ਵਿਧਾਇਕ ਪਿੰਕੀ ਨੇ ਸ਼ੁਰੂ ਕਰਵਾਇਆ ਐਲ.ਈ.ਡੀ. ਲਾਈਟਾਂ ਲਗਵਾਉਣ ਦਾ ਕੰਮ
ਫਿਰੋਜ਼ਪੁਰ, 5 ਨਵੰਬਰ : ਚੋਣਾਂ ਵਿਚ ਕੀਤੇ ਵਾਅਦੇ ਅਨੁਸਾਰ ਸ਼ਹਿਰੀਆਂ ਨੂੰ ਮੁੱਢਲੀਆਂ ਸਹੂਲਤਾਂ ਮੁਹਈਆ ਕਰਵਾਉਣ ਲਈ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਐਤਵਾਰ ਸ਼ਾਮ ਨੂੰ ਮੱਖੂ ਗੇਟ ਇਲਾਕੇ ਤੋਂ ਸ਼ਹਿਰ ਵਿਚ ਐਲ.ਈ.ਡੀ. ਲਾਈਟਾਂ ਲਗਵਾਉਣ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਉਨਾ ਕਿਹਾ ਕਿ ਸ਼ਹਿਰ ਵਿਚ ਵਰਿ•ਆਂ ਤੋਂ ਸਟਰੀਟ ਲਾਈਟਾਂ ਦਾ ਬੁਰਾ ਹਾਲ ਸੀ ਜਿਸ ਵਿਚ ਸੁਧਾਰ ਦੀ ਬਹੁਤ ਵੱਡੀ ਜ਼ਰੂਰਤ ਸੀ। ਪਹਿਲੇ ਗੇੜ ਵਿਚ ਲਗਭਗ 4000 ਐਲ.ਈ.ਡੀ. ਲਾਈਟਾਂ ਲਗਾਈਆਂ ਜਾ ਰਹੀਆਂ ਹਨ ਤੇ ਇਸ ਕੰਮ ਨੂੰ ਉਦੈਪੁਰ ਦੀ ਪ੍ਰਸਿੱਧ ਕੰਪਨੀ ਦੁਆਰਾ ਕੀਤਾ ਜਾ ਰਿਹਾ ਹੈ। ਪਿੰਕੀ ਨੇ ਕਿਹਾ ਕਿ ਪਹਿਲੇ ਗੇੜ ਦਾ ਕੰਮ ਪੂਰਾ ਹੁੰਦੇ ਹੀ ਦੂਜੇ ਗੇੜ ਵਿਚ ਕਰੀਬ 4000 ਹੋਰ ਐਲ.ਈ.ਡੀ. ਲਾਈਟਾਂ ਲਗਾਈਆਂ ਜਾਣਗੀਆਂ। ਉਨਾਂ ਕਿਹਾ ਕਿ ਸਟਰੀਟ ਲਾਈਟ ਪ੍ਰਣਾਲੀ ਸਹੀ ਨਾ ਹੋਣ ਕਾਰਨ ਸ਼ਹਿਰ ਵਿਚ ਚੋਰੀ, ਖੋਹ, ਲੁੱਟ ਦੀਆਂ ਘਟਨਾਵਾਂ ਤੇਜੀ ਨਾਲ ਵੱਧ ਰਹੀਆਂ ਸਨ ਤੇ ਲੋਕਾਂ ਦਾ ਜੀਣਾ ਮੁਸ਼ਕਲ ਹੋ ਰਿਹਾ ਹੈ। ਹੁਣ ਲਾਈਟਾਂ ਲੱਗਣ ਨਾਲ ਲੋਕਾਂ ਨੂੰ ਰਾਹਤ ਮਿਲੇਗੀ। ਪਿੰਕੀ ਨੇ ਕਿਹਾ ਕਿ ਉਨਾਂ ਦੀਵਾਲੀ ਤੱਕ ਸ਼ਹਿਰ ਨੂੰ ਐਲ.ਈ.ਡੀ. ਲਾਈਟਾਂ ਨਾਲ ਰੋਸ਼ਨ ਕਰਨ ਦੀ ਗੱਲ ਕਹੀ ਸੀ, ਉਸੇ ਅਨੁਸਾਰ ਜੰਗੀ ਪੱਧਰ ਤੇ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਇੱਕ ਦੋ ਦਿਨ ਵਿਚ ਸਾਰਾ ਸ਼ਹਿਰ ਲਾਈਟਾਂ ਦੀ ਰੌਸ਼ਨੀ ਨਾਲ ਚਮਕੇਗਾ।