ਸਿਹਤ ਪ੍ਰਸ਼ਾਸ਼ਨ ਫਿਰੋਜ਼ਪੁਰ ਵੱਲੋਂ ਰਾਸ਼ਟਰੀ ਪਲਸ ਪੋਲੀਓ ਰਾਊਂਡ ਤਹਿਤ 0ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਵਿਰੋਧੀ ਬੂੰਦਾਂ ਪਿਲਾਈਆਂ ਗਈਆਂ
ਫਿਰੋਜ਼ਪੁਰ (ਪ੍ਰੀਤ) ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ:ਐਚ.ਅੇਨ.ਸਿੰਘ ਦੀ ਅਗਵਾਈ ਹੇਠ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਵੱਖ ਵੱਖ ਸਿਹਤ ਗਤੀਵਿਧੀਆਂ ਲਗਾਤਾਰ ਜਾਰੀ ਹਨ।ਇਸੇ ਸਿਲਸਿਲੇ ਵਿੱਚ ਜ਼ਿਲੇ ਵਿੱਚ ਰਾਸ਼ਟਰੀ ਪਲਸ ਪੋਲੀਓ ਰਾਊਂਡ ਤਹਿਤ 0ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਵਿਰੋਧੀ ਬੂੰਦਾਂ ਪਿਲਾਈਆਂ ਗਈਆਂ।ਸਿਹਤ ਪ੍ਰਸ਼ਾਸ਼ਨ ਫਿਰੋਜ਼ਪੁਰ ਵੱਲੋਂ ਇਸ ਤਿੰਨ ਰੋਜ਼ਾ ਮੁਹਿੰਮ ਦੀ ਸ਼ੁਰੂਆਤ ਜ਼ਿਲਾ ਟੀਕਾਕਰਨ ਅਫਸਰ ਡਾ:ਜਸਦੇਵ ਸਿੰਘ ਢਿੱਲੋਂ ਨੇ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾ ਕੇ ਕੀਤੀ।ਇਸ ਅਵਸਰ ਤੇ ਐਸ.ਐਮ.ਓ ਡਾ:ਵਿਸ਼ਾਲ, ਬਾਲ ਰੋਗ ਮਾਹਿਰ ਡਾ:ਬਲਦੇਵ ਅਰੋੜਾ ਅਤੇ ਸਿਵਲ ਹਸਪਤਾਲ ਦਾ ਸਟਾਫ ਹਾਜ਼ਿਰ ਸੀ।ਇਸ ਅਵਸਰ ਤੇ ਪ੍ਰੋਗ੍ਰਾਮ ਇੰਚਾਰਜ ਡਾ:ਜਸਦੇਵ ਢਿੱਲੋਂ ਨੇ ਜਾਣਕਾਰੀ ਦਿੱਤੀ ਕਿ ਜ਼ਿਲੇ ਅੰਦਰ 0 ਤੋਂ 5 ਸਾਲ ਤੱਕ ਦੇ ਕੁੱਲ 11107 ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਉਣ ਲਈ 631 ਬੂਥਾਂ ਦੀਆਂ ਰਚਨਾ ਕੀਤੀ ਗਈ ਹੈ।ਇਸ ਤੋਂ ਇਲਾਵਾ ਦੋ ਅੇਨ.ਜੀ.ਓ ਬੂਥ ੳਤੇ 23 ਟਰਾਂਜ਼ਿਟ ਬੂਥ ਵੀ ਬਣਾਏ ਗਏ ਹਨ।ਗਤੀਵਿਧੀ ਦੌਰਾਣ ਘਰ ਘਰ ਬੂੰਦਾਂ ਪਿਲਾਉਣ ਲਈ ਕੁਲ 1165 ਟੀਮਾਂ ਬਣਾਈਆਂ ਗਈਆਂ ਹਨ।ਦੂਰ ਦੁਰਾਡੇ ਖੇਤਰਾਂ ਲਈ 18 ਮੋਬਾਇਲ ਟੀਮਾਂ ਵੀ ਬਣਾਈਆਂ ਗਈਆਂ ਹਨ।ਸਮੁੱਚੀ ਗਤੀਵਿਧੀ ਲਈ ਨਿਯੁਕਤ ਕੁੱਲ 2424 ਟੀਮ ਮੈਂਬਰਾਂ ਦੀ ਸੁਪਰਵਿਜ਼ਨ ਲਈ 118 ਸੁਪਰਵਾਈਜ਼ਰ ਵੀ ਲਗਾਏ ਗਏ ਹਨ।ਉਹਨਾਂ ਸਮੂੰਹ ਜ਼ਿਲਾ ਨਿਵਾਸੀ ਨੂੰ ਆਪਣੇ 5ਸਾਲ ਤੱਕ ਦੇ ਬੱਚਿਆਂ ਨੂੰ ਇਸ ਮੁਹਿੰਮ ਦੌਰਾਣ ਪੋਲੀਓ ਵੈਕਸੀਨ ਦੀ ਇਹ ਖੁਰਾਕ ਜਰੂਰ ਪਿਲਾਉਣ ਦੀ ਅਪੀਲ ਕੀਤੀ ਤਾਂ ਕਿ ਦੇਸ਼ ਅੰਦਰ ਪੋਲੀਓ ਤੇ ਜਿੱਤ ਬਰਕਰਾਰ ਰੱਖੀ ਜਾ ਸਕੇ।