ਫ਼ੌਜ ਵਿੱਚ ਭਰਤੀ ਲਈ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਫ਼ਰੀ ਟ੍ਰੇਨਿੰਗ/ਕੋਚਿੰਗ ਕਲਾਸਾਂ 18 ਜੂਨ ਤੋਂ ਸ਼ੁਰੂ
ਫਿਰੋਜ਼ਪੁਰ 20 ਮਈ 2019 (ਹਰੀਸ਼ ਮੌਂਗਾ)
ਜ਼ਿਲ੍ਹਾ ਫ਼ਿਰੋਜਪੁਰ, ਫ਼ਰੀਦਕੋਟ, ਮੁਕਤਸਰ ਅਤੇ ਫ਼ਾਜ਼ਿਲਕਾ ਦੇ ਯੁਵਕ ਜੋ ਫ਼ੌਜ ਵਿੱਚ ਭਰਤੀ ਹੋਣਾ ਚਾਹੁੰਦੇ ਹਨ, ਉਨ੍ਹਾਂ ਯੁਵਕਾਂ ਨੂੰ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਵਿਖੇ ਫ਼ਰੀ ਟ੍ਰੇਨਿੰਗ ਦਿੱਤੀ ਜਾ ਜਾਵੇਗੀ । ਇਹ ਟ੍ਰੇਨਿੰਗ ਮਿਤੀ 18 ਜੂਨ 2019 ਤੋਂ ਸ਼ੁਰੂ ਹੋ ਰਹੀ ਹੈ। ਯੁਵਕਾਂ ਨੂੰ ਟ੍ਰੇਨਿੰਗ ਦੌਰਾਨ ਰਹਾਇਸ਼ ਅਤੇ ਖਾਣਾ ਵੀ ਦਿੱਤਾ ਜਾਵੇਗਾ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੇਜਰ ਅਮਰਜੀਤ ਸਿੰਘ, ਟ੍ਰੇਨਿੰਗ ਅਫ਼ਸਰ ਨੇ ਦੱਸਿਆ ਕਿ ਜਿਹੜੇ ਯੁਵਕ ਫ਼ੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਹਨ, ਉਹ ਯੁਵਕ ਮਿਤੀ 27 ਮਈ 2019 ਨੂੰ ਸਵੇਰੇ 9.00 ਵਜੇ ਟਰਾਇਲ ਦੇਣ ਲਈ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਵਿਖੇ ਆਪਣੇ ਅਸਲ ਦਸਤਾਵੇਜ਼ਾਂ ਨਾਲ ਲੈ ਕੇ ਪਹੁੰਚਣ । ਇਸ ਤੋ ਇਲਾਵਾ ਹਰ ਮੰਗਲਵਾਰ ਤੇ ਵੀਰਵਾਰ ਨੂੰ ਟਰਾਇਲ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਵਿਚ ਸ਼ਾਮਲ ਹੋਣ ਲਈ ਉਮੀਦਵਾਰ ਘੱਟੋ ਘੱਟ 45% ਅੰਕਾਂ ਨਾਲ ਦਸਵੀਂ ਪਾਸ ਹੋਵੇ ਜਾਂ ਬਾਰ੍ਹਵੀਂ ਪਾਸ ਹੋਵੇ । ਕੱਦ 170 ਸੈਂਟੀਮੀਟਰ, ਛਾਤੀ 77/82 ਸੈਂਟੀਮੀਟਰ ਅਤੇ ਭਾਰ 50 ਕਿੱਲੋਗਰਾਮ ਹੋਵੇ । ਉਮਰ ਸਾਢੇ 17 ਸਾਲ ਤੋਂ ਸਾਢੇ 20 ਸਾਲ ਹੋਵੇ । ਇਸ ਸਬੰਧੀ ਵਧੇਰੇ ਜਾਣਕਾਰੀ ਲਈ ਮੋਬਾਇਲ ਨੰ: 88728-02046, 78891-75575 ਤੇ ਸੰਪਰਕ ਕੀਤਾ ਜਾ ਸਕਦਾ ਹੈ।