ਪੀਰ ਬਾਬਾ ਜੱਲੇ ਸ਼ਾਹ ਦੀ ਦਰਗਾਹ 'ਤੇ ਲੱਗਿਆ ਸਲਾਨਾ ਜੋੜ ਮੇਲਾ
ਮਮਦੋਟ (ਫਿਰੋਜ਼ਪੁਰ) : ਕਸਬਾ ਮਮਦੋਟ ਅਧੀਨ ਆਉਂਦੇ ਪਿੰਡ ਦੋਨਾ ਰਹਿਮਤ ਵਿਖੇ ਪੀਰ ਬਾਬਾ ਜੱਲੇ ਸ਼ਾਹ ਦੀ ਯਾਦ ਵਿਚ ਸਲਾਨਾ ਜੋੜ ਮੇਲਾ ਲਗਾਇਆ ਗਿਆ। ਮੇਲੇ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਹਲਕਾ ਵਿਧਾਇਕ ਸਤਿਕਾਰ ਕੌਰ ਗਹਿਰੀ ਦੇ ਨਿੱਜੀ ਸਕੱਤਰ ਹਾਜ਼ਰ ਹੋਏ। ਜਿਨ੍ਹਾਂ ਨੇ ਪੀਰ ਬਾਬਾ ਦੀ ਦਰਗਾਹ ਤੇ ਚਾਦਰ ਚੜਾਈ। ਇਸ ਤੋਂ ਬਾਅਦ ਦੁਪਿਹਰ ਸਰਹੱਦ 'ਤੇ ਪੰਜਾਬੀ ਲੋਕ ਗਾਇਕ ਜੋੜੀ ਦੀਪ ਢਿੱਲੋ 'ਤੇ ਬੀਬਾ ਜਸਮੀਨ ਜੱਸੀ ਨੇ ਆਪਣੀਆਂ ਵੱਖ -ਵੱਖ ਵੰਨਗੀਆਂ ਪੇਸ਼ ਕਰਕੇ ਮੇਲੇ ਵਿਚ ਸਰੋਤਿਆ ਦਾ ਖੂਬ ਮਨੋਰੰਜਨ ਕੀਤਾ। ਇਸ ਮੌਕੇ ਤੇ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ, ਠੱਮਣ ਸਿੰਘ, ਨਗਰ ਪੰਚਾਇਤ ਮਮਦੋਟ ਦੇ ਮੀਤ ਪ੍ਰਧਾਨ ਪ੍ਰਦੀਪ ਸਿੰਘ ਪੱਪੂ, ਸਰਪੰਚ ਅਰਸ਼ਦੀਪ, ਗੁਰਚਰਨ ਸਿੰਘ ਜੋਸਨ, ਦਰਸ਼ਨ ਸਿੰਘ ਜੋਸਨ, ਕੁਲਵੰਤ ਸਿੰਘ ਜੋਸਨ ਆਦਿ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਲਾ ਪ੍ਰਬੰਧਕ ਕਮੇਟੀ ਦੋਨਾ ਰਹਿਮਤ ਵਲੋਂ ਸਮੂਹ ਇਲਾਕਾ ਨਿਕਾਸੀਆਂ ਦੇ ਸਹਿਯੋਗ ਨਾਲ ਹਰ ਵਰ੍ਹੇ ਮੇਲਾ ਲਗਾਇਆ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਵੀ ਸਮੂਹ ਇਲਾਕੇ ਦੇ ਸਹਿਯੋਗ ਨਾਲ ਮੇਲਾ ਲਗਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੇਲੇ ਵਿਚ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਹੋਰ ਕਈ ਰਾਜਾਂ ਤੋਂ ਸੰਗਤਾਂ ਮੇਲਾ ਦੇਖਣ ਵਾਸਤੇ ਆਉਂਦੀਆਂ ਹਨ। ਇਸ ਮੌਕੇ ਤੇ ਸ਼ਾਮ ਦੇ ਸਮੇਂ ਕਬੱਡੀ ਦਾ ਮੈਚ ਵੀ ਕਰਵਾਇਆ ਗਿਆ।