ਜੇਕਰ ਸ਼ਾਂਤਮਈ ਤੌਰ ਤੇ ਆਪਣੇ ਹੱਕ ਮੰਗਣ ਤੋਂ ਰੋਕਿਆ ਗਿਆ ਤਾਂ ਪੰਜਾਬ ਚ ਹੋਣਗੇ ਗੁਪਤ ਐਕਸ਼ਨ, ਫਾਰਮਾਸਿਸਟਾਂ ਯੂਨੀਅਨ ਆਗੂ
ਫਾਰਮਾਸਿਸਟਾਂ ਵਲੋਂ ਮੋਹਾਲੀ ਭੁੱਖ ਹੜਤਾਲ ਕਰਨ ਤੋਂ ਰੋਕੇ ਜਾਣ ਦੇ ਰੋਸ ਵਜੋਂ ਸਰਕਾਰ ਖਿਲਾਫ ਨਾਅਰੇਬਾਜ਼ੀ
ਫਾਰਮਾਸਿਸਟਾਂ ਵਲੋਂ ਮੋਹਾਲੀ ਭੁੱਖ ਹੜਤਾਲ ਕਰਨ ਤੋਂ ਰੋਕੇ ਜਾਣ ਦੇ ਰੋਸ ਵਜੋਂ ਸਰਕਾਰ ਖਿਲਾਫ ਨਾਅਰੇਬਾਜ਼ੀ
ਜੇਕਰ ਸ਼ਾਂਤਮਈ ਤੌਰ ਤੇ ਆਪਣੇ ਹੱਕ ਮੰਗਣ ਤੋਂ ਰੋਕਿਆ ਗਿਆ ਤਾਂ ਪੰਜਾਬ ਚ ਹੋਣਗੇ ਗੁਪਤ ਐਕਸ਼ਨ : ਫਾਰਮਾਸਿਸਟਾਂ ਯੂਨੀਅਨ ਆਗੂ
ਫਿਰੋਜ਼ਪੁਰ, 22.7.2020: ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਫਾਰਮਾਸਿਸਟਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਵਲੋਂ ਪੰਜਾਬ ਭਰ ਚ ਜ਼ਿਲ੍ਹਾ ਪੱਧਰਾਂ ਤੇ ਪਿਛਲੇ 33 ਦਿਨਾਂ ਤੋਂ ਲਗਾਤਾਰ ਚੱਲ ਰਹੇ ਧਰਨਿਆਂ ਦੇ ਚਲਦਿਆਂ ਕੋਈ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਕੱਲ ਮੋਹਾਲੀ ਡਾਇਰੈਕਟਰ ਪੰਚਾਇਤ ਦਫਤਰ ਵਿਖੇ ਸ਼ਾਂਤਮਈ ਤਰੀਕੇ ਨਾਲ ਭੁੱਖ ਹੜਤਾਲ ਤੇ ਬੈਠੇ ਫਾਰਮਾਸਿਸਟਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਨੂੰ ਜਬਰੀ ਰੋਕੇ ਜਾਣ ਦੇ ਰੋਸ ਵਜੋਂ ਸਰਕਾਰ ਦੀ ਨਿਖੇਧੀ ਕਰਦਿਆਂ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਨਾਲੋਂ ਨਾਲ ਐਸੋਸੀਏਸ਼ਨ ਨੇ ਸਰਕਾਰ ਅਤੇ ਪ੍ਰਸਾਸ਼ਨ ਨੂੰ ਚੇਤਾਵਨੀ ਵੀ ਦੇ ਦਿੱਤੀ ਹੈ ਕੇ ਜੇਕਰ ਪਿਛਲੇ 33 ਦਿਨਾਂ ਤੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਫਾਰਮਾਸਿਸਟਾਂ ਦੇ ਸੰਘਰਸ਼ ਨੂੰ ਜੇਕਰ ਪੁਲਿਸ ਪ੍ਰਸਾਸ਼ਨ ਦੁਆਰਾ ਧੱਕੇਸ਼ਾਹੀ ਨਾਲ ਤਾਰ ਪੀਡੋ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮਜਬੂਰਨ ਉਹਨਾਂ ਨੂੰ ਪੰਜਾਬ ਭਰ ਚ ਗੁਪਤ ਐਕਸ਼ਨ ਕਰਨ ਲਈ ਮਜ਼ਬੂਰ ਹੋਣਾ ਪਵੇਗਾ |
ਅੱਜ ਜ਼ਿਲ੍ਹਾ ਪ੍ਰੀਸ਼ਦ ਫਿਰੋਜ਼ਪੁਰ ਵਿਖੇ ਇਕੱਤਰ ਹੋਏ ਫਾਰਮਾਸਿਸਟਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਦੇ ਧਰਨੇ ਦੌਰਾਨ ਜ਼ਿਲ੍ਹਾ ਪ੍ਰਧਾਨ ਹਣੁ ਤਿਵਾੜੀ ਨੇ ਕਿਹਾ ਕੇ ਫਾਰਮਾਸਿਸਟ ਨਿਯਮਾਂ ਦੀ ਪਾਲਣਾ ਤਹਿਤ ਪਿਛਲੇ 33 ਦਿਨਾਂ ਤੋਂ ਪੰਜਾਬ ਭਰ ਚ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਦੁਆਰਾ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਪਰ ਉਹ ਆਪਣੇ ਹੱਕ ਲੈਕੇ ਹੀ ਰਹਿਣਗੇ ਦੂਜੇ ਪਾਸੇ ਐਨ ਐਚ ਐਮ ਮੁਲਾਜ਼ਮਾਂ ਦੁਆਰਾ 23 ਤਰੀਕ ਤੋਂ ਪੰਜਾਬ ਭਰ ਚ ਕੀਤੀ ਜਾਣ ਵਾਲੀ ਹੜਤਾਲ ਦਾ ਸਮਰਥਨ ਕਰਦਿਆਂ ਕਿਹਾ ਕੇ ਜੇਕਰ ਅਜਿਹਾ ਹੁੰਦਾ ਹੈ ਪੂਰੇ ਸਿਹਤ ਸੇਵਾਵਾਂ ਦਾ ਚੱਕਾ ਜਾਮ ਹੋਵੇਗਾ ਪਰ ਸਰਕਾਰ ਅਤੇ ਅਫਸ਼ਰਸ਼ਾਹੀ ਦੁਆਰਾ ਵਰਤਿਆ ਜਾ ਰਿਹਾ ਮਾੜਾ ਵਤੀਰਾ ਬਹੁਤ ਹੀ ਗ਼ਲਤ ਅਤੇ ਨਿੰਦਣਯੋਗ ਹੈ ਕਿਉਂਕਿ ਜੇਕਰ ਇਸ ਮਹਾਮਾਰੀ ਦੌਰਾਨ ਪੈਨਡੇਮਿਕ ਹਾਲਤਾਂ ਵਿਚ ਸਰਕਾਰ ਫ਼ਰੰਟ ਲਾਈਨ ਤੇ ਸਿਹਤ ਸੇਵਾਵਾਂ ਦੇ ਰਹੇ ਅਮਲੇ ਦੀ ਬਾਂਹ ਨਹੀਂ ਫੜਦੀ ਤਾਂ ਫੇਰ ਸਰਕਾਰ ਨੀਅਤ ਵਿਚ ਖੋਟ ਹੈ ਸਮੂਹ ਫਾਰਮਾਸਿਸਟ ਅਤੇ ਦਰਜਾ ਚਾਰ ਮੁਲਾਜ਼ਮਾਂ ਦੁਆਰਾ ਸੰਘਰਸ਼ ਵਿਚ ਸ਼ਮੂਲੀਅਤ ਕਰਨ ਵਾਲੇ ਸਿਹਤ ਅਮਲੇ ਦੀ ਸੰਪੂਰਨ ਤੌਰ ਹਮਾਇਤ ਕੀਤੀ ਜਾਵੇਗੀ |
ਜੇਕਰ ਸਰਕਾਰ ਨੇ ਫੇਰ ਵੀ ਮੰਗਾਂ ਲਾਗੂ ਨਾ ਕੀਤੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਜਥੇਬੰਦੀ ਦੁਆਰਾ ਪੰਜਾਬ ਭਰ ਚ ਕਾਂਗਰਸ ਦੇ ਵਜੀਰਾਂ ਅਤੇ ਐਮ ਐਲ ਏ ਦੀਆਂ ਕੋਠੀਆਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਜਿਸਦੀ ਜਿੰਮੇਵਾਰੀ ਪੰਚਾਇਤ ਵਿਭਾਗ ਅਤੇ ਸਰਕਾਰ ਦੀ ਹੋਏਗੀ |
ਉਹਨਾਂ ਕਿਹਾ ਕਰੋਨਾ ਯੋਧਿਆਂ ਦਾ ਇਕ ਮਹੀਨੇ ਤੋਂ ਉਪਰ ਹੜਤਾਲ ਤੇ ਹੋਣ ਦੇ ਚਲਦੇ ਸਰਕਾਰ ਵਲੋਂ ਸੁਣਵਾਈ ਨਾ ਹੋਣਾ ਸਿਧੇ ਤੌਰ ਕੈਪਟਨ ਸਰਕਾਰ ਲੋਕ ਹਿੱਤ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ ਕੈਪਟਨ ਸਰਕਾਰ ਨੂੰ ਪੰਜਾਬ ਦੇ ਮੌਜੂਦਾ ਅਪਾਤਕਾਲੀਨ ਹਾਲਤਾਂ ਨੂੰ ਦੇਖਦੇ ਹੋਏ ਇਸ ਸਮੇ ਸਿਹਤ ਸੇਵਾਵਾਂ ਨਾਲ ਜੁੜੇ ਕੱਚੇ ਮੁਲਾਜ਼ਮਾਂ ਨੂੰ ਬਿਨਾਂ ਦੇਰੀ ਪਹਿਲ ਦੇ ਅਧਾਰ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਫਾਰਮਾਸਿਸਟ ਬਿਨਾਂ ਕਿਸੇ ਡਰ ਸੰਦੇਹ ਤੋਂ ਡਿਊਟੀਆਂ ਕਰ ਸਕਣ, ਸਮੂਹ ਮੁਲਾਜ਼ਮ ਪਿਛਲੇ 14 ਸਾਲਾਂ ਤੋਂ ਕੰਟ੍ਰੈਕਟ ਅਧਾਰ ਤੇ ਨਿਗੁਣੀਆ ਤਨਖਾਹਾਂ ਉਪਰ ਨੌਕਰੀ ਕਰ ਰਹੇ ਹਨ ਉਹਨਾਂ ਦੀ ਕੋਈ ਜੋਬ ਸਕਿਉਰਿਟੀ ਨਹੀਂ ਹੈ ਸਮੂਹ ਫਾਰਮਾਸਿਸਟ ਰੈਗੂਲਰ ਹੋਣ ਲਈ ਆਪਣੀ ਵਿੱਦਿਅਕ ਯੋਗਤਾ ਪੂਰੀਆਂ ਕਰਦੇ ਹਨ ਪਰ ਸਰਕਾਰ ਦੇ ਲਾਰਿਆਂ ਤੋਂ ਤੰਗ ਆਕੇ ਮਜਬੂਰਨ ਫਾਰਮਾਸਿਸਟਾਂ ਨੂੰ ਹੁਣ ਇਸ ਸੰਘਰਸ਼ ਰਾਜ ਪੱਧਰ ਤੇ ਲਿਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ |
ਅੱਜ ਦੇ ਧਰਨੇ ਵਿਚ ਫਾਰਮੇਸੀ ਅਫਸਰ ਹਣੁ ਤਿਵਾੜੀ, ਸੁਬੇਗ ਸਿੰਘ ,ਨਰਿੰਦਰ ਸ਼ਰਮਾ, ਰਮਨ ਸ਼ਰਮਾ ਹਾਜਿਰ ਸਨ |