ਯੂ ਐੱਫ ਸੀ ਜਿੰਮ ਦੇ ਸਿਖਿਆਰਥੀ ਲਵਨੀਸ਼ ਸਿੰਗਲਾ ਮਾਰੀਆਂ ਰਾਸ਼ਟਰੀ ਬਾਡੀ ਬਿਲਡਿੰਗ ਮੁਕਾਬਲਿਆਂ ਚ ਵੱਡੀਆਂ ਮੱਲਾਂ
ਯੂ ਐੱਫ ਸੀ ਜਿੰਮ ਦੇ ਸਿਖਿਆਰਥੀ ਲਵਨੀਸ਼ ਸਿੰਗਲਾ ਮਾਰੀਆਂ ਰਾਸ਼ਟਰੀ ਬਾਡੀ ਬਿਲਡਿੰਗ ਮੁਕਾਬਲਿਆਂ ਚ ਵੱਡੀਆਂ ਮੱਲਾਂ
ਪੰਜਾਬੀ ਅੈਮਚੀਓਰ ਬਾਡੀ ਬਿਲਡਿੰਗ ਜ਼ਿਲ੍ਹਾ ਅੈਸੋਸੀਏਸ਼ਨ ਦੇ ਆਗੂਆਂ ਕੀਤਾ ਸਨਮਾਨ
ਫ਼ਿਰੋਜ਼ਪੁਰ 22 ਨਵੰਬਰ, 2019: ਵਿਸ਼ਵ ਪੱਧਰੀ ਜੀ ਐੱਮ ਐੱਸ ਏ ਅਤੇ ਬੰਬਸ਼ੈਲ ਫਿਟਨੈੱਸ ਸੰਸਥਾਵਾਂ ਵੱਲੋਂ ਮੁੰਬਈ ਵਿਖੇ ਕਰਵਾਏ ਗਏ ਰਾਸ਼ਟਰ ਪੱਧਰੀ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਯੂ. ਅੈਫ. ਸੀ. ਜ਼ਿੰਮ ਫ਼ਿਰੋਜ਼ਪੁਰ ਛਾਉਣੀ ਦੇ ਸਿਖਿਆਰਥੀ ਲਵਨੀਸ਼ ਸਿੰਗਲਾ ਨੇ ਵੱਡੀਆਂ ਮੱਲਾਂ ਮਾਰ ਕੇ ਆਪਣੇ ਮਾਪਿਆਂ , ਫ਼ਿਰੋਜ਼ਪੁਰ ਵਾਸੀਆਂ ਅਤੇ ਯੂ. ਅੈਫ . ਸੀ . ਦਾ ਨਾਮ ਰੋਸ਼ਨ ਕੀਤਾ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰੂ ਮਾਨ ਸ਼ੇਰੂ ਅਨਗਰਿਸ਼ ਵੈਨਟਰ ਫਿਟਨੈਸ ਅਕੈਡਮੀ ਅਤੇ ਬੰਬਸ਼ੈੱਲ ਫਿਟਨੈੱਸ ਅਕੈਡਮੀ ਵਲੋਂ ਬੀ.ਈ.ਸੀ. ਮੁਬੰਈ ਵਿਖੇ ਤਿੰਨ ਰੋਜ਼ਾ ਸ਼ੇਰੂ ਕਲਾਸਿਕ ਬਾਡੀ ਬਿਲਡਿੰਗ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਸੈਕੜਿਆ ਦੀ ਤਦਾਦ ਚ ਨਾਮੀ ਬਾਡੀ ਬਿਲਡਰ ਭਾਗ ਲੈਣ ਲਈ ਪਹੁੰਚੇ । ਸਖ਼ਤ ਮਿਹਨਤਾ ਕਰਕੇ ਕਮਾਏ ਸਰੀਰਾ ਦੇ ਬਣੇ ਮਸਲਾ ਦੇ ਪ੍ਰਗਟਾਵੇ ਵਾਲੇ ਹੋਏ ਸਖ਼ਤ ਅਤੇ ਦਿਲਚਸਪ ਮੁਕਾਬਲਿਆਂ ਵਿੱਚ ਲਵਨੀਸ਼ ਸਿੰਗਲਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਕੌਮਾਂਤਰੀ ਪੱਧਰ ਦੇ ਆਏ ਸੈਕੜੇ ਬਾਡੀ ਬਿਲਡਰਾ ਨੂੰ ਪਛਾੜਦਿਆ 53ਵਾ ਸਥਾਨ ਹਾਸਲ ਕਰਕੇ ਵੱਡਾ ਨਾਮਣਾ ਖੱਟਿਆ । ਦੱਸਣਯੋਗ ਹੈ ਕਿ ਲਵਨੀਸ਼ ਸਿੰਗਲਾ ਇਸ ਤੋਂ ਪਹਿਲਾਂ ਮਿਸਟਰ ਫ਼ਿਰੋਜ਼ਪੁਰ , ਮਿਸਟਰ ਲੁਧਿਆਣਾ , ਮਿਸਟਰ ਜੂਨੀਅਰ ਪੰਜਾਬ ਆਦਿ ਜ਼ਿਲ੍ਹੇ ਅਤੇ ਰਾਜ ਪੱਧਰੀ ਮੁਕਾਬਲਿਆਂ ਚ ਵੱਡੀਆਂ ਜਿੱਤਾ ਦਰਜ ਕਰ ਚੁੱਕਾ ਹੈ ।
ਮਿਲ ਰਹੀ ਸਫਲਤਾ ਦਾ ਸਿਹਰਾ ਆਪਣੇ ਕੋਚ ਮਨਦੀਪ ਠਾਕੁਰ ਉਰਫ ਮੋਟੂ ਸਿਰ ਬੰਨਦਿਆ ਲਵਨੀਸ਼ ਸਿੰਗਲਾ ਨੇ ਆਪਣਾ ਸੁਪਨਾ ਮਿਸਟਰ ਉਲੰਪੀਆ ਬਨਣਾ ਦੱਸਿਆ । ਜਿਸ ਦੀਆਂ ਪ੍ਰਾਪਤੀਆਂ ਤੇ ਮਾਣ ਮਹਿਸੂਸ ਕਰਦੇ ਹੋਏ ਪੰਜਾਬੀ ਅੈਮਚੀਓਰ ਬਾਡੀ ਬਿਲਡਿੰਗ ਅੈਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਮਨਵਿੰਦਰ ਸਿੰਘ ਮਨੀ ਸਾਬਕਾ ਸਰਪੰਚ ਪਟੇਲ ਨਗਰ , ਬਿਜਲੀ ਬੋਰਡ ਦੇ ਅੈਕਸੀਅਨ ਹਰਮੇਲ ਸਿੰਘ ਖੋਸਾ, ਕੋਚ ਮਨਦੀਪ ਸਿੰਘ ਠਾਕੁਰ ਯੂ. ਅੈਫ.ਸੀ. ਵਾਲੇ , ਕਰਮਜੀਤ ਕੌਰ ਆਦਿ ਅੈਸੋਸੀਏਸ਼ਨ ਦੇ ਆਗੂਆਂ ਵਲੋਂ ਲਵਨੀਸ਼ ਸਿੰਗਲਾ ਦਾ ਨਾਮਣਾ ਖੱਟ ਵਾਪਸ ਪਰਤਣ ਤੇ ਸਵਾਗਤ ਕਰਦਿਆ ਉਸ ਨੂੰ ਸਨਮਾਣ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ।