ਮਾਂ ਬੋਲੀ ਦਾ ਪ੍ਰਚਾਰ ਕਰਦਾ 'ਗੰਧਾਰ ਕੁਲਕਰਨੀ' ਮੁੰਬਈ ਤੋਂ ਪਹੁੰਚਿਆ ਸਰਹੱਦੀ ਪਿੰਡ ਗੱਟੀ ਰਾਜੋਕੇ
Ferozepur, October 2, 2018: (Harish Monga): ਹਿੰਮਤ, ਹੌਸਲੇ ਅਤੇ ਲਗਨ ਨਾਲ ਇਨਸਾਨ ਕੋਈ ਵੀ ਚੰਗਾ ਉਦੇਸ਼ ਲੈ ਕੇ ਨਿਕਲੇ ਤਾਂ ਸਫਲਤਾ ਕਦਮ ਚੁੰਮਦੀ ਹੈ। ਅਜਿਹਾ ਹੀ ਜਨੂਨ ਲੈ ਕੇ ਮੁੰਬਈ ਤੋਂ 1 ਜੁਲਾਈ 2018 ਨੂੰ ਗੰਧਾਰ ਕੁਲਕਰਨੀ ਜੋ ਪੇਸ਼ੇ ਤੋਂ ਸੰਸਕ੍ਰਿਤ ਅਧਿਆਪਕ ਹੈ, ਮਾਂ ਬੋਲੀ ਦੀ ਮਹੱਤਤਾ ਨੂੰ ਦਰਸਾਉਂਦੀ ਸਾਈਕਲ ਯਾਤਰਾ 'ਤੇ ਨਿਕਲ ਪਏ ਆਪਣੀ 5000 ਕਿੱਲੋਮੀਟਰ ਦੀ ਯਾਤਰਾ ਪੂਰੀ ਕਰਕੇ ਆਪਣੇ ਪੜਾਅ ਤਹਿਤ ਹਿੰਦ-ਪਾਕ ਸਰਹੱਦ 'ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਪਹੁੰਚੇ, ਉਨ੍ਹਾਂ ਨਾਲ ਸਥਾਨਕ ਸਾਈਕਲਿਸਟ ਨਵਨੀਤ ਕੁਮਾਰ ਐੱਸਡੀਓ ਪੰਜਾਬ ਰਾਜ ਬਿਜਲੀ ਬੋਰਡ ਵੀ ਸਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਦੇ ਪ੍ਰਿੰਸੀਪਲ ਡਾਕਟਰ ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਅਤੇ ਸਮੂਹ ਸਟਾਫ਼ ਨੇ ਸਵਾਗਤ ਕਰਦਿਆਂ ਉਨ੍ਹਾਂ ਦੇ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਅਤੇ ਸਕੂਲ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਗੰਧਾਰ ਕੁਲਕਰਨੀ ਨੇ ਸਕੂਲੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮਾਂ ਬੋਲੀ ਦੀ ਮਹੱਤਤਾ ਅਤੇ ਉਸ ਦਾ ਸਤਿਕਾਰ ਕਰਕੇ ਅਪਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਿਹੜੀਆਂ ਕੌਮਾਂ ਮਾਂ ਬੋਲੀ ਦੀ ਕਦਰ ਨਹੀਂ ਕਰਦੀਆਂ ਉਹ ਕੌਮਾਂ ਜਲਦ ਹੀ ਖ਼ਤਮ ਹੋ ਜਾਂਦੀਆਂ ਹਨ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਾਇਮਰੀ ਪੱਧਰ ਤੱਕ ਦੀ ਪੜ੍ਹਾਈ ਮਾਤਰ ਭਾਸ਼ਾ ਵਿੱਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਯਾਤਰਾ ਦੇ ਦੀ ਤਾਰੀਫ਼ ਕਰਦਿਆਂ ਨਾਲ ਹੀ ਵਧਦੀ ਨਸ਼ਾਖੋਰੀ ਅਤੇ ਵਿਲਾਸਤਾ ਭਰਪੂਰ ਜੀਵਨ ਬਤੀਤ ਕਰਨ ਦੀ ਮਾੜੀ ਆਦਤ ਉੱਪਰ ਦੁੱਖ ਵੀ ਪ੍ਰਗਟ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਿਹਨਤ ਕਰਨ ਦੀ ਪ੍ਰੇਰਨਾ ਦਿੰਦਿਆਂ ਵਿਗਿਆਨਿਕ ਸੋਚ ਵਿਕਸਿਤ ਕਰਨ ਦੀ ਪ੍ਰੇਰਨਾ ਵੀ ਦਿੱਤੀ। ਉਨ੍ਹਾਂ ਦੇ ਸਕੂਲ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਦੀ ਪ੍ਰੇਰਨਾ ਅਤੇ ਆਪਣੀ ਯਾਤਰਾ ਦੇ ਸੰਦੇਸ਼ ਵਿੱਚ ਵਾਤਾਵਰਨ ਸੰਭਾਲ ਦਾ ਮੁੱਦਾ ਵੀ ਜੋੜਨ ਦਾ ਵਿਸ਼ਵਾਸ ਵੀ ਦਿੱਤਾ। ਇਸ ਮੌਕੇ ਨਵਨੀਤ ਕੁਮਾਰ ਐੱਸਡੀਓ ਅਤੇ ਸੁਖਵਿੰਦਰ ਸਿੰਘ ਲੈਕਚਰਾਰ ਨੇ ਵੀ ਸੰਬੋਧਨ ਕੀਤਾ। ਇਸ ਸਮਾਗਮ ਵਿੱਚ ਸਕੂਲ ਸਟਾਫ਼, ਪਿੰਡ ਵਾਸੀ ਅਤੇ ਵਿਦਿਆਰਥੀ ਹਾਜ਼ਰ ਰਹੇ। ਰਾਜੇਸ਼ ਕੁਮਾਰ, ਪ੍ਰਿਤਪਾਲ ਸਿੰਘ, ਸੁਖਵਿੰਦਰ ਸਿੰਘ, ਗੀਤਾ, ਸਰੂਚੀ ਮਹਿਤਾ, ਦਵਿੰਦਰ ਕੁਮਾਰ, ਲਖਵਿੰਦਰ ਕੁਮਾਰ, ਸ਼ਿੰਦਰਪਾਲ ਸਿੰਘ, ਮੀਨਾਕਸ਼ੀ ਸ਼ਰਮਾ, ਮਹਿਮਾ ਕਸ਼ਯਪ, ਬਲਜੀਤ ਕੌਰ, ਵਿਜੇ ਭਾਰਤੀ, ਜੁਗਿੰਦਰ ਸਿੰਘ, ਮੰਜੂ, ਮੰਗਲ ਸਿੰਘ, ਗੁਰਦੀਪ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।