Farmers outfit demands Punjab Govt. to claim Rs.16 lac crore value of water from Rajasthan Govt. under Riparian Law
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਐਸਸੀ ਨਹਿਰੀ ਵਿਭਾਗ ਫ਼ਿਰੋਜ਼ਪੁਰ ਨਾਲ ਮੀਟਿੰਗ ਕਰਕੇ ਰਿਪੇਰੀਅਨ ਕਾਨੂੰਨ ਮੁਤਾਬਕ ਰਾਜਸਥਾਨ ਪਾਸੋਂ ਸੋਲਾਂ ਲੱਖ ਕਰੋਡ਼ ਰੁਪਏ ਦੇ ਪਾਣੀ ਦੀ ਕੀਮਤ ਵਸੂਲਣ ਜਾਂ ਪਾਣੀ ਦੇਣਾ ਬੰਦ ਕਰਨ ਦੀ ਮੰਗ ਕੀਤੀ
Ferozepur, July 10, 2019: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀ ਵਾਲਾ ਮੀਤ ਸਕੱਤਰ ਰਣਬੀਰ ਸਿੰਘ ਠੱਠਾ ਅਤੇ ਪ੍ਰੈੱਸ ਸਕੱਤਰ ਸੁਖਵੰਤ ਸਿੰਘ ਲੋਹਕਾ ਦੀ ਅਗਵਾਈ ਹੇਠ ਕਿਸਾਨ ਵਫਦ ਵੱਲੋਂ ਅੱਜ ਫ਼ਿਰੋਜ਼ਪੁਰ ,ਫਾਜ਼ਿਲਕਾ, ਮੁਕਤਸਰ ,ਫਰੀਦਕੋਟ ਸਰਕਲ ਇੰਜੀਨੀਅਰ ਹਰਲਾਭ ਸਿੰਘ ਚਾਹਲ ਨਾਲ ਪਹਿਲਾਂ ਨੀਅਤ ਹੋਈ ਮੀਟਿੰਗ ਕੀਤੀ.ਇਸ ਮੀਟਿੰਗ ਵਿੱਚ ਐਕਸੀਅਨ ਹਰੀਕੇ ਮੰਡਲ ਰਾਜੀਵ ਗੋਇਲ ਈਸਟ ਮੰਡਲ ਦੇ ਐਕਸੀਅਨ ਜਗਤਾਰ ਸਿੰਘ ਤੇ ਹੋਰ ਨਹਿਰ ਵਿਭਾਗ ਨਾਲ ਸਬੰਧਿਤ ਅਧਿਕਾਰੀ ਮੌਜੂਦ ਸਨ . ਕਿਸਾਨ ਆਗੂਆਂ ਨੇ ਮੀਟਿੰਗ ਵਿਚ ਕਿਹਾ ਕੇ ਪੰਜਾਬ ਭਰ ਵਿੱਚ ਨਹਿਰੀ ਪਾਣੀ ਸਿਰਫ 22 ਫੀਸਦੀ ਖੇਤਾਂ ਨੂੰ ਲੱਗ ਰਿਹਾ ਹੈ .ਅਤੇ 70 ਫੀਸਦੀ ਤੋਂ ਵੱਧ ਪਾਣੀ ਰਾਜਸਥਾਨ ਨੂੰ ਮੁਫ਼ਤ ਵਿੱਚ ਕੇਂਦਰ ਤੇ ਸੂਬਾ ਸਰਕਾਰਾਂ ਦੀ ਸਾਜ਼ਿਸ਼ ਨਾਲ ਗੈਰ ਕਾਨੂੰਨੀ ਢੰਗ ਨਾਲ ਜਾ ਰਿਹਾ ਹੈ.ਤੇ ਪੰਜਾਬ ਦੇ ਕਿਸਾਨ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ ਤੇ ਪੰਜਾਬ ਦੀ ਭੂਮੀ ਬੰਜਰ ਹੋਣ ਵੱਲ ਵਧ ਰਹੀ ਹੈ.ਇਸ ਲਈ 2016 ਵਿੱਚ ਪੰਜਾਬ ਦੇ ਵਿਧਾਨ ਵਿੱਚ ਪਾਸ ਕੀਤੇ ਮਤੇ ਮੁਤਾਬਕ 16 ਲੱਖ ਕਰੋੜ ਰੁਪਏ ਦੀ ਪਾਣੀ ਦੀ ਕੀਮਤ ਰਾਜਸਥਾਨ ਸਰਕਾਰ ਤੋਂ ਵਸੂਲੀ ਜਾਵੇ .ਤੇ ਜਾਂ ਪਾਣੀ ਦੇਣਾ ਬੰਦ ਕੀਤਾ . ਇਸ ਤੋਂ ਇਲਾਵਾ ਨਹਿਰੀ ਸੂਇਆਂ ਰਜਬਾਹਿਆਂ ਦੀ ਖਲਾਈ ਕਰਨ ਅਤੇ ਇਨ੍ਹਾਂ ਵਿੱਚ ਸੀਵਰੇਜ ਤੇ ਫੈਕਟਰੀਆਂ ਦਾ ਗੰਦਾ ਪਾਣੀ ਪਾਉਣਾ ਬੰਦ ਕਰਨ ਤੇ ਢਾਏ ਖਾਲ ਤੇ ਰਜਬਾਹੇ ਦੀ ਨਿਸ਼ਾਨਦੇਹੀ ਕਰਕੇ ਦੁਬਾਰਾ ਚਾਲੂ ਕਰਨ ਦੀ ਮੰਗ ਵੀ ਕੀਤੀ .ਐਸੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਤੁਹਾਡੀਆਂ ਮੰਗਾਂ ਬਿਲਕੁਲ ਜਾਇਜ਼ ਹਨ .ਤੇ ਰਾਜਸਥਾਨ ਤੋਂ ਪਾਣੀ ਦੀ ਕੀਮਤ ਵਸੂਲਣ ਦੀ ਮੰਗ ਮਹਿਕਮੇ ਵੱਲੋਂ ਗਸ਼ਤੀ ਪੱਤਰ ਲਾ ਕੇ ਪੰਜਾਬ ਸਰਕਾਰ ਨੂੰ ਭੇਜਿਆ ਜਾਵੇਗਾ. ਤੇ ਬਾਕੀ ਮੇਰੇ ਸਰਕਲਾਂ ਨਾਲ ਤੁਹਾਡੇ ਜੋ ਵੀ ਮਸਲੇ ਹਨ .ਉਹ ਮੈਂ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕਰਾਂਗਾ .
ਤੇ ਇਸ ਸਬੰਧੀ ਅੇੈਸੀ ਹਰਲਾਭ ਸਿੰਘ ਨੇ ਆਪਣੇ ਹੇਠਲੇ ਅਧਿਕਾਰੀਆਂ ਨੂੰ ਕਿਸਾਨਾਂ ਵੱਲੋਂ ਦਿੱਤੀਆਂ ਲਿਖਤੀ ਸ਼ਿਕਾਇਤਾਂ ਦੇ ਹੱਲ ਕਰਨ ਦੇ ਮੌਕੇ ਤੇ ਹੁਕਮ ਜਾਰੀ ਕੀਤੇ ਤੇ ਕਿਸਾਨ ਵਫ਼ਦ ਨਾਲ ਦੁਬਾਰਾ ਮੀਟਿੰਗ ਕਰਨ ਦੀ ਗੱਲ ਵੀ ਆਖੀ.
ਇਸ ਮੌਕੇ ਜੋਨ ਮਮਦੋਟ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਜਤਾਲਾ ਧਰਮ ਸਿੰਘ ਸਿੱਧੂ ਸਾਹਿਬ ਸਿੰਘ ਦੀਨੇ ਕੇ ਅੰਗਰੇਜ਼ ਸਿੰਘ ਬੂਟੇ ਵਾਲਾ ਮੰਗਲ ਸਿੰਘ ਗੁੱਦੜ੍ਢੰਡੀ ਆਦਿ ਵੀ ਮੀਟਿੰਗ ਵਿੱਚ ਮੌਜੂਦ ਸਨ