Ferozepur News

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਜਨ ਜਾਗਰਨ ਅਭਿਆਨ ਦੀ ਸ਼ੁਰੂਆਤ

ਫਾਜ਼ਿਲਕਾ, 24 ਮਈ (ਵਿਨੀਤ ਅਰੋੜਾ): ਸੇਵਾ ਸੰਸਕ੍ਰਿਤੀ ਅਤੇ ਸਮਾਜ ਦੇ ਕੰਮਾਂ ਵਿਚ ਅਗਾਂਹਵਧੂ ਅਤੇ ਸਮਾਜ ਸੇਵਾ ਨਾਲ ਸਿਹਤਮੰਦ ਸਮਾਜ ਦਾ ਨਿਰਮਾਣ ਕਰਨ ਵਾਲੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਜਨ ਜਾਗਰਨ ਅਭਿਆਨ ਦੀ ਸ਼ੁਰੂਆਤ ਕੀਤੀ ਗਈ। 
ਪ੍ਰਧਾਨ ਸੁਨੀਲ ਕੱਕੜ, ਪ੍ਰੋਜੈਕਟ ਚੇਅਰਮੈਨ ਪੁਰਸ਼ੋਤਮ ਸੇਠੀ ਅਤੇ ਵਿਕਾਸ ਡਾਗਾ ਦੀ ਅਗਵਾਈ ਵਿਚ ਪ੍ਰੀਸ਼ਦ ਵੱਲੋਂ ਚਲਾਏ ਜਾ ਰਹੇ ਸਵਾਮੀ ਵਿਵੇਕਾਨੰਦ ਪਾਰਕ ਵਿਚ ਸਮਾਜਿਕ ਬੁਰਾਈਆਂ ਅਤੇ ਸਮਾਜਿਕ ਸੁਨੇਹੇ ਦੇ ਫਲੈਕਸ ਲਗਾਉਣ ਦੇ ਅਭਿਆਨ ਦੀ ਸ਼ੁਰੂਆਤ ਕੀਤੀ ਗਈ। 
ਇਸ ਅਭਿਆਨ ਦੇ ਤਹਿਤ ਬੇਟੀ ਬਚਾਓ, ਬੇਟੀ ਪੜ•ਾਓ, ਮੇਰਾ ਫਾਜ਼ਿਲਕਾ, ਸਵੱਛ ਫਾਜ਼ਿਲਕਾ, ਨਸ਼ਾ ਮੁਕਤ ਫਾਜ਼ਿਲਕਾ, ਰੁੱਖ ਲਗਾਓ, ਵਾਤਾਵਰਣ ਬਚਾਓ, ਜਲ ਬਚਾਓ ਆਦਿ ਸੁਨੇਹੇ ਦੇ ਬੈਨਰ ਅਤੇ ਫਲੈਕਸ ਸ਼ਹਿਰ ਦੀਆਂ ਮੁੱਖ ਥਾਵਾਂ ਤੇ ਲਗਾਏ ਗਏ। ਪ੍ਰੀਸ਼ਦ ਦਾ ਮੰਤਵ ਇਨ•ਾਂ ਸੁਨੇਹਿਆਂ ਦੇ ਰਾਹੀਂ ਇਲਾਕਾ ਵਾਸੀਆਂ ਵਿਚ ਜਾਗਰੂਕਤਾ ਪੈਦਾ ਕਰਨਾ; ਅਤੇ ਸ਼ਹਿਰ ਅਤੇ ਸਮਿਜ ਦੇ ਪ੍ਰਤੀ ਆਪਣੇ ਫਰਜ਼ ਨੂੰ ਪੂਰਾ ਕਰਨ ਦੇ ਲਈ ਪ੍ਰੇਰਿਤ ਕਰਨਾ ਹੈ। ਪ੍ਰਧਾਨ ਸੁਨੀਲ ਕੱਕੜ ਅਤੇ ਪ੍ਰੀਸ਼ਦ ਮੈਂਬਰਾਂ ਵੱਲੋਂ ਸ਼ਹਿਰ ਨੂੰ ਬੁਰਾਈਆਂ ਤੋਂ ਮੁਕਤ, ਨਸ਼ਾ ਰਹਿਤ, ਸਵੱਛ ਹਰਿਆਲੀ ਨਾਲ ਭਰਪੂਰ ਫਾਜ਼ਿਲਕਾ ਬਣਾਉਣ ਦੀ ਅਪੀਲ ਕੀਤੀ ਗਈ। 
ਇਸ ਮੌਕੇ ਮਹਿਲਾ ਮੀਤ ਪ੍ਰਧਾਨ ਪੂਨਮ ਧਵਨ, ਪੂਜਾ ਪੁਪਨੇਜਾ, ਸਕੱਤਰ ਸ਼ਾਮ ਲਾਲ ਪੈੜੀਵਾਲ, ਖਜ਼ਾਨਚੀ ਰਾਜਨ ਸਿੰਗਲਾ, ਮੀਤ ਪ੍ਰਧਾਨ ਪ੍ਰਦੀਪ ਧਵਨ, ਸਤਿੰਦਰ ਪੁਪਨੇਜਾ, ਸਾਬਕਾ ਪ੍ਰਧਾਨ ਵਿਕਾਸ ਡਾਗਾ, ਦੀਨੇਸ਼ ਵਸ਼ਿਸ਼ਠ, ਅਜੈ ਗੁਪਤਾ, ਪੁਰਸੋਤਮ ਸੇਠੀ, ਦੀਨੇਸ਼ ਸ਼ਰਮਾ, ਬੋਬੀ ਸੇਤੀਆ ਆਦਿ ਮੈਂਬਰਾਂ ਨੇ ਸਹਿਯੋਗ ਕੀਤਾ। 

Related Articles

Back to top button