ਨਿਰੰਕਾਰੀ ਮਿਸ਼ਨ ਵਲੋਂ ਚਲਾਇਆ ਗਿਆ ਸਫ਼ਾਈ ਅਭਿਆਨ
ਗੁਰੂਹਰਸਹਾਏ, 23 ਫ਼ਰਵਰੀ (ਪਰਮਪਾਲ ਗੁਲਾਟੀ)- ਨਿਰੰਕਾਰੀ ਮਿਸ਼ਨ ਦੇ ਹਜ਼ੂਰ ਬਾਬਾ ਹਰਦੇਵ ਸਿੰਘ ਮਹਾਰਾਜ ਦੇ ਅੱਜ ਜਨਮ ਦਿਨ ਦੇ ਸੰਬੰਧ 'ਚ ਸਫ਼ਾਈ ਅਭਿਆਨ ਚਲਾਇਆ ਗਿਆ। ਇਸ ਮੌਕੇ ਨਿਰੰਕਾਰੀ ਮਿਸ਼ਨ ਨਾਲ ਸੰਬੰਧਿਤ ਸ਼ਰਧਾਲੂਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਬ੍ਰਾਂਚ ਮੁਖੀ ਵਿਜੇ ਕੁਮਾਰ ਬਾਜੇ ਕੇ ਦੀ ਅਗਵਾਈ ਹੇਠ ਇਹ ਸਫ਼ਾਈ ਅਭਿਆਨ
ਸਥਾਨਕ ਸ਼ਹਿਰ ਦੇ ਸਰਕਾਰੀ ਕੰਨਿਆ ਸਕੂਲ ਵਿਖੇ ਚਲਾਇਆ ਗਿਆ ਅਤੇ ਸਮੂਹ ਸੇਵਾਦਾਰਾਂ ਨੇ ਗੰਦਗੀ ਇਕੱਠੀ ਕਰਕੇ ਟਰਾਲੀਆਂ ਵਿਚ ਭਰ-ਭਰ ਕੇ ਬਾਹਰ ਸੁੱਟੀ। ਇਸ ਮੌਕੇ ਇਸਤਰੀ ਸੇਵਾ ਦਲ ਦੀਆਂ ਭੈਣਾਂ ਵਲੋਂ ਸ਼ਬਦ ਗਾਇਨ ਕੀਤੇ ਗਏ। ਬ੍ਰਾਂਚ ਮੁਖੀ ਵਿਜੇ ਕੁਮਾਰ ਬਾਜੇ ਕੇ ਨੇ ਦੱਸਿਆ ਕਿ ਇਸ ਸਫ਼ਾਈ ਅਭਿਆਨ ਤਹਿਤ ਵਿਸ਼ਵ ਸ਼ਾਂਤੀ ਦਾ ਸੰਦੇਸ਼ ਲੋਕਾਂ ਨੂੰ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਗੁਰੂ ਪੂਜਾ ਦਿਵਸ ਮਨਾ ਲੈਣਾ ਹੀ ਗੁਰੂ ਦੀ ਪੂਜਾ ਨਹੀਂ ਬਲਕਿ ਉਨ•ਾਂ ਦੀਆਂ ਗੱਲਾਂ 'ਤੇ ਚੱਲਣਾ ਹੀ ਸੱਚੀ ਪੂਜਾ ਹੈ। ਉਹਨਾਂ ਨੇ ਗੁਰੂ ਦਾ ਮਹੱਤਵ ਦੱਸਦੇ ਹੋਏ ਕਿਹਾ ਕਿ ਬਿਨ•ਾਂ ਗੁਰੂ ਦੇ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ, ਇਸ ਲਈ ਜੋ ਗੁਰੂ ਦੀ ਸ਼ਰਨ ਵਿਚ ਆਉਂਦਾ ਹੈ ਉਸਨੂੰ ਹੀ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ। ਇਸ ਮੌਕੇ ਸੇਵਾ ਦਲ ਦੇ ਸੰਚਾਲਕ ਮਹਿੰਦਰ ਪਾਲ, ਸੇਵਾਦਲ ਭੈਣਾਂ ਦੇ ਸਹਿ ਸੰਚਾਲਕ ਅਨੀਤਾ ਮੋਂਗਾ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।