ਧੀਅਾ ਤੇ ਤੀਅਾਂ ਦਾ ਮੇਲਾ ਮਨਾੲਿਅਾ ਜਾਵੇਗਾ 13 ਅਗਸਤ ਨੂੰ:– ਵੈਰੜ
ਲੋਕ ਗਾੲਿਕਾ ਡੋਲੀ ਗਲੇਰੀਅਾ ਦੀਅਾ ਜੀਵਨ ਭਰ ਦੀਅਾ ਪਾ੍ਪਤੀਅਾ ਤੇ ਧੀ ਪੰਜਾਬ ਦੀ ਅੈਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ
ਫ਼ਿਰੋਜ਼ਪੁਰ 2 ਅਗਸਤ ( ) ਬੇਟੀ ਬਚਾਓ ਬੇਟੀ ਪੜਾਓ ਮਹਿੰਮ ਤਹਿਤ ਨਿਰੋਲ ਵਿਰਸੇ ਅਤੇ ਸੱਭਿਅਾਚਾਰ ਤੇ ਝਾਤ ਪਾੳੁਦਾ ਧੀਅਾ ਅਤੇ ਤੀਅਾ ਦਾ ਸਲਾਨਾ 6ਵਾਂ ਮੇਲਾ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾੲਿਟੀ ਵੱਲੋ ਪੈ੍ਸ ਕਲੱਬ , ਟੀਚਰ ਕਲੱਬ ਅਤੇ ਧੀਅਾ ਦਾ ਸਤਿਕਾਰ ਵੈਲਫੇਅਰ ਸੁਸਾੲਿਟੀ ਦੇ ਸਹਿਯੋਗ ਨਾਲ ਜ਼ਿਲਾ ਪ੍ਸ਼ਾਸਨ ਦੀ ਅਗਵਾੲੀ ਹੇਠ 13 ਅਗਸਤ 2017 ਦਿਨ ਅੈਤਵਾਰ ਨੂੰ ਨਗਰ ਕੌਸਲ ਫ਼ਿਰੋਜ਼ਪੁਰ ਸ਼ਹਿਰ ਵਿਖੇ ਕਰਵਾੲਿਅਾ ਜਾ ਰਿਹਾ ਹੈ। ੲਿਹ ਜਾਣਕਾਰੀ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾੲਿਟੀ ਦੇ ਅਾਗੂ ਵਰਿੰਦਰ ਸਿੰਘ ਵੈਰੜ ਨੇ ਦਿੱਤੀ। ਮੇਲੇ ਦੇ ਪ੍ਬੰਧਾਂ ਸਬੰਧੀ ਸੁਸਾੲਿਟੀ ਅਾਗੂ ਨਾਲ ਮੀਟਿੰਗ ਕਰਨ ੳੁਪਰੰਤ ੳੁਹਨਾ ਦੱਸਿਅਾ ਕਿ ਕਰਵਾੲੇ ਜਾਣ ਵਾਲੇ ਰੰਗਾ ਰੰਗ ਪੋ੍ਗਰਾਮ ਚ ਪੰਜਾਬੀ ਸੱਭਿਅਾਚਾਰ ਦੇ ਰੰਗ ਚ ਰੰਗੀ ਲੋਕ ਗਾੲਿਕਾ ਡੋਲੀ ਗਲੇਰੀਅਾ ਦੀਅਾ ਜੀਵਨ ਭਰ ਦੀਅਾ ਪਾ੍ਪਤੀਅਾ ਤੇ ਧੀ ਪੰਜਾਬ ਦੀ ਅੈਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ੲਿਸ ਤੋ ੲਿਲਾਵਾ ੳੁਘੀਅਾਂ ਗਾੲਿਕਾਵਾਂ ੲਿਮਾਨਤ ਪੀ੍ਤ, ਕੁਲਬੀਰ ਗੋਗੀ , ਪਰਭ ਕੌਰ ਸੰਧੂ ਅਾਦਿ ਗਾੲਿਕਾਵਾਂ ਪਹੁੰਚ ਕੇ ਅਾਪਣੀ ਸੁਰੀਲੀ ਅਵਾਜ਼ ਰਾਹੀ ਸੱਭਿਅਕ ਗੀਤਾ ਦੀ ਪੇਸ਼ਕਾਰੀ ਕਰਨਗੀਅਾ। ੳੁਹਨਾ ਦੱਸਿਅਾ ਕਿ ਗਿੱਧਾ – ਭੰਗੜਾ, ਤਿ੍ਝਣ ,ਸਕਿੱਟਾ, ਕੋਰੀਓ ਗਰਾਫੀ ਹੋਰ ਰੰਗਾਰੰਗ ਪੋ੍ਗਰਾਮ ਮੇਲੇ ਚ ਖਿੱਚ ਦਾ ਕੇਦਰ ਬਨਣਗੇ। ਵੈਰੜ ਦੱਸਿਅਾ ਕਿ ਤੀਅਾ ਦੀ ਰਾਣੀ ਮੁਕਾਬਲਾ ਵੀ ਕਰਵਾੲਿਅਾ ਜਾਣਾ ਹੈ। ਜੇਤੂਅਾ ਨੂੰ ਸੋਨੇ ਦਾ ਟਿੱਕਾ, ਸੋਨੇ ਦੀ ਤਵੀਤੜੀ, ਚਾਦੀ ਦੀਅਾ ਝਾਜਰਾਂ ਅਤੇ ਸੋਨੇ ਦੇ ਕੋਕਿਅਾ ਨਾਲ ਸਨਮਾਨਿਤ ਕੀਤਾ ਜਾਵੇਗਾ। ਖਾਣ ਪੀਣ ਦੇ ਸਟਾਲ ਵੀ ਲੱਗਣਗੇ। ਮੀਟਿੰਗ ਵਿੱਚਚੇਅਰਮੈਨ ਪਰਮਜੀਤ ਸਿੰਘ ਸੂਬਾ ਕਾਹਨ ਚੰਦ, ਰਛਪਾਲ ਸਿੰਘ ਵਿਰਕ ਹਾਜੀਵਾਲਾ, ਸੁਖਵਿੰਦਰ ਸਿੰਘ ਬੁਲੰਦੇਵਾਲੀ, ਸਨਬੀਰ ਸਿੰਘ ਖਲਚੀਅਾ, ਹਰਦੇਵ ਸਿੰਘ ਮਹਿੰਮਾ, ਜਗਦੀਪ ਸਿੰਘ ਅਾਸਲ, ਲਖਬੀਰ ਸਿੰਘ ਵਕੀਲਾ ਵਾਲੀ,ਪਿ੍ਤਪਾਲ ਸਿੰਘ ਬੱਗੇ ਕੇ ਪਿੱਪਲ, ਪਰਦੀਪ ਸਿੰਘ ਪੰਮਾ ਭੁੱਲਰ ਮੱਲਵਾਲ,ਅਨਿਲ ਸ਼ਰਮਾ, ਮਨਦੀਪ ਸਿੰਘ ਜੌਨ ਅਾਦਿ ਹਾਜ਼ਰ ਸਨ ।
Photo by Jasveer Singh