Ferozepur News

ਜ਼ੋਨਲ ਯੂਥ ਫੈਸਟੀਵਲ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ

ਜ਼ੋਨਲ ਯੂਥ ਫੈਸਟੀਵਲ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ
ਫਿਰੋਜ਼ਪੁਰ, 24.10.2019: ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਦੇ ਵਿਦਿਆਰਥੀਆਂ ਨੇ ਆਈਕੇਜੀ ਪੀਟੀਯੂ ਦੇ ਜ਼ੋਨਲ ਯੂਥ ਫੈਸਟੀਵਲ ਵਿੱਚ ਵੱਖ ਵੱਖ ਈਵੈਂਟਸ ਵਿੱਚ ਮੈਡਲ ਹਾਸਲ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ।ਸ੍ਰੀ ਤੇਜਪਾਲ ਵਰਮਾ 'ਡੀਨ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਅਤੇ  ਇੰਚਾਰਜ 'ਸੈਕਾ' ਡਾ. ਅਮਿਤ ਅਰੋੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੱਛਮੀ ਜ਼ੋਨ ਦੇ ਇਹ ਮੁਕਾਬਲੇ ਸਵਾਮੀ ਵਿਵੇਕਾਨੰਦ ਇੰਸਟੀਚਿਊਟ ਆਫ ਇੰਜੀ. ਐਂਡ ਟੈਕਨਾਲੋਜੀ ਬਨੂੜ ਵਿਖੇ ਕਰਵਾਏ ਗਏ ਸਨ।ਜਿਹਨਾਂ ਵਿੱਚ ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਦੀ ਸਰਪ੍ਰਸਤੀ ਅਤੇ ਪ੍ਰੇਰਨਾ ਤਹਿਤ ਐਸਬੀਐਸ ਕੈਂਪਸ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ ਅਤੇ ਵੱਡੀ ਗਿਣਤੀ ਵਿੱਚ ਜਿੱਤਾਂ ਦਰਜ ਕਰਵਾਈਆਂ।
ਕੈਂਪਸ ਪੀਆਰੳ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਜ਼ੋਨਲ ਯੂਥ ਫੈਸਟੀਵਲ  ਲੋਕ ਗੀਤ ਵੰਨਗੀ ਵਿੱਚ ਰਾਬੀਆ, ਕਲਾਸੀਕਲ ਵੋਕਲ ਸੋਲੋ ਅਤੇ ਕਲਾਸੀਕਲ ਇੰਸਟਰੂਮੈਂਟਲ ਵਿੱਚ ਸਾਕਸ਼ੀ , ਕਵਿਤਾ ਪਾਠ ਵਿੱਚ ਹਰਸ਼ ਕੌਸ਼ਿਕ, ਸਕਿੱਟ ਵਿੱਚ ਰਸ਼ਿਬ,ਰਾਜ ਕੌਰ,ਜੂਹੀ,ਰੋਹਿਤ ਨੀਰਜ,ਸਿਧਾਰਥ ਮਿਗਲਾਨੀ,ਮੋਨੂ ਅਤੇ ਸੁਜੀਤ ਕੁਮਾਰ ਨੇ  ਪਹਿਲਾ ਸਥਾਨ ਹਾਸਲ ਕੀਤਾ। ਲਾਈਟ ਵੋਕਲ ਇੰਡੀਅਨ ਵਿੱਚ ਇਸ਼ਾਕ,ਮਿਮਿਕਰੀ ਵਿੱਚ ਮਾਨਸ ਸਿੰਘ,ਇਲੂਕਿਊਸ਼ਨ ਅਤੇ ਲੇਖ ਲੇਖਣ ਵਿੱਚ ਰਾਘਵ ਵਤਸ,ਮਿੰਨੀ ਕਹਾਣੀ ਵਿੱਚ ਨਿਖਿਲ,ਪੋਸਟਰ ਮੇਕਿੰਗ ਅਤੇ ਕਾਰਟੂਨਿੰਗ ਵਿੱਚ ਕਾਰਤਿਕ  ਅਤੇ ਗਰੁੱਪ ਸੌਂਗ ਵਿੱਚ ਰਿਬਿਕਾ,ਰਾਬੀਆ,ਰੁਪਿੰਦਰ ਕੌਰ,ਰਾਜਨ,ਕਰਨ ਪਾਲ ਅਤੇ ਇਸ਼ਾਕ ਨੇ  ਦੂੂਸਰਾ ਸਥਾਨ ਹਾਸਿਲ ਕੀਤਾ।ਕੋਲਾਜ ਮੇਕਿੰਗ ਵਿੱਚ ਮੇਘਾ ਅਤੇ ਸ਼ਬਦ ਗਾਇਨ ਵਿੱਚ ਸੰਸਥਾ ਦੇ ਵਿਦਿਆਰਥੀਆਂ ਨੇ ਤੀਸਰਾ ਸਥਾਨ ਹਾਸਿਲ ਕਰਕੇ ਸਟੇਟ ਪੱਧਰੀ ਯੂਥ ਫੈਸਟੀਵਲ ਮੁਕਾਬਲੇ ਵਿੱਚ ਆਪਣੀ ਥਾਂ ਬਣਾ ਲਈ ਹੈ।ਸੰਸਥਾ ਦੇ ਡਾਇਰੈਕਟਰ ਡਾ. ਟੀ ਐਸ ਸਿੱਧੂ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਸੈਕਾ ਟੀਮ ਦੀ ਸ਼ਲਾਘਾ ਵੀ ਕੀਤੀ।ਇਸ ਮੌਕੇ ਐਸੋਸੀਏਟ ਡਾਇਰੈਕਟਰ ਡਾ. ਲ਼ਲਿਤ ਸ਼ਰਮਾ, ਮੈਡਮ ਪਰਮਪ੍ਰੀਤ ਕੌਰ,ਗੁਰਪ੍ਰੀਤ ਸਿੰਘ, ਜਗਦੀਪ ਸਿੰਘ ਮਾਂਗਟ, ਐਨਐਸ ਬਾਜਵਾ ਅਤੇ ਮੈਡਮ ਹਰਜਿੰਦਰ ਕੌਰ ਬਾਜਵਾ ਹਾਜ਼ਰ ਸਨ।
 

Related Articles

Back to top button