ਨਾਜਾਇਜ਼ ਪਰਚੇ ਚ ਫਸਾਉਣ ਦੀ ਸੂਰਤ ਵਿਚ ਪਾਰਟੀ ਵੱਲੋਂ ਸੰਘਰਸ਼ ਕਰਨ ਦੀ ਚਿਤਾਵਨੀ: ਦਿਉਲ
ਫਿਰੋਜ਼ਪੁਰ 4 ਮਾਰਚ (): ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਇਕ ਮੀਟਿੰਗ ਜ਼ਿਲ੍ਹਾ ਯੂਥ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇਜਿੰਦਰ ਸਿੰਘ ਦਿਉਲ ਦੀ ਅਗਵਾਈ ਵਿਚ ਹੋਈ। ਜਿਸ ਵਿਚ ਤਕਰੀਬਨ 6 ਮਹੀਨੇ ਪਹਿਲਾ ਪੁਲਸ ਮੁਲਾਜ਼ਮਾਂ ਵੱਲੋਂ ਟਰੱਕ ਡਰਾਈਵਰਾਂ ਤੋਂ ਮੰਗੀ ਗਈ ਰਿਸ਼ਵਤ ਤੇ ਟਰੱਕ ਡਰਾਈਵਰਾਂ ਵੱਲੋਂ ਟਰੈਫਿਕ ਪੁਲਸ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਗਈ ਸੀ। ਜਿਸ ਤੇ ਪੁਲਸ ਮੁਲਾਜ਼ਮਾਂ ਵੱਲੋਂ ਐੱਫਆਈਆਰ ਨੰਬਰ 95 ਮਿਤੀ 3 ਸਤੰਬਰ 2016 ਨੂੰ ਥਾਣਾ ਕੁੱਲਗੜ੍ਹੀ ਫਿਰੋਜ਼ਪੁਰ ਵਿਖੇ ਅਣਪਛਾਤੇ ਟਰੱਕ ਡਰਾਈਵਰਾਂ ਤੇ ਪਰਚਾ ਦਰਜ ਕੀਤਾ ਗਿਆ ਸੀ। ਜਿਸ ਵਿਚ ਪੁਲਸ ਨੇ ਸਿਆਸੀ ਖਹਿਬਾਜ਼ੀ ਕਾਰਨ ਤਕਰੀਬਨ 2 ਮਹੀਨੇ ਬਾਅਦ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਭੁੱਲਰ ਅਤੇ ਉਸ ਦਾ ਭਰਾ ਲਖਬੀਰ ਸਿੰਘ ਸਤੀਏਵਾਲਾ ਫਿਰੋਜ਼ਪੁਰ ਅਤੇ ਕੁਲਦੀਪ ਸਿੰਘ ਮਿਸ਼ਰੀਵਾਲਾ (ਕੁੜਮ ਜਸਕਰਨ ਸਿੰਘ ਕਾਹਨ ਵਾਲਾ) ਨੂੰ ਨਾਜਾਇਜ਼ ਇਸ ਪਰਚੇ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਤੇ ਉਸ ਦਿਨ ਪੰਚਾਇਤਾਂ ਅਤੇ ਮੋਹਤਬਰ ਆਦਮੀਆਂ ਤੇ ਪਾਰਟੀ ਵਰਕਰਾਂ ਵੱਲੋਂ ਮੌਕੇ ਦੇ ਐੱਸਐੱਸਪੀ ਤੇ ਮੌਕੇ ਦੇ ਡੀਐੱਸਪੀ ਨੂੰ ਸਫਾਈ ਦਿੱਤੀ ਗਈ, ਜਿਸ ਤੇ ਉਨ੍ਹਾਂ ਨੇ ਵਿਸਵਾਸ਼ ਦੁਆਇਆ ਸੀ ਕਿ ਉਹ ਨਾਜਾਇਜ਼ ਪਰਚੇ ਵਿਚ ਕੋਈ ਵੀ ਆਦਮੀ ਨਹੀਂ ਪਾਵਾਂਗੇ। ਅੱਜ ਤੱਕ ਕਿਸੇ ਵੀ ਇਨਕੁਆਰੀ ਵਿਚ ਉਕਤ ਤਿੰਨਾਂ ਨੂੰ ਨਹੀਂ ਬੁਲਾਇਆ ਗਿਆ, ਪਰ ਹੁਣ ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਪੁਲਸ ਵਾਲਿਆਂ ਨੇ ਜਾਣਬੁੱਝ ਕੇ ਇਨ੍ਹਾਂ ਤਿੰਨਾਂ ਦਾ ਨਾਂਅ ਪਰਚੇ ਵਿਚ ਰੱਖਿਆ ਜਾ ਰਾ ਜੋ ਕਿ ਸਰਾਸਰ ਇਕ ਭ੍ਰਿਸ਼ਟ ਮੁਲਾਜ਼ਮ ਨੂੰ ਜੋ ਕਿ ਨਾਜਾਇਜ਼ ਤੌਰ ਤੇ ਟਰੱਕ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਦੀ ਮੱਦਦ ਕੀਤੀ ਜਾ ਰਹੀ ਹੈ। ਪੁਲਸ ਮੁਲਾਜ਼ਮ ਤੇ ਕਾਰਵਾਈ ਕਰਨ ਦੀ ਬਜਾਏ ਜਿਹੜੇ ਆਦਮੀ ਭ੍ਰਿਸ਼ਟਾਚਾਰ ਦਾ ਵਿਰੋਧ ਕਰਦੇ ਹਨ ਸਾਡੀ ਪਾਰਟੀ ਦੇ ਆਗੂਆਂ ਨੂੰ ਫਸਾਇਆ ਜਾ ਰਿਹਾ ਹੈ, ਜਿੰਨ੍ਹਾਂ ਨੂੰ ਇਸ ਲੜਾਈ ਦਾ ਨਾ ਤਾਂ ਪਤਾ ਹੈ ਅਤੇ ਨਾ ਹੀ ਉਹ ਇਸ ਲੜਾਈ ਦੇ ਵਿਚ ਸ਼ਾਮਲ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਸ਼ਾਸਨ ਤੋਂ ਮੰਗ ਕਰਦਾ ਹੈ ਕਿ ਕਿਸੇ ਇਮਾਨਦਾਰ ਅਫਸਰ ਤੋਂ ਸਾਰੀ ਜਾਂਚ ਕਰਵਾਈ ਜਾਵੇ ਤੇ ਕੀਤੇ ਜਾ ਰਹੇ ਨਾਜਾਇਜ਼ ਪਰਚੇ ਰੱਦ ਕੀਤੇ ਜਾਣ ਤੇ ਅਸਲੀਅਤ ਨੂੰ ਸਾਹਮਣੇ ਲਿਆ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ, ਕਿਉਂਕਿ ਫਿਰੋਜ਼ਪੁਰ ਦੀ ਪੁਲਸ ਨੂੰ ਅਸਲੀਅਤ ਦਾ ਪਤਾ ਹੈ ਰਿ ਫਿਰ ਵੀ ਪਤਾ ਨਹੀਂ ਕਿਉਂ ਇਹ ਗਲਤ ਕਾਰਵਾਈ ਹੋ ਰਹੀ ਹੈ। ਜੇਕਰ ਸਾਡੇ ਪਾਰਟੀ ਦੇ ਆਗੂਆਂ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ, ਜਿਸ ਦੀ ਜ਼ਿੰਮੇਵਾਰ ਪੁਲਸ ਪ੍ਰਸ਼ਾਸਨ ਦੀ ਹੋਵੇਗੀ। ਮੀਟਿੰਗ ਵਿਚ ਇਕਬਾਲ ਸਿੰਘ, ਗੁਰਦੀਪ ਸਿੰਘ ਨੰਬਰਦਾਰ ਵਾਇਸ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਬੋਹੜ ਸਿੰਘ ਥਿੰਦ, ਜੋਗਿੰਦਰ ਸਿੰਘ ਬੇਟੂ ਕਦੀਮ, ਬਲਵੀਰ ਸਿੰਘ ਕੁੰਡੇ, ਨਿਸ਼ਾਨ ਸਿੰਘ, ਸੂਰਤ ਸਿੰਘ ਮਮਦੋਟ, ਜਸਵੰਤ ਸਿੰਘ ਮਮਦੋਟ, ਮੇਹਰ ਸਿੰਘ ਮਮਦੋਟ, ਪ੍ਰੀਤਮ ਸਿੰਘ ਖਾਲਸਾ, ਮੇਹਰ ਸਿੰਘ ਫਿਰੋਜ਼ਪੁਰ, ਮਨਬੀਰ ਸਿੰਘ ਮੰਡ, ਇਕਬਾਲ ਸਿੰਘ ਮਾਦੀਕੇ, ਲਾਲ ਸਿੰਘ ਸੁਲਹਾਣੀ, ਕਸ਼ਮੀਰ ਸਿੰਘ, ਬਾਬਾ ਵਿਰਸਾ ਸਿੰਘ, ਗੁਰਲਾਲ ਸਿੰਘ, ਮਨਮੀਤ ਸਿੰਘ, ਰਾਜਨ, ਦਿਲਬਾਗ ਸਿੰਘ, ਦਰਸ਼ਨ ਸਿੰਘ, ਬਲਵੀਰ ਸਿੰਘ ਲੋਹਗੜ੍ਹ, ਵਰਿੰਦਰ ਸਿੰਘ, ਜੋਗਿੰਦਰ ਸਿੰਘ ਮੱਲੇਵਾਲਾ, ਜਗਦੀਪ ਸਿੰਘ ਭੁੱਲਰ, ਸੁਖਦੇਵ ਸਿੰਘ ਆਦਿ ਨੇ ਪ੍ਰਸ਼ਾਸਨ ਨੂੰ ਇਨਸਾਫ ਕਰਨ ਦੀ ਅਪੀਲ ਕੀਤੀ।