ਪ੍ਰੀਖਿਆ ਦੇ ਦਿਨਾਂ ਵਿੱਚ ਨਹੀਂ ਭੁੱਲਣਗੇ ਸਵਾਲਾਂ ਦੇ ਜਵਾਬ – ਵਿਜੈ ਗਰਗ
ਪ੍ਰੀਖਿਆ ਦੇ ਦਿਨਾਂ ਵਿੱਚ ਅਕਸਰ ਇਹ ਡਰ ਲੱਗਾ ਹੁੰਦਾ ਹੈ, ਕਿ ਪੇਪਰ ਹੱਲ ਕਰਦੇ ਸਮੇਂ ਯਾਦ ਕੀਤੇ ਸਵਾਲਾਂ ਦੇ ਜਵਾਬ ਭੁੱਲ ਨਾ ਜਾਵੇ। ਇਹ ਪ੍ਰੇਸ਼ਾਨੀ ਕੇਵਲ ਭਾਰਤ ਦੀ ਨਹੀਂ, ਬਲਕਿ ਪੂਰੇ ਸੰਸਾਰ ਦੇ ਵਿਦਿਆਰਥੀਆਂ ਦੀ ਹੈ। ਇਸ ਨੂੰ ਧਿਆਨ ਵਿੱਚ ਰੱਖ ਕੇ ਵਿਗਿਆਨਕਾਂ ਨੇ ਇਸ ਦਾ ਹੱਲ ਲੱਭ ਲਿਆ ਹੈ। ਖੋਜ ਵਿੱਚ ਇਹ ਪਤਾ ਲੱਗਾ ਕਿ ਜੇਕਰ ਕਿਸੀ ਚੀਜ ਨੂੰ ਬੋਲ ਕੇ ਸੁਣਿਆ ਜਾਵੇ ਤਾਂ ਉਹ ਜ਼ਿਆਦਾ ਸਮੇਂ ਤੱਕ ਯਾਦ ਰਹਿੰਦੀ ਹੈ। ਕਨੇਡਾ ਵਿੱਚ ਸਥਿਤ ਯੂਨੀਵਰਸਿਟੀ ਦੇ ਵਿਗਿਆਨਕਾਰਾਂ ਦਾ ਕਹਿਣਾ ਹੈ, ਕਿ ਇਸ ਤਰਾਂ ਯਾਦ ਕਰਨ ਨਾਲ ਸਵਾਲਾਂ ਦੇ ਜਵਾਬ ਪ੍ਰੀਖਿਆ ਦੇ ਸਮੇਂ ਤੱਕ ਨਹੀਂ, ਬਲਕਿ ਕਾਫੀ ਲੰਬੇ ਸਮੇਂ ਤੱਕ ਯਾਦ ਰਹਿੰਦੇ ਹਨ।
ਇਹ ਤਕਨੀਕ ਇਸ ਤਰਾਂ ਕੰਮ ਕਰਦੀ ਹੈ :- ਵਿਗਿਆਨਕਾਰਾਂ ਦਾ ਕਹਿਣਾ ਹੈ, ਕਿ ਜਦੋਂ ਅਸੀਂ ਬੋਲ-ਬੋਲ ਕੇ ਪੜ੍ਹਦੇ ਹਾਂ, ਤਾਂ ਸਾਡੀ ਦੋ ਗਿਆਨ-ਇੰਦਰੀਆਂ (ਜੀਭ ਅਤੇ ਕੰਨ) ਵਿਕਸਿਤ ਰਹਿੰਦੀਆਂ ਹਨ। ਇਸ ਤਰਾਂ ਜਦੋਂ ਅਸੀਂ ਆਪਣੀ ਹੀ ਗੱਲ ਨੂੰ ਸੁਣਦੇ ਹਾਂ ਤਾਂ ਇਸ ਦਾ ਸਿੱਧਾ ਅਸਰ ਸਾਡੀ ਯਾਦ ਸ਼ਕਤੀ ਤੇ ਪੈਂਦਾ ਹੈ। ਜਦੋਂ ਅਸੀਂ ਕਿਸੇ ਅੱਖਰ ਨੂੰ ਬੋਲਣ ਸਮੇਂ ਉਸ ਤੇ ਜੋਰ ਦਿੰਦੇ ਹਾਂ ਤਾਂ ਉਹ ਅੱਖਰ ਸਾਨੂੰ ਹਮੇਸ਼ਾ ਲਈ ਯਾਦ ਹੋ ਜਾਂਦਾ ਹੈ।
ਖੋਜ ਨੂੰ ਇਸ ਤਰਾਂ ਅੰਜਾਮ ਦਿੱਤਾ :- ਵਿਗਿਆਨਕਾਰਾਂ ਨੇ ਇਸ ਖੋਜ ਦਾ ਪਤਾ ਲਗਾਉਣ ਲਈ ਚਾਰ ਵਿਧੀਆਂ ਦੀ ਵਰਤੋਂ ਕੀਤੀ। ਇਸ ਵਿੱਚ ਚੁੱਪ – ਚਾਪ ਪੜ੍ਹਨਾ, ਕਿਸੇ ਦੂਸਰੇ ਦੁਆਰਾ ਬੋਲੇ ਜਾਣ ਤੇ ਉਸਨੂੰ ਸੁਣਨਾ, ਕਿਸੇ ਰਿਕਾਰਡ ਸਮੱਗਰੀ ਨੂੰ ਸੁਣਨਾ ਅਤੇ ਆਪ ਬੋਲ-ਬੋਲ ਕੇ ਕਿਸੇ ਚੀਜ ਨੂੰ ਪੜ੍ਹਨਾ ਸ਼ਾਮਿਲ ਹੈ।
ਨਤੀਜਾ ਇਹ ਨਿਕਲਿਆ :- ਇਸ ਖੋਜ ਵਿੱਚ ਇਹ ਨਤੀਜਾ ਨਿਕਲਿਆ ਕਿ 95% ਬੱਚੇ ਜਿਹੜੇ ਖੁਦ ਬੋਲ ਕੇ ਪੜ੍ਹਦੇ ਸਨ। ਉਹਨਾਂ ਨੂੰ ਸਵਾਲਾਂ ਦੇ ਜਵਾਬ ਕਾਫੀ ਲੰਬੇ ਸਮੇਂ ਤੱਕ ਯਾਦ ਰਹੇ।