ਕਿਸਾਨਾਂ ਵਲੋਂ ਮੋਰਚੇ ਨੂੰ 14 ਅਕਤੂਬਰ ਤੱਕ ਜਾਰੀ ਰੱਖਣ ਦਾ ਐਲਾਨ
23 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਰਾਵਣ ਰੂਪੀ ਅੰਬਾਨੀ, ਅਡਾਨੀ ਤੇ ਉਹਨਾਂ ਦੇ ਜੋਟੀਦਾਰ ਨਰਿੰਦਰ ਮੋਦੀ ਦੇ ਪੁਤਲੇ ਫੂਕਣ ਤੇ 25 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ 800 ਪਿੰਡਾਂ ਵਿੱਚ ਪੁਤਲੇ ਫੂਕਣ ਦਾ ਐਲਾਨ
ਕਿਸਾਨਾਂ ਵਲੋਂ ਮੋਰਚੇ ਨੂੰ 14 ਅਕਤੂਬਰ ਤੱਕ ਜਾਰੀ ਰੱਖਣ ਦਾ ਐਲਾਨ
23 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਰਾਵਣ ਰੂਪੀ ਅੰਬਾਨੀ, ਅਡਾਨੀ ਤੇ ਉਹਨਾਂ ਦੇ ਜੋਟੀਦਾਰ ਨਰਿੰਦਰ ਮੋਦੀ ਦੇ ਪੁਤਲੇ ਫੂਕਣ ਤੇ 25 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ 800 ਪਿੰਡਾਂ ਵਿੱਚ ਪੁਤਲੇ ਫੂਕਣ ਦਾ ਐਲਾਨ
ਫ਼ਿਰੋਜ਼ਪੁਰ , 11.10.2020: ਨਰਿੰਦਰ ਮੋਦੀ ਤੇ ਉਸ ਦੇ ਜੋਟੀਦਾਰ ਅੰਬਾਨੀ, ਅਡਾਨੀ ਆਦਿ ਕਾਰਪੋਰੇਟ ਘਰਾਣੇ ਦੇ ਵਿਰੁੱਧ ਜੰਗ ਨੂੰ ਹੋਰ ਤੇਜ਼ ਕਰਦਿਆਂ ਅੱਜ ਸੈਂਕੜੇ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵੱਲੋਂ ਰੇਲ ਪੱਟੜੀ ਬਸਤੀ ਟੈਂਕਾਂ ਵਾਲੀ (ਫ਼ਿਰੋਜ਼ਪੁਰ) ਉੱਤੇ ਲੱਗੇ ਪੱਕੇ ਮੋਰਚੇ ਦੇ 18ਵੇਂ ਦਿਨ ਸ਼ਾਮਿਲ ਹੋ ਕੇ ਚੱਲ ਰਹੇ ਮੋਰਚੇ ਨੂੰ 14 ਅਕਤੂਬਰ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਅਤੇ ਉਕਤ ਆਰਡੀਨੈਂਸ ਤੁਰੰਤ ਰੱਦ ਕਰਨ ਦੀ ਮੰਗ ਕੀਤੀ।
ਅੰਦੋਲਨਕਾਰੀਆਂ ਦੇ ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਸੂਬਾ ਖਜਾਨਚੀ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ, ਰਣਬੀਰ ਸਿੰਘ ਠੱਠਾ, ਧਰਮ ਸਿੰਘ ਸਿੱਧੂ, ਗੁਰਬਖਸ਼ ਸਿੰਘ ਪੰਜ ਗਰਾਈ ਨੇ ਰਾਵਣ ਰੂਪੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਸ ਦੇ ਜੋਟੀਦਾਰ ਅੰਬਾਨੀਆਂ ਤੇ ਅਡਾਨੀਆਂ ਨੂੰ ਸਬਕ ਸਿਖਾਉਣ ਲਈ 23 ਅਕਤੂਬਰ ਨੂੰ ਉਹਨ੍ਹਾਂ ਦੇ ਅੰਮ੍ਰਿਤਸਰ ਵਿਖੇ ਕਿਸਾਨ ਬੀਬੀਆਂ ਵੱਲੋਂ ਪੁਤਲੇ ਫੂਕਣ ਤੇ 25 ਅਕਤੂਬਰ ਨੂੰ ਦੁਸਹਿਰੇ ਦੇ ਦਿਨ ਉੱਤੇ ਪੰਜਾਬ ਦੇ 800 ਪਿੰਡਾਂ ਵਿੱਚ ਪੁਤਲੇ ਫੂਕਣ ਦੇ ਕੀਤੇ ਗਏ ਫੈਸਲੇ ਬਾਰੇ ਦੱਸਿਆ। ਕਿਸਾਨ ਆਗੂਆਂ ਨੇ ਭਾਜਪਾ ਦੇ ਕੌਮੀ ਲੀਡਰਾਂ ਵੱਲੋਂ ਇੱਕ ਪਾਸੇ ਕਿਸਾਨਾਂ ਨੂੰ ਕੇਂਦਰੀ ਮੰਤਰੀਆਂ ਦੇ ਸਮੂਹ ਨਾਲ ਗੱਲਬਾਤ ਕਰਨ ਦੇ ਸੱਦੇ ਦਿੱਤੇ ਜਾ ਰਹੇ ਤੇ ਦੂਜੇ ਪਾਸੇ ਉਕਤ ਖੇਤੀ ਆਰਡੀਨੈਂਸ ਰੱਦ ਨਾ ਹੋ ਸਕਣ ਦੇ ਦਮਗਜੇ ਮਾਰ ਕੇ ਪੰਜਾਬ ਤੇ ਦੇਸ਼ ਦੇ ਕਿਸਾਨਾਂ ਦੀ ਹੇਠੀ ਕਰਦਿਆਂ ਉਨ੍ਹਾਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਜਾ ਰਹੀ ਹੈ।
ਇਹ ਆਪਾ ਵਿਰੋਧੀ ਬਿਆਨ ਸਰਕਾਰ ਦੀ ਮਨਸ਼ਾ ਸਾਫ ਦਰਸਾ ਰਹੇ ਹਨ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਦੀ ਚੁਣੌਤੀ ਨੂੰ ਕਬੂਲ ਕਰਦਿਆਂ ਉਕਤ ਆਰਡੀਨੈਂਸਾਂ ਨੂੰ ਰੱਦ ਕਰਵਾਉਣਾ ਜ਼ਿੰਦਗੀ ਮੌਤ ਦੀ ਲੜਾਈ ਬਣਾ ਲਈ ਹੈ ਤੇ ਜ਼ੋਰਦਾਰ ਮੰਗ ਕੀਤੀ ਹੈ ਕਿ ਕਾਰਪੋਰੇਟ ਖੇਤੀ ਮਾਡਲ ਰੱਦ ਕਰਕੇ ਇਸ ਦੇ ਬਦਲ ਵਜੋਂ ਕੁਦਰਤ ਤੇ ਮਨੁੱਖ ਪੱਖੀ ਖੇਤੀ ਵਿਕਾਸ ਮਾਡਲ ਅਪਣਾਇਆ ਜਾਵੇ ਤੇ ਸਹਿਕਾਰਤਾ ਲਹਿਰ ਅਫ਼ਸਰਸ਼ਾਹੀ ਦੇ ਪੰਜੇ ਵਿੱਚੋਂ ਕੱਢ ਕੇ ਕਿਸਾਨਾਂ ਦੀ ਭਾਈਵਾਲੀ ਨਾਲ ਖੇਤੀ ਆਧਾਰਿਤ ਛੋਟੀਆਂ ਸਨਅਤਾਂ ਲਗਾਈਆਂ ਜਾਣ ਤੇ 5 ਏਕੜ ਤੋਂ ਘੱਟ ਵਾਲੇ ਕਿਸਾਨਾਂ ਨੂੰ ਸਾਂਝੀ ਖੇਤੀ ਵੱਲ ਤੋਰ ਕੇ ਸਹਿਕਾਰਤਾ ਲਹਿਰ ਮਜ਼ਬੂਤ ਕੀਤੀ ਜਾਵੇ। ਪਰਾਲੀ ਦੀ ਸੰਭਾਲ ਲਈ ਹਰਿਆਣਾ ਸਰਕਾਰ ਦੀ ਤਰਜ਼ ਉੱਤੇਤੇ ਪੰਜਾਬ ਸਰਕਾਰ ਵੀ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ ਜਾਂ 5 ਏਕੜ ਤੱਕ ਦੇ ਕਿਸਾਨਾਂ ਨੂੰ N.G.T. ਦੀ ਹਦਾਇਤ ਮੁਤਾਬਕ ਮੁਫਤ ਸੰਦ ਦਿੱਤੇ ਜਾਣ ਨਹੀਂ ਤਾਂ ਮਜਬੂਰੀ ਵੱਸ ਕਿਸਾਨ ਪਰਾਲੀ ਨੂੰ ਅੱਗ ਲਗਾਉਣਗੇ। ਇਸ ਮੌਕੇ ਮੰਗਲ ਸਿੰਘ ਗੁੱਦੜਢੰਡੀ, ਬਲਜਿੰਦਰ ਸਿੰਘ ਤਲਵੰਡੀ,ਮੇਜਰ ਸਿੰਘ ਗਜਨੀ ਵਾਲਾ, ਜਸਵਿੰਦਰ ਸਿੰਘ ਮੱਤੜ, ਮੱਖਣ ਸਿੰਘ, ਗੁਰਦੀਪ ਸਿੰਘ ਥਾਰੇਵਾਲਾ, ਜਗਦੀਪ ਸਿੰਘ ਮਨਸਾ, ਮੰਗਲ ਸਿੰਘ, ਕੁਲਵੰਤ ਸਿੰਘ ਹਸਤਾ ਕਲਾਂ, ਖਿਲਾਰਾ ਸਿੰਘ ਪੰਨੂੰ, ਨਿਰਮਲ ਸਿੰਘ ਸੰਧੂ ਤੇ ਐਡਵੋਕੇਟ ਨਰਿੰਦਰ ਸਿੰਘ ਦੀਪ ਸਿੰਘ ਵਾਲਾ ਆਦਿ ਨੇ ਵੀ ਅੰਦੋਲਨਕਾਰੀਆਂ ਨੂੰ ਸੰਬੋਧਨ ਕੀਤਾ।