ਸਫਾਈ ਸੇਵਕਾਂ ਨੇ ਅਣਮਿੱਥੇ ਸਮੇਂ ਲਈ ਹੜਤਾਲ ਕੀਤ
21 ਜੁਲਾਈ, ਫਿਰੋਜ਼ਪੁਰ: ਨਗਰ ਕੌਂਸਲ ਦੇ ਦਫਤਰ ਦੇ ਬਾਹਰ ਅੱਜ ਸਵੇਰ ਵੇਲੇ ਸਫਾਈ ਸੇਵਕ ਨਗਰ ਕੌਂਸਲ ਦੇ ਦਫਤਰ ਬਾਹਰ ਕੂੜਾ ਖਿਲਾਰ ਪ੍ਰਦਰਸ਼ਨ ਮਗਰੋਂ ਕੋਈ ਵੀ ਜਦੋਂ ਅਧਿਕਾਰੀ ਉਨ੍ਹਾਂ ਕੋਲ ਨਾ ਪਹੁੰਚਿਆ ਤਾਂ ਸਫਾਈ ਸੇਵਕਾਂ ਨੇ ਫੈਸਲਾ ਕੀਤਾ ਕਿ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰ ਦਿੱਤੀ ਗਈ ਹੈ, ਜਿਨ੍ਹਾਂ ਚਿਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਹੜਤਾਲ ਜਾਰੀ ਰਹੇਗੀ। ਹੜਤਾਲ ਸਬੰਧੀ ਜਾਣਕਾਰੀ ਦਿੰਦੇ ਹੋਏ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਰੁਲਦੂ ਰਾਮ, ਸੁਭਾਸ਼, ਟੈਨੀ, ਰਾਣੀ, ਵਜੀਰਾ, ਸੋਨੂੰ, ਨਾਨਕ, ਕ੍ਰਿਸ਼ਨਾ, ਡੈਨੀ ਅਤੇ ਹੋਰਨਾਂ ਨੇ ਦੱਸਿਆ ਕਿ ਤਨਖਾਹ ਨਾ ਮਿਲਣਾ ਦੇ ਕਾਰਨ ਉਨ੍ਹਾਂ ਦੇ ਪੀਐਫ ਅਤੇ ਬੀਮੇ ਦੀਆਂ ਕਿਸ਼ਤਾਂ ਜਮ੍ਹਾ ਨਾ ਹੋਣ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸਭ ਤੋਂ ਵੱਡੀ ਪ੍ਰੇਸ਼ਾਨੀ ਬੱਚਿਆਂ ਦੀ ਸਕੂਲੀ ਫੀਸ ਭਰਨ ਵਿਚ ਪ੍ਰੇਸ਼ਾਨੀ ਆ ਰਹੀ ਹੈ। ਰਾਣੀ ਅਤੇ ਕ੍ਰਿਸ਼ਨਾ ਨੇ ਦੱਸਿਆ ਕਿ ਫੀਸ ਜਮਾ ਨਾ ਹੋਣ ਦੇ ਕਾਰਨ ਰੋਜ਼ਾਨਾ ਹੀ ਟੀਚਰ ਉਨ੍ਹਾਂ ਨੂੰ ਫੀਸ ਜਮਾ ਕਰਵਾਉਣ ਲਈ ਸੁਨੇਹਾ ਭੇਜਦੇ ਹਨ। ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਰੁਲਦੂ ਰਾਮ ਨੇ ਦੱਸਿਆ ਕਿ ਉਹ ਜਦੋਂ ਵੀ ਆਪਣੀ ਤਨਖਾਹ ਦੇ ਸਬੰਧ ਵਿਚ ਨਗਰ ਕੌਂਸਲ ਈਓ ਫਿਰੋਜ਼ਪੁਰ ਨੂੰ ਮਿਲਣ ਜਾਂਦੇ ਹਨ ਤਾਂ ਉਹ ਇਹ ਹੀ ਕਹਿ ਕੇ ਮੋੜ ਦਿੰਦੇ ਹਨ ਕਿ ਜਲਦੀ ਤਨਖਾਹ ਦਿੱਤੀ ਜਾਵੇਗੀ, ਪਰ ਹੁਣ ਤਾਂ ਚਾਰ ਮਹੀਨੇ ਬੀਤੇ ਗਏ ਕੋਈ ਤਨਖਾਹ ਦੇਣ ਦਾ ਨਾਮ ਨਹੀਂ ਲੈ ਰਿਹਾ। ਉਨ੍ਹਾਂ ਨੇ ਕਿਹਾ ਕਿ ਸ਼ੁਕਰਵਾਰ ਵੀ ਸਵੇਰੇ ਉਹ ਈਓ ਦੇ ਦਫਤਰ ਵਿਖੇ ਗਏ ਪਰ ਅੱਜ ਫਿਰ ਈਓ ਨੇ ਇਹ ਕਹਿ ਕੇ ਮੋੜ ਦਿੱਤਾ ਕਿ ਜਲਦੀ ਤਨਖਾਹ ਦੇ ਦਿਆਂਗੇ, ਜਿਸ ਤੋਂ ਖਫਾ ਹੋ ਕੇ ਉਹ ਸਫਾਈ ਸੇਵਕਾਂ ਨੇ ਪਹਿਲੋਂ ਤਾਂ ਧਰਨਾ ਲਗਾ ਦਿੱਤਾ ਤੇ ਬਾਅਦ ਵਿਚ ਕੂੜਾ ਚੁੱਕ ਕੇ ਨਗਰ ਕੌਂਸਲ ਦੇ ਦਫਤਰ ਦੇ ਬਾਹਰ ਸੁੱਟ ਦਿੱਤਾ।
ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਈਓ ਫਿਰੋਜ਼ਪੁਰ ਪਰਮਿੰਦਰ ਸਿੰਘ ਸੁਖੀਜਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਸ ਨੂੰ ਫਿਰੋਜ਼ਪੁਰ ਜੁਆਇਨਿੰਗ ਕੀਤੇ ਨੂੰ ਹਾਲੇ ਦੋ ਮਹੀਨੇ ਹੋਏ ਹਨ। ਈਓ ਨੇ ਦੱਸਿਆ ਕਿ ਉਸ ਨੇ ਸਫਾਈ ਸੇਵਕਾਂ ਨੂੰ ਦੋ ਮਹੀਨੇ ਦੀ ਤਨਖਾਹ ਦੇ ਦਿੱਤੀ ਹੈ ਤੇ ਪੀਐਫ, ਬੀਮੇ ਦੇ ਪੈਸੇ ਜਮਾ ਕਰਵਾ ਦਿੱਤੇ ਗਏ ਹਨ।