Ferozepur News

ਹੈਪੇਟਾਈਟਸ ਸੀ ਦਾ ਇਲਾਜ ਸਿਵਲ ਹਸਪਤਾਲ ਫ਼ਿਰੋਜਪੁਰ ਵਿਖੇ ਮੁਫ਼ਤ ਉਪਲਬਧ ਸਿਵਲ ਸਰਜਨ ਹੁਣ ਤੱਕ 1956 ਮਰੀਜ਼ਾ ਦਾ ਹੈਪੇਟਾਈਟਸ-ਸੀ ਦਾ ਇਲਾਜ ਸ਼ੁਰੂ, 1627 ਮਰੀਜ਼ਾ ਦਾ ਦਵਾਇਆ ਦਾ ਕੋਰਸ ਪੂਰਾ ਅਤੇ 1347 ਮਰੀਜ਼ ਬਿਲਕੁਲ ਠੀਕ ਹੋ ਚੁੱਕੇ ਹਨ ਪੰਜਾਬ ਸਰਕਾਰ ਵੱਲੋਂ ਹੈਪੇਟਾਈਟਸ ਵਾਇਰਲ ਰੇਸਪੋਂਸ ਟੈੱਸਟ ਦੇ ਰੇਟ ਵਿਚ ਕਟੌਤੀ

ਫ਼ਿਰੋਜ਼ਪੁਰ 27 ਅਗਸਤ (Manish Bawa ) ਮੁੱਖ ਮੰਤਰੀ ਪੰਜਾਬ ਹੈੇਪੇਟਾਈਟਸ-ਸੀ ਰਿਲੀਫ ਫ਼ੰਡ ਸਕੀਮ ਤਹਿਤ ਪੰਜਾਬ ਸਰਕਾਰ ਵੱਲੋਂ ਚੱਲ ਰਹੀ ਮੁੱਖ ਮੰਤਰੀ ਪੰਜਾਬ ਹੈਪੇਟਾਈਟਸ-ਸੀ ਰਿਲੀਫ ਫ਼ੰਡ ਅਧੀਨ ਹੈਪੇਟਾਈਟਸ-ਸੀ ਦੇ ਮਰੀਜ਼ਾ ਨੂੰ  ਜ਼ਿਲ੍ਹਾ ਹਸਪਤਾਲ ਫ਼ਿਰੋਜਪੁਰ ਵਿਖੇ ਬਿਲਕੁਲ ਮੁਫ਼ਤ ਇਲਾਜ/ਦਵਾਈਆਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।  ਇਹ ਜਾਣਕਾਰੀ ਡਾ ਸੁਰਿੰਦਰ ਕੁਮਾਰ, ਸਿਵਲ ਸਰਜਨ ਫ਼ਿਰੋਜਪੁਰ ਨੇ ਦਿੱਤੀ।
ਡਾ: ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਹੈਪੇਟਾਈਟਸ-ਸੀ ਰਿਲੀਫ ਫ਼ੰਡ ਸਕੀਮ ਮਿਤੀ 18 ਜੂਨ 2016 ਨੂੰ ਪੰਜਾਬ ਸਰਕਾਰ ਵੱਲੋਂ ਚਾਲੂ ਕੀਤੀ ਗਈ ਸੀ, ਜਿਸ ਅਧੀਨ ਜ਼ਿਲ੍ਹਾ ਫ਼ਿਰੋਜਪੁਰ ਵਿਚ ਹੁਣ ਤੱਕ 1956 ਮਰੀਜ਼ਾ ਦਾ ਹੈਪੇਟਾਈਟਸ-ਸੀ ਦਾ ਇਲਾਜ ਸ਼ੁਰੂ ਹੋਇਆ ਅਤੇ ਹੁਣ ਤੱਕ 1627 ਮਰੀਜ਼ਾ ਦਾ ਦਵਾਇਆ ਦਾ ਕੋਰਸ ਪੂਰਾ ਹੋ ਚੁੱਕਿਆ ਹੈ ਅਤੇ 1347 ਮਰੀਜ਼ ਬਿਲਕੁਲ ਠੀਕ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੁੱਝ ਟੈੱਸਟ ਅਤੇ ਇਲਾਜ ਸਿਵਲ ਹਸਪਤਾਲ ਵਿਖੇ ਹੀ ਮੁਫ਼ਤ ਕੀਤੇ ਜਾਂਦੇ ਹਨ। ਜਦਕਿ ਵਾਇਰਲ ਰਿਸਪੋਂਸ ਟੈੱਸਟ ਬਾਹਰ ਤੋ ਕਰਵਾਉਣਾ ਪੈਂਦਾ ਹੈ। ਜਿਸ ਦਾ ਖਰਚਾ ਮਰੀਜ਼ ਨੂੰ 1800 ਰੁਪਏ ਦੇਣਾ ਪੈਦਾ ਸੀ ਜੋ ਕਿ ਸਰਕਾਰ ਵੱਲੋਂ ਇਹ ਰੇਟ ਘਟਾ ਕੇ 881 ਰੁਪਏ ਕਰ ਦਿੱਤਾ ਗਿਆ ਹੈ।
ਡਾ ਸੁਰਿੰਦਰ ਕੁਮਾਰ ਸਿਵਲ ਸਰਜਨ ਨੇ ਹੈਪੇਟਾਈਟਸ ਫੈਲਣ ਦੇ ਕਾਰਨ ਦੱਸਦਿਆਂ ਕਿਹਾ ਕਿ  ਹੈਪੇਟਾਈਟਸ ਏ ਅਤੇ ਈ ਬਿਨਾ ਹੱਥ ਧੋਏ ਖਾਣਾ ਖਾਣ ਨਾਲ, ਮੱਖੀਆਂ ਦੁਆਰਾ ਦੂਸ਼ਿਤ ਫਲ ਜਾਂ ਭੋਜਨ ਖਾਣ ਨਾਲ ਦੂਸ਼ਿਤ ਪਾਣੀ ਪੀਣ ਅਤੇ ਗਲੇ-ਸੜੇ ਫਲ ਖਾਣ ਨਾਲ ਫੈਲਦਾ ਹੈ। ਹੈਪੇਟਾਈਟਸ ਬੀ ਅਤੇ ਸੀ ਨਸ਼ਿਆਂ ਦੇ ਟੀਕਿਆਂ ਦਾ ਇਸਤੇਮਾਲ ਕਰਨ ਨਾਲ, ਦੂਸ਼ਿਤ ਖ਼ੂਨ ਚੜ੍ਹਾਉਣ ਨਾਲ, ਦੂਸ਼ਿਤ ਸੂਈਆਂ ਦੇ ਸਾਂਝੇ ਇਸਤੇਮਾਲ ਕਰਨ ਨਾਲ, ਗ੍ਰਸਤ ਮਰੀਜ਼ ਦੇ ਖ਼ੂਨ ਦੇ ਸੰਪਰਕ ਵਿਚ ਆਉਣ ਨਾਲ, ਟੁੱਥ ਬੁਰਸ਼ ਅਤੇ ਰੇਜ਼ਰ ਆਪਸ ਵਿਚ ਸਾਂਝੇ ਕਰਨ ਨਾਲ, ਗ੍ਰਸਤ ਵਿਅਕਤੀ ਨਾਲ ਸੰਭੋਗ ਕਰਨ ਨਾਲ, ਲੰਮੇ ਸਮੇਂ ਤੱਕ ਗੁਰਦਿਆਂ ਦਾ ਡਾਇਲੈਸਿਸ ਹੋਣ ਨਾਲ, ਗ੍ਰਸਤ ਮਾਂ ਤੋ ਨਵਜੰਮੇ ਬੱਚੇ ਨੂੰ ਅਤੇ ਸਰੀਰ ਉੱਤੇ ਟੈਟੂ ਬਣਵਾਉਣ ਨਾਲ ਫੈਲਦਾ ਹੈ। ਇਸ ਨਾਲ ਭੁੱਖ ਘੱਟ ਲੱਗਣੀ, ਸਰੀਰਕ ਕਮਜ਼ੋਰੀ, ਜਿਗਰ ਤੇ ਸੋਜ ਅੱਖਾਂ ਅਤੇ ਪਿਸ਼ਾਬ ਵਿਚ ਪੀਲਾ ਪਣ ਅਤੇ ਭਾਰ ਘਟਣਾ ਅਤੇ ਜਿਗਰ ਦਾ ਕੈਂਸਰ ਵੀ ਹੋ ਸਕਦਾ ਹੈ। ਇਸ ਲਈ ਇਸ ਰੋਗ ਤੋ ਬਚਣ ਲਈ ਸਾਨੂੰ ਹਮੇਸ਼ਾ ਟੈੱਸਟ ਮਨਜ਼ੂਰ ਸ਼ੁਦਾ ਬਲੱਡ ਬੈਂਕ ਤੋ ਲੈਣਾ ਚਾਹੀਦਾ ਹੈ ਅਤੇ ਡਿਸਪੋਜੇਬਲ ਸਰਿੰਜਾਂ ਅਤੇ ਸੂਈਆਂ ਦੀ ਵਰਤੋ ਕਰਨੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਬਿਮਾਰੀ ਤੋ ਬਚਣ ਲਈ ਸਾਵਧਾਨੀਆਂ ਵਰਤਿਆ ਜਾਣ ਅਤੇ ਇਸ ਦੇ ਲੱਛਣ ਪਤਾ ਚੱਲਣ ਤੇ ਸਮੇਂ  ਸਿਰ ਟੈੱਸਟ ਕਰਵਾ ਕੇ ਇਲਾਜ ਕਰਵਾ ਲੈਣਾ ਚਾਹੀਦਾ ਹੈ।
 
 

Related Articles

Back to top button