ਮਿਡ-ਡੇ-ਮੀਲ ਯੂਨੀਅਨ ਵਲੋ ਕੀਤਾ ਜਾਵੇਗਾ 20 ਜੂਨ ਨੂੰ ਵਿਧਾਨ ਸਭਾ ਦਾ ਘੇਰਾਵ।
ਮਿਤੀ ( 14.06.17 ) ਪੰਜਾਬ ਗੌਰਮਿੰਟ ਠੇਕਾ ਮੁਲਾਜ਼ਮ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਝੰਡੇ ਹੇਠ ਪੰਜਾਬ ਦੀਆਂ ਸਮੂਹ ਠੇਕਾ ਆਧਾਰਿਤ ਜਥੇਬੰਦੀਆਂ ਵੱਲੋਂ 9 ਮਈ ਨੂੰ ਮੁੱਖ ਸਕੱਤਰ ਪੰਜਾਬ ਸ਼੍ਰੀ ਕਰਨ ਅਵਤਾਰ ਸਿੰਘ ਜੀ ਨਾਲ ਪੰਜਾਬ ਸਿਵਲ ਸਕੱਤਰੇਤ ਵਿਖੇ ਹੋਈ ਮੀਟਿੰਗ ਵਿਚ ਮੁੱਖ ਮੰਤਰੀ ਪੰਜਾਬ ਨਾਲ ਜਲਦ ਮੀਟਿੰਗ ਕਰਵਾਉਣ ਦਾ ਵਿਸ਼ਵਾਸ ਦੁਆਇਆ ਸੀ ਪ੍ਰੰਤੂ ਇਕ ਮਹੀਨਾਂ ਬੀਤ ਜਾਣ ਦੇ ਬਾਵਜੂਦ ਮੁੱਖ ਮੰਤਰੀ ਵਲੋ ਮੀਟਿੰਗ ਦਾ ਸੱਦਾ ਨਹੀ ਦਿਤਾ ਗਿਆ ਹੈ।ਜਿਸ ਕਰਕੇ ਮੁਲਾਜਮਾਂ ਵਿਚ ਰੋਸ ਪਾਇਆ ਜਾ ਰਿਹਾ ਹੈ।ਇਸ ਮੋਕੇ ਸੂਬਾ ਪ੍ਰਧਾਨ ਪ੍ਰਵੀਨ ਸ਼ਰਮਾਂ ਅਤੇ ਜਿਲ੍ਹਾ ਪ੍ਰਧਾਨ ਵਲੋ ਪ੍ਰੇਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਜਾਣ ਬੁਝ ਕਿ ਮੁਲਾਜਮਾਂ ਨਾਲ ਮੀਟਿੰਗ ਕਰਨ ਤੋ ਭਜ ਰਹੇ ਹਨ।ਜਿਸ ਦੀ ਏਵਜ ਵਿਚ ਕੈਪਟਨ ਸਰਕਾਰ ਨੂੰ ਚੋਣਾਂ ਦੋਰਾਨ ਕੀਤਾ ਵਾਅਦਾ ਯਾਦ ਕਰਵਾਉਣ ਲਈ 20 ਜੂਨ ਨੂੰ ਸਮੂਹ ਠੇਕਾ ਆਧਾਰਿਤ ਜਥੇਬੰਦੀਆਂ ਪੰਜਾਬ ਗੌਰਮਿੰਟ ਠੇਕਾ ਮੁਲਾਜ਼ਮ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਝੰਡੇ ਹੇਠ ਵਿਧਾਨ ਸਭਾ ਵੱਲ ਕਾਲੇ ਝੰਡੇ ਲੈਕੇ ਰੋਸ ਮਾਰਚ ਕਰਨ ਆਉਣਗੇ ਜਿਸ ਵਿਚ ਮਿਡ-ਡੇ-ਮੀਲ ਦਫਤਰੀ ਮੁਲਾਜਮ ਅਤੇ ਕੁੱਕ ਵਰਕਰ ਕਰਨਗੇ ਭਰਵੀ ਸ਼ਮੂਲੀਅਤ ਕਰਨਗੇ ਅਤੇ ਨਾਲ ਹੀ 14 ਜੂਨ ਤੋ 23 ਜੂਨ ਤੱਕ ਸਮੂਹ ਮੁਲਾਜਮ ਉਲੀਕੇ ਐਕਸ਼ਨ ਤਹਿਤ ਕਾਲੇ ਬਿੱਲੇ ਲਗਾ ਕਿ ਰੋਸ ਵਜੋ ਕਾਲੇ ਦਿਵਸ ਮਨਾਉਣਗੇ।ਆਗੂਆਂ ਨੇ ਮੰਗ ਕੀਤੀ ਕਿ ਪਾਸ ਐਕਟ ਅਨੁਸਾਰ ਪੰਜਾਬ ਦੇ ਸਮੂਹ ਠੇਕੇ ਤੇ ਕੰਮ ਕਰਦੇ ਮੁਲਾਜਮਾਂ ਨੂੰ ਜਲਦ ਤੋਂ ਜਲਦ ਰੈਗੁਲਰ ਕੀਤਾ ਜਾਵੇ, ਕੁੱਕ ਵਰਕਰਾਂ ਦੀ 500 ਰੂਪੇ ਦੀ ਵਾਧੇ ਸਬੰਧੀ ਪੱਤਰ ਤੁਰੰਤ ਜਾਰੀ ਕੀਤਾ ਜਾਵੇ ਅਤੇ ਵਰਕਰਾਂ ਨੂੰ ਮਹਿਜ 500 ਰੂਪੇ ਦੇ ਵਾਧੇ ਦੀ ਬਜਾਏ ਘੱਟੋ ਘੱਟ ਉਜਰਤ ਕਾਨੂੰਨ ਦੇ ਘੇਰੇ ਤਹਿਤ ਲਿਆਂਦਾ ਜਾਵੇ।