਦਾ ਉਤਨੀ ਦੇਰ ਮੈਂ ਅਤੇ DSP ਸਾਹਿਬ ਮੇਰੀ ਗੱਡੀ ਵਿੱਚ ਪਟਿਆਲਾ ਸਿਟੀ ਵਿੱਚ ਹੀ ਡਿਉਟੀਆਂ ਚੈੱਕ ਕਰਦੇ ਰਹਾਂਗੇ। ਅਤੇ ਆਪਣੇ ਘਰ ਨਹੀਂ ਜਾਵਾਂਗੇ।ਰਾਤ ਕਰੀਬ ਨੌਂ ਦਸ ਵਜੇ ਦਾ ਸਮਾਂ ਸੀ । ਉਸ ਵੇਲੇ ਮੌਬਾਇਲ ਫੋਨ ਨਹੀਂ ਹੁੰਦੇ ਸਨ । ਸਿਰਫ ਲੈਂਡ ਲਾਈਨ ਫੋਨ ਹੀ ਹੁੰਦੇ ਸਨ। ਮੈਂ ਸੋਚਿਆ ਕਿ ਜਦੋਂ FIR ਕੱਟੀ ਜਾਵੇਗੀ ਅਤੇ ਗਿਰਫਤਾਰੀ ਪੈ ਜਾਵੇਗੀ ਉਸ ਵੇਲੇ ਹੀ ਘਰ ਟੈਲੀਫੋਨ ਤੇ ਅਵੈਲੇਬਲ ਹੋਵਾਂਗਾ। ਫਿਰ ਕਿਸੇ ਨੇ ਕਰਨਾ ਹੈ ਤਾਂ ਕਰ ਲਵੇ ਮੈਨੂੰ ਟੈਲੀਫੋਨ । ਕਿਉਂਕਿ ਮੈਂ ਸੋਚਿਆ ਕਿ ਇਹ ਗਰੀਬਾਂ ਦੇ ਨਾਲ ਬਹੁਤ ਵੱਡਾ ਧੱਕਾ ਹੈ। ਮੈਂ ਨਰੇਸ਼ ਨੂੰ ਇਹ
ਵੀ ਕਹਿ ਦਿੱਤਾ ਕੇ ਸਾਰੀ ਰਾਤ ਨੇਤਾ ਜੀ ਨੂੰ ਹਵਾਲਾਤ ਵਿੱਚ ਰੱਖਣਾ ਹੈ। ਜੇ ਮੈਂਨੂ ਪਤਾ ਲੱਗ ਗਿਆ ਕੇ ਇਸ ਨੂੰ ਹਵਾਲਾਤ ਤੋਂ ਬਾਹਰ ਬਿਠਾਇਆ ਹੈ ਤਾਂ ਤੇਰੇ ਖਿਲਾਫ ਕਾਰਵਾਈ ਕਰਾਂਗਾ। ਨਰੇਸ਼ ਕਹਿੰਦਾ ਠੀਕ ਹੈ ਸਰ। FIR ਕੱਟ ਕੇ ਮੈਂਨੂੰ ਨਰੇਸ਼ ਨੇ ਦੱਸ ਦਿੱਤਾ ਅਤੇ FIR ਦਾ ਨੰਬਰ ਵੀ ਦੱਸਦਿੱਤਾ ਜੋਂ ਕਿ ਮੈਨੂੰ ਹੁਣ ਭੁੱਲ ਗਿਆ ਹੈ । ਮੈਂ ਕਿਹਾ ਠੀਕ ਹੈ ।ਇ ਸ ਤੋਂ ਬਾਦ ਮੈਂ ਘਰ ਆ੍ਰਪਣੀ ਕੋਠੀ ਵਿੱਚ ਆ ਗਿਆ । ਅਗਲੇ ਦਿਨ ਬਾਰਾਂ ਇੱਕ ਵਜੇ ਮੈਂ ਥਾਣੇ ਵਿੱਚ ਗਿਆ ਤਾਂ ਨਰੇਸ਼ ਨੇ ਮੈਨੂੰ ਦੱਸਿਆ ਕਿ ਸਰ ਸਾਰੀ ਰਾਤ ਇ ਸਨੂ ਮਿਲਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ ।ਕੋਈ ਫਰੂਟ ਦੇ ਟੋਕਰੇ ਲੈ ਕੇ ਆ ਰਿਹਾ ਹੈ ਅਤੇ ਕੋਈ ਮਿਠਾਈ ਦੇ ਡਿੱਬੇ ਲੈ ਕੇ ਆ ਰਿਹਾ ਹੈ। ਨਰੇਸ਼ ਨੇ ਮੈਨੂੰ ਦੱਸਿਆ ਕਿ ਨੇਤਾ ਜੀ ਮੈਨੂੰ ਕਹਿੰਦੇ ਸੀ ਕਿ ਮੈਂ SP ਸਾਹਿਬ ਨੂੰ ਕਿਹਾ ਕਿ ਆਉ ਬੈਠ ਕਿ ਚਾਹ ਪੀਂਦੇ ਹਾਂ ।ਉਹ ਮਾਇੰਡ ਕਰ ਗਏ ਅਤੇ ਮੇਰੇ ਤੇ ਕਾਰਵਾਈ ਕਰ ਦਿੱਤੀ ।ਮੈਂ ਨਰੇਸ਼ ਨੂ ਕਿਹਾ ਕਿ ਅਜੇ ਵੀ ਨੇਤਾ ਜੀ ਝੂਠ ਬੋਲਦੇ ਹਨ। ਮੈਂ ਨਰੇਸ਼ ਨੂ ਕਿਹਾ ਕਿ ਲੈਕੇ ਆ ਨੇਤਾ ਜੀ ਨੂੰ ਹਵਾਲਾਤ ਵਿੱਚੋਂ ਕੱਢ ਕੇ ਮੇਰੇ ਸਾਹਮਣੇ । ਜਦੋਂ ਨੇਤਾ ਜੀ ਮੇਰੇ ਸਾਹਮਣੇ ਆਏ ਤਾਂ ਮੈਂ ਨੇਤਾ ਜੀ ਨੂੰ ਕਿਹਾ ਕਿ ਗਰੀਬ ਨਾਲ ਏਨਾਂ ਧੱਕਾ ਨਹੀਂ ਕਰੀਦਾ ।ਉਹ ਮੈਨੂੰ ਫਿਰ ਕਹਿਣ ਲੱਗੇ ਕਿ ਸਮਾਨ ਉਨ੍ਹਾਂ ਨੇ ਆਪ ਕੱਢਿਆ ਸੀ । ਮੈਂ ਕਿਹਾ ਫਿਰ ਤੁਸੀਂ ਝੂਠ ਬੋਲ ਰਹੇ ਹੋ ।ਜੇਕਰ ਸਮਾਨ ਉਨ੍ਹਾਂ ਨੇ ਆਪ ਬਾਹਰ ਕੱਢਿਆ ਸੀ ਤਾਂ ਤੂਹਾਨੂੰ ਟਰੈਕਟਰ ਪਿੱਛੇ ਸੰਗਲ਼ ਪਾਕੇ ਛੱਤਾਂ ਡੇਗਣ ਦੀ ਕੀ ਲੋੜ ਸੀ। ਜਦ ਕਿ ਮੈਂ ਖੁਦ ਅਖਾਂ ਨਾਲ ਟਰੈਕਟਰ,ਸੰਗਲ਼ , ਡਿੱਗੀਆਂ ਛੱਤਾਂ ਅਤੇ ਛੱਤਾਂ ਹੇਠ ਪਿਆ ਸਮਾਨ ਅਸੀਂ ਮੈਂ, DSP ਸਾਹਿਬ ਅਤੇ SHO ਨੇ ਆਪ ਅਖਾਂ ਨਾਲ ਦੇਖਿਆ ਹੈ ।ਅਗੋਂ ਕੋਈ ਜਵਾਬ ਨਹੀਂ । ਮੈਂ ਸੋਚਿਆ ਕਿ ਅਜੇ ਵੀ ਇਸਦਾ ਗਰੀਬ ਨਾਲ ਧੱਕਾ ਕਰਨ ਦਾ ਨਸ਼ਾ ਉਤਰਿਆ ਨਹੀਂ । ਮੈਂ ਨਰੇਸ਼ ਨੂੰ ਕਿਹਾ ਕਿ ਜੱਜ ਸਾਹਿਬ ਨੂੰ ਰਿਕੂਐਸਟ ਕਰਕੇ ਇਸਦਾ ਕਰੀਬ ਦਸ ਦਿਨਾਂ ਦਾ ਹੋਰ ਪੁਲਿਸ ਰਿਮਾਂਡ ਲੈਣਾ ਹੈ । ਅਤੇ ਇਸ ਨੂੰ ਹਵਾਲਾਤ ਵਿੱਚ ਰੱਖਣਾ ਹੈ। ਨਰੇਸ਼ ਨੇ ਕਿਹਾ ਠੀਕ ਹੈ ਸਰ ।ਬਾਦ ਵਿੱਚ ਨਰੇਸ਼ ਨੇ ਮੈਨੂੰ ਦੱਸਿਆ ਕਿ ਮੈਂ ਸਰ ਉਸਦਾ ਰਿਮਾਂਡ ਲੈ ਲਿਆ ਹੈ ।ਸ਼ਾਇਦ ਅੱਠ ਕੇ ਦਸ ਦਿਨ ਦਾ ਉਸਨੇ ਮੈਨੂੰ ਦੱਸਿਆ । ਮੈਨੂੰ ਭੁੱਲ ਗਿਆ ਹੈ । ਮੈਂ ਨਰੇਸ਼ ਨੂੰ ਕਿਹਾ ਕਿ ਇਸਨੂੰ ਹਵਾਲਾਤ ਵਿੱਚ ਰੱਖਣਾ ਹੈ ਅਤੇ ਉਸ ਨੂੰ ਹਵਾਲਾਤ ਵਿਚ ਰੱਖਿਆ ਗਿਆ । ਮੇਰੀ ਸੋਚ ਸ਼ੁਰੂ ਤੋਂ ਹੀ ਛੇਤੀ ਤੋਂ ਛੇਤੀ ਇਨਸਾਫ਼ ਦੇਣ ਦੀ ਅਤੇ ਕਾਰਵਾਈ ਕਰਨ ਦੀ ਰਹੀ ਹੈ l ਗ਼ਰੀਬ ਨੂੰ ਦਬਾਉਣ ਵਾਲਾ ਕਦੇ ਵੀ ਤਾਕਤਵਰ ਨਹੀਂ ਹੋ ਸਕਦਾ ਇਹ ਇਕ ਮਾਨਸਿਕ ਵਿਕਾਰ ਅਤੇ ਕਮਜ਼ੋਰੀ ਦੀ ਨਿਸ਼ਾਨੀ ਹੈ l ਮੈਂ ਹਮੇਸ਼ਾ ਗਰੀਬ ਅਮੀਰ , ਛੋਟਾ ਵੱਡਾ ਅਤੇ ਹਰ ਜਾਤੀ ਧਰਮ ਦੇ ਆਦਮੀਂ ਨੂੰ ਇਕ ਅੱਖ ਨਾਲ ਵੇਖਿਆ ਅਤੇ ਇੰਸਾਫ ਕਰਨ ਦੀ ਕੋਸ਼ਿਸ਼ ਕੀਤੀ l
ਸ਼ਾਇਦ ਇਸ ਪਰਿਵਾਰ ਵਿੱਚੋਂ ਅੱਜ ਇਕ ਐਮ ਐਲ ਐ ਵੀ ਹੈ l
Views expressed are his personal