ਇਨਸਾਨ ਦੀ ਸ਼ਖ਼ਸੀਅਤ ਨੂੰ ਨਿਖਾਰਦੀ ਹੈ ਪੜ੍ਹਾਈ ਵਿਜੈ ਗਰਗ
ਪੜ੍ਹਾਈ ਲਿਖਾਈ ਕਿਸੇ ਇਨਸਾਨ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿਚ ਬਿਨਾਂ ਸ਼ੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਕੋਈ ਸਮਾਂ ਸੀ ਜਦੋਂ ਪੜ੍ਹੇ ਲਿਖੇ ਇਨਸਾਨ ਦੀ ਸਮਾਜ ਵਿਚ ਬੜੀ ਅਹਿਮ ਜਗ੍ਹਾ ਤੋਂ ਇੱਜ਼ਤ ਹੁੰਦੀ ਸੀ ਸਭ ਨੂੰ ਬੜਾ ਸਿਆਣਾ ਸਮਝਦੇ ਹੋਏ ਆਦਰ ਸਤਿਕਾਰ ਦੀ ਨਜ਼ਰ ਨਾਲ ਵੇਖਦੇ ਸਨ। ਉਦੋਂ ਗਿਣਤੀ ਦੇ ਕੁੱਝ ਕੁ ਲੋਕ ਹੀ ਪੜ੍ਹੇ ਹੋਣ ਕਾਰਨ ਉਨ੍ਹਾਂ ਦੀ ਮਹੱਤਤਾ ਤੇ ਖਾਣ ਪਛਾਣੀ ਸੀ। ਪੇਂਡੂ ਖੇਤਰਾਂ ਵਿਚ ਸਹੂਲਤਾਂ ਅਤੇ ਜਾਗਰੂਕ ਦੀ ਕਮੀ ਕਰ ਕੇ ਪੜ੍ਹਨ ਲਿਖਣ ਦਾ ਮਾਹੌਲ ਬਹੁਤ ਘੱਟ ਹੁੰਦਾ ਸੀ। ਸਮੇਂ ਨਾਲ ਲੋਕਾਂ ਵਿਚ ਜਾਗਰੂਕਤਾ ਆਈ ਤੇ ਸਭ ਨੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਉਪਰਾਲੇ ਕਰਨੇ ਸ਼ੁਰੂ ਕਰ ਦਿੱਤੇ। ਫਿਰ ਇਕ ਸਮਾਂ ਅਜਿਹਾ ਆਇਆ ਕਿ ਪੜ੍ਹਾਈ ਲਿਖਾਈ ਸਭ ਲਈ ਜ਼ਰੂਰੀ ਚੀਜ਼ ਬਣ ਗਈ ਸਭ ਬੱਚੇ ਸਕੂਲਾਂ ਵਿਚ ਜਾਣ ਲੱਗੇ। ਜ਼ਾਹਿਰ ਹੈ ਕਿ ਸਭ ਨੇ ਪੜ੍ਹ ਲਿਖ ਕੇ ਨੌਕਰੀ ਵੀ ਮੰਗਣੀ ਸੀ। ਸਾਡੀ ਪੜ੍ਹਾਈ ਸਾਨੂੰ ਕੰਮ ਦੇ ਯੋਗ ਨਾ ਬਣਾ ਕੇ ਸਿਰਫ਼ ਚਿੱਟ ਕਾਲਰੀਏ ਬਾਬੂ ਹੀ ਬਣਾਉਂਦੀ ਰਹੀ। ਇਹ ਸਾਡੀ ਯੋਜਨਾਬੰਦੀ ਤੇ ਸਰਕਾਰੀ ਤੰਤਰ ਦੀ ਨਾਕਾਮੀ ਸੀ ਜੋ ਸਾਨੂੰ ਬਹੁਤ ਬਾਅਦ ਵਿਚ ਜਾ ਕੇ ਸਮਝ ਲੱਗੀ। ਹੁਣ ਗੱਲ ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ ਵਾਲੀ ਹੋ ਚੁੱਕੀ ਹੈ ਹਰ ਰੋਜ਼ ਖੁੱਲ੍ਹਦੇ ਨਵੇਂ ਸਕੂਲਾਂ ਕਾਲਜਾਂ ਨੇ ਵਿੱਦਿਆ ਦੀ ਅਹਿਮੀਅਤ ਨੂੰ ਖੋਰਾ ਲਾਇਆ ਹੈ। ਕਿੱਥੇ ਤਾਂ ਇਹ ਗੱਲ ਸਾਡੀ ਤਰੱਕੀ ਦਾ ਸੂਚਕ ਹੋਣੀ ਸੀ ਪਰ ਕੁੱਝ ਕੁ ਵਪਾਰੀ ਬਿਰਤੀ ਦੇ ਲੋਕਾਂ ਨੇ ਸਿੱਖਿਆ ਦੇ ਖੇਤਰ ਨੂੰ ਵਪਾਰ ਬਣਾ ਦਿੱਤਾ ਹੈ ਤੇ ਵਿਦਿਆਰਥੀਆਂ ਨੂੰ ਕਸਟਮਰ ਇਨ੍ਹਾਂ ਨੂੰ ਕੌਣ ਸਮਝਾਵੇ ਕਿ ਬਾਜ਼ਾਰ ਵਿਚੋਂ ਪੈਸੇ ਦੇ ਕੇ ਸੌਦਾ ਲੈਣਾ ਵੱਖ ਗੱਲ ਹੈ ਤੇ ਫ਼ੀਸ ਤਾਰ ਕੇ ਸਿੱਖਿਆ ਗ੍ਰਹਿਣ ਕਰਨਾ ਹੋਰ ਗਲ ਰਸਮੀ ਪੜ੍ਹਾਈ ਕੋਈ ਵਪਾਰਕ ਲੈਣ ਦੇਣ ਨਹੀ ਇਹ ਬੱਚੇ ਨੂੰ ਵਧੀਆ ਇਨਸਾਨ ਬਣਾਉਣ ਲਈ ਕਦਰਾਂ ਕੀਮਤਾਂ ਵੀ ਸਿਖਾਉਂਦੀ ਹੈ ਤੇ ਉਸ ਨੂੰ ਸਮਾਜ ਵਿਚ ਜ਼ਿੰਮੇਵਾਰ ਨਾਗਰਿਕ ਬਣਨ ਲਈ ਤਿਆਰ ਕਰਦੀ ਹੈ। ਇਕ ਦੁਕਾਨਦਾਰ ਦੀ ਗਾਹਕ ਦੀ ਸ਼ਖ਼ਸੀਅਤ ਨਿਖਾਰਨ ਜਾਂ ਉਸ ਨੂੰ ਸੰਸਥਾਵਾਂ ਵਿਚ ਦੁਕਾਨਦਾਰ ਉਸਾਰੂ ਸੇਧ ਦੇਣ ਦੀ ਕੋਈ ਜ਼ਿੰਮੇਵਾਰੀ ਤੇ ਤਰਜੀਹ ਨਹੀ ਹੁੰਦੀ। ਪਰ ਵਿੱਦਿਅਕ ਸੰਸਥਾ ਲਈ ਇਹ ਤਰਜੀਹੀ ਮਸਲਾ ਹੈ ਅਸੀ ਦੋਵਾਂ ਨੂੰ ਇਕ ਹੀ ਬਣਾ ਤੇ ਸਮਝ ਨਹੀ ਸਕਦੇ ਪਰ ਅਫ਼ਸੋਸ ਕਿ ਸਾਡੇ ਸਮਾਜ ਵਿਚ ਅੱਜ ਇਹ ਸ਼ਰੇਆਮ ਵਾਪਰ ਰਿਹਾ ਹੈ ਵੱਖ-ਵੱਖ ਸੰਸਥਾਵਾਂ ਵਿਚ ਦੁਕਾਨਦਾਰ ਵਾਂਗ ਮੁਕਾਬਲਾ ਚੱਲਦਾ ਹੈ। ਦਾਖ਼ਲੇ ਲਈ ਟੀਮਾਂ ਬਣਦੀਆਂ ਹਨ ਤੇ ਅਧਿਆਪਕਾਂ ਨੂੰ ਟਾਰਗੈਟ ਦਿੱਤੇ ਜਾਂਦੇ ਹਨ ਪੜ੍ਹ ਲਿਖ ਕੇ ਵਿਦਿਆਰਥੀ ਦਾ ਕੁੱਝ ਬਣੇ ਜਾਂ ਨਾ ਉਸ ਨੂੰ ਕੁੱਝ ਸਮਝ ਆਵੇ ਜਾਂ ਨਾ ਉਨ੍ਹਾਂ ਨੇ ਤਾਂ ਫ਼ੀਸ ਲੈ ਕੇ ਡਿਗਰੀ ਦੇ ਦੇਣੀ ਹੈ। ਖੂੰਭਾਂ ਵਾਂਗ ਉੱਗਦੀਆਂ ਨਿੱਜੀ ਸੰਸਥਾਵਾਂ ਨੇ ਸਿੱਖਿਆ ਦੇ ਮਿਆਰ ਨੂੰ ਢਾਹ ਲਾਈ ਹੈ ਸਾਡੇ ਸਮਾਜ ਵਿਚ ਆਈਲੈਟਸ ਕਰਵਾਉਣ ਵਾਲੀਆਂ ਸੰਸਥਾਵਾਂ ਦੀ ਗਿਣਤੀ ਤੇ ਉੱਥੇ ਵਧ ਰਹੀ ਵਿਦਿਆਰਥੀਆਂ ਦੀ ਗਿਣਤੀ ਕੋਈ ਤਰੱਕੀ ਦਾ ਸੂਚਕ ਨਹੀ ਹੈ ਸਗੋਂ ਇਹ ਵੀ ਇਕ ਕਿਸਮ ਦਾ ਪਲਾਇਨ ਹੈ। ਜੇ ਸਾਡੇ ਸਮਾਜ ਵਿਚੋਂ ਸਾਡਾ ਨੌਜਵਾਨ ਵਰਗ ਹੀ ਮਨਫ਼ੀ ਹੋ ਜਾਵੇਗਾ ਭਾਵ ਬਾਹਰਲੇ ਦੇਸ਼ਾਂ ਵਿਚ ਚਲਾ ਜਾਵੇਗਾ ਤਾਂ ਸਾਡੇ ਦੇਸ਼ਾਂ ਦਾ ਕੀ ਬਣੇਗਾ ਸਾਡੇ ਦੇਸ਼ ਵਿਚ ਪੈਦਾ ਹੋਣ ਵਾਲੇ ਸਮਾਜਿਕ ਅਸੰਤੁਲਨ ਨਾਲ ਅਸੀ ਕਿਵੇਂ ਨਜਿੱਠਾਂਗੇ ਨਿੱਘਰਦੀ ਤੇ ਦਿਸ਼ਾਹੀਣ ਸਿਆਸਤ ਗੁੰਡਾਗਰਦੀ ਵਧਦੇ ਨਸ਼ੇ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਡਰਦੇ ਮਾਪੇ ਆਪਣੇ ਬੱਚਿਆਂ ਨੂੰ ਸਾਡੇ ਦੇਸ਼ ਵਿਚੋਂ ਬਾਹਰ ਕੱਢਣ ਦੀ ਕੋਸ਼ਿਸ਼ ਵਿਚ ਹਨ।