ਕਾਲਜ ਦੇ ਵਿਦਿਆਰਥੀਆਂ ਨੇ ਫੀਸਾਂ ਵਿਚ ਕੀਤੇ ਗਏ ਵਾਧੇ ਦੇ ਖਿਲਾਫ਼ ਕਾਲਜ ਸਾਹਮਣੇ ਲਗਾਇਆ ਧਰਨਾ
ਫਾਜ਼ਿਲਕਾ, 27 ਫਰਵਰੀ (ਵਿਨੀਤ ਅਰੋੜਾ): ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿਚ ਸਥਾਨਕ ਐਮ.ਆਰ.ਕਾਲਜ ਦੇ ਵਿਦਿਆਰਥੀਆਂ ਵੱਲੋਂ ਫੀਸਾਂ ਵਿਚ ਕੀਤੇ ਗਏ ਵਾਧੇ ਦੇ ਵਿਰੋਧ ਵਿਚ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਤਾਲਾ ਲਗਾਉਣ ਸਬੰਧੀ ਕੀਤੇ ਗਏ ਐਲਾਣ ਤਹਿਤ ਵੱਡੀ ਗਿਣਤੀ ਵਿਚ ਇਕਠੇ ਹੋਏ ਕਾਲਜ ਦੇ ਵਿਦਿਆਰਥੀਆਂ ਨੇ ਕਾਲਜ ਦੇ ਸਾਹਮਣੇ ਧਰਨਾ ਦੇਕੇ ਰੋਸ ਪ੍ਰਦਰਸ਼ਨ ਕੀਤਾ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਪ੍ਰਧਾਨ ਰਾਜਿੰਦਰ ਸਿੰਘ ਅਤੇ ਸੂਬਾਈ ਆਗੂ ਹਰਦੀਪ ਕੋਟਲਾ ਅਤੇ ਗਗਨ ਸੰਗਰਾਮੀ ਨੇ ਕਿਹਾ ਕਿ ਵਿਦਿਆਰਥੀਆਂ ਦਾ ਸੰਘਰਸ਼ ਫੀਸ ਘੱਟ ਕਰਨ ਤੱਕ ਜਾਰੀ ਰਹੇਗਾ ਅਤੇ ਕੱਲ 28 ਫਰਵਰੀ ਤੋਂ ਪੂਰੇ ਪੰਜਾਬ ਵਿਚ ਵਿਦਿਆਰਕੀ ਪੰਜਾਬ ਯੂਨੀਵਰਸਿਟੀ ਚੰਡੀਗੜ• ਦੇ ਵਾਇਸ ਚਾਂਸਲਰ ਦੀ ਅਰਥੀ ਫੂੰਕਣਗੇ।
ਪੀਐਸਯੂ ਦੇ ਕਾਲਜ ਪ੍ਰਧਾਨ ਸਤਨਾਮ ਘੱਲੂ ਅਤੇ ਆਪਣੀ ਦੁਨੀਆਂ ਸਟੂਡੈਂਟ ਫੈਡਰੇਸ਼ਨ ਦੇ ਚੇਅਰਮੈਨ ਲਾਲੀ ਜੀਵਾਂ ਅਰਾਈ ਨੇ ਕਿਹਾ ਕਿ ਸਥਾਨਕ ਸਰਕਾਰੀ ਐਮ.ਆਰ.ਕਾਲਜ ਪੰਜਾਬ ਦਾ ਇੱਕੋ ਇੱਕ ਸਰਕਾਰੀ ਕਾਲਜ ਹੈ। ਜਿੱਥੇ ਐਸਸੀ ਵਿਦਿਆਰਥੀਆਂ ਤੋਂ ਫੀਸ ਲਈ ਜਾਂਦੀ ਹੈ। ਇਸ ਤੋਂ ਇਲਾਵਾ ਬੀਸੀ ਵਿਦਿਆਰਥੀਆਂ ਦੇ ਵਜੀਫ਼ੇ ਵੀ ਸਹੀ ਸਮੇਂ ਤੇ ਨਹੀਂ ਆਉਂਦੇ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਐਮ.ਆਰ. ਕਾਲਜ ਦੇ ਵਿਦਿਆਰਥੀ ਕਈ ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ ਪਰ ਕੋਈ ਵੀ ਰਾਜਨੀਤਿਕ ਪਾਰਟੀ ਦਾ ਨੇਤਾ ਵਿਦਿਆਰਥੀ ਅੰਦੋਲਨ ਦੀ ਹਮਾਇਤ ਕਰਨ ਲਈ ਨਹੀਂ ਆਇਆ। ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਸ ਸਰਕਾਰੀ ਕਾਲਜ ਨੂੰ ਬਚਾਉਣਾ ਕੋਈ ਸਿਆਸੀ ਪਾਰਟੀ ਜ਼ਰੂਰੀ ਨਹੀਂ ਸਮਝਦੀ ਅਤੇ ਸਾਰਿਆਂ ਦੀ ਚੁੱਪੀ ਦਾ ਮੰਤਵ ਇਲਾਕੇ ਦੇ ਪ੍ਰਾਈਵੇਟ ਕਾਲਜਾਂ ਨੂੰ ਵਾਧਾ ਦੇਣਾ ਹੈ। ਪਰ ਗਰੀਬ ਵਰਗ ਦੇ ਵਿਦਿਆਰਥੀ ਪ੍ਰਾਈਵੇਟ ਕਾਲਜਾਂ ਵਿਚ ਨਹੀਂ ਪੜ• ਸਕਦੇ। ਉਨ•ਾਂ ਕਿਹਾ ਕਿ ਆਮ ਕਿਸਾਨ, ਮਜ਼ਦੂਰ, ਦੁਕਾਨਦਾਰ ਦੇ ਬੱਚੇ ਬੜੀ ਮੁਸ਼ਕਲ ਨਾਲ ਫੀਸ ਭਰਦੇ ਹਨ। ਇਸ ਲਈ ਸੰਘਰਸ਼ ਦੇ ਅਗਲੇ ਐਲਾਣ ਦੀ ਤਿਆਰੀ ਲਈ ਉਹ ਕਲ ਤੋਂ ਪਿੰਡਾਂ ਵਿਚ ਮੀਟਿੰਗਾਂ ਸ਼ੁਰੂ ਕਰਨਗੇ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਜ਼ੋਰਦਾਰ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਵੀ ਕੀਤਾ।
ਇਸ ਮੌਕੇ ਗੁਰਮੀਤ ਸਿੰਘ, ਮੋਨੀਕਾ, ਜੋਤੀ, ਈਸ਼ਾ, ਮੁਕੇਸ਼ ਕੁਮਾਰ, ਰਣਜੀਤ ਸਿੰਘ, ਰਜੇਸ਼ ਕੁਮਾਰ, ਨੀਲਮ ਰਾਣੀ, ਪ੍ਰਗਟ ਸਿੰਘ, ਮਿਨਾਕਸ਼ੀ, ਵੀਰਪਾਲ ਕੌਰ, ਸ਼ਵੇਤਾ ਅਤੇ ਹੋਰ ਹਾਜ਼ਰ ਸਨ।
ਜਿਸ ਤੋਂ ਬਾਅਦ ਜਦੋਂ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਤਾਲਾ ਲਗਾਉਣ ਦੇ ਐਲਾਣ ਨੂੰ ਲਾਗੂ ਕਰਨ ਲਈ ਵੱਡੀ ਗਿਣਤੀ ਵਿਚ ਵਿਦਿਆਰਥੀ ਮਾਰਚ ਲਈ ਨਿਕਲਣ ਲੱਗੇ ਤਾਂ ਜ਼ਿਲ•ਾ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਵੱਲੋਂ ਵਿਦਿਆਰਥੀਆਂ ਨੂੰ ਗੱਲਬਾਤ ਲਈ ਬੁਲਾਇਆ ਗਿਆ।
ਜ਼ਿਲ•ਾ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ• ਦੀ ਅਥਾਰਟੀ ਨਾਲ ਗੱਲਬਾਤ ਕਰਕੇ ਫੀਸ ਦੀ ਤਰੀਕ 28 ਫਰਵਰੀ ਤੋਂ 10 ਮਾਰਚ ਕਰਦੇ ਹੌਹੇ ਦੋ ਸਿੰਡੀਕੇਟ ਮੈਂਬਰਾਂ ਨੂੰ ਬੁੱਧਵਾਰ ਨੂੰ ਐਮ.ਆਰ. ਕਾਲਜ ਵਿਚ ਆਕੇ ਮਾਮਲਾ ਹੱਲ ਕਰਨ ਦਾ ਭਰੋਸਾ ਦਿੱਤਾ। ਜਿਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਬੁੱਧਵਾਰ ਤੱਕ ਅੰਦੋਲਨ ਰੋਕਣ ਦਾ ਫੈਸਲਾ ਕੀਤਾ ਗਿਆ।