Ferozepur News

ਗੁਰੂਹਰਸਹਾਏ ਤੋਂ ਤੁਸੀਂ ਰਾਣਾ ਸੋਢੀ ਨੂੰ ਜਿਤਾ ਕੇ ਭੇਜੋ ਸਰਕਾਰ ਵਿਚ ਨੰਬਰ ਇੱਕ ਵਜ਼ੀਰ ਮੈਂ ਬਣਾਵਾਂਗਾ : ਕੈਪਟਨ

ਗੁਰੂਹਰਸਹਾਏ, 27 ਜਨਵਰੀ (ਪਰਮਪਾਲ ਗੁਲਾਟੀ)- ਅਗਾਮੀ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਦੋ ਤਿਹਾਈ ਸੀਟਾਂ ਜਿੱਤ ਕੇ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ ਅਤੇ ਤੁਸੀਂ ਹਲਕਾ ਗੁਰੂਹਰਸਹਾਏ ਤੋਂ ਰਾਣਾ ਸੋੋਢੀ ਨੂੰ ਵੱਡੀ ਲੀਡ ਨਾਲ ਜਿਤਾ ਕੇ ਭੇਜੋ ਸਰਕਾਰ ਵਿਚ ਨੰਬਰ ਇੱਕ ਦਾ ਵਜ਼ੀਰ ਬਣਾ ਕੇ ਤੁਹਾਡੀ ਸੇਵਾ ਲਈ ਮੈਂ ਭੇਜਾਂਗਾ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸਥਾਨਕ ਨਵੀਂ ਅਨਾਜ਼ ਮੰਡੀ ਵਿਖੇ ਕਾਂਗਰਸ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੇ ਹੱਕ ਵਿਚ ਕੀਤੀ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆ ਕਿਹਾ। ਰੈਲੀ ਵਿਚ ਹਜ਼ਾਰਾਂ ਲੋਕਾਂ ਦੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆ ਉਹਨਾਂ ਕਿਹਾ ਕਿ ਕਿਸਾਨਾਂ ਸਿਰ ਚੜ੍ਹਿਆ ਕਰਜਾ ਅਸੀਂ ਆਪਣੇ ਮੋਢਿਆਂ 'ਤੇ ਲੈਂਦੇ ਹੋਏ ਮੁਆਫ਼ ਕਰਾਂਗੇ। ਉਹਨਾਂ ਚਿੰਤਾ ਜਾਹਿਰ ਕਰਦਿਆ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਸਮੇਂ ਦੌਰਾਨ 452 ਕਿਸਾਨਾਂ ਨੇ ਆਤਮ ਹੱਤਿਆਵਾਂ ਕੀਤੀਆਂ ਹਨ। ਉਹਨਾਂ ਕਿਹਾ ਕਿ ਇਸ ਸਰਕਾਰ ਨੇ ਨੌਜਵਾਨੀ ਅਤੇ ਕਿਸਾਨੀ ਦਾ ਬੇੜਾ ਗਰਕ ਕਰ ਦਿੱਤਾ ਹੈ। ਨੌਜਵਾਨ ਨਸ਼ਿਆਂ ਦੇ ਦਰਿਆ ਵਿਚ ਵਹਿ ਰਹੇ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢ ਕੇ ਉਹਨਾਂ ਦੇ ਰੁਜ਼ਗਾਰ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।
ਅਕਾਲੀ ਭਾਜਪਾ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕਰਦਿਆ ਕੈਪਟਨ ਨੇ ਕਿਹਾ ਕਿ ਸਰਕਾਰ ਨੇ ਰੇਤਾ, ਬਜਰੀ, ਟਰਾਂਸਪੋਰਟ, ਸ਼ਰਾਬ ਕਾਰੋਬਾਰ, ਕੇਬਲ ਨੈਟਵਰਕ 'ਤੇ ਕਬਜਾ ਕਰਕੇ ਪੰਜਾਬ ਨੂੰ ਲੁੱਟ ਕੇ ਖਾ ਲਿਆ ਹੈ ਅਤੇ ਇਹਨਾਂ ਤੋਂ ਇੱਕ-ਇੱਕ ਪੈਸੇ ਦਾ ਹਿਸਾਬ ਲੈ ਕੇ ਲੋਕਾਂ ਦੀ ਭਲਾਈ ਅਤੇ ਵਿਕਾਸ ਲਈ ਖਰਚ ਕੀਤਾ ਜਾਵੇਗਾ।
ਆਮ ਆਦਮੀ ਪਾਰਟੀ 'ਤੇ ਬੋਲਦਿਆਂ ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਦਿੱਲੀ ਵਿਚ ਹੁਣ ਕੋਈ ਮੂੰਹ ਨਹੀਂ ਲਗਾ ਰਿਹਾ ਹੈ ਅਤੇ ਉਹ ਹੁਣ ਪੰਜਾਬ ਵਿਚ ਵੜ੍ਹਨ ਦੀ ਤਿਆਰੀ ਵਿਚ ਹੈ ਪਰ ਪੰਜਾਬ ਦੇ ਲੋਕ ਨੂੰ ਉਸਨੂੰ ਮੂੰਹ ਨਹੀਂ ਲਗਾਉਣਗੇ ਕਿਉਂਕਿ ਕੇਜਰੀਵਾਲ ਦਾ ਪੰਜਾਬ ਨਾਲ ਕੋਈ ਲਗਾਉ ਨਹੀਂ ਹੈ, ਇਸ ਪਾਰਟੀ ਦੇ ਦਿੱਲੀ ਤੋਂ 19 ਵਿਧਾਇਕ ਵੱਖ-ਵੱਖ ਦੋੋਸ਼ਾਂ ਵਿਚ ਘਿਰੇ ਹੋਏ ਹਨ। ਕੈਪਟਨ ਨੇ ਦਾਅਵਾ ਕੀਤਾ ਕਿ ਜਿੰਨ੍ਹਾਂ ਚਿਰ ਉਹਨਾਂ ਦੇ ਸਾਹ ਚੱਲਦੇ ਹਨ ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ ਮਸਲਾ ਅਤੇ ਪੰਜਾਬ ਦਾ ਪਾਣੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਕੈਪਟਨ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤਕੜੇ ਹੋ ਕੇ 4 ਫ਼ਰਵਰੀ ਨੂੰ ਰਾਣਾ ਸੋਢੀ ਦੇ ਹੱਕ ਵਿਚ ਵੋਟਾਂ ਪਾਉਣ।
ਇਸ ਰੈਲੀ ਨੂੰ ਕਾਂਗਰਸ ਉਮੀਦਵਾਰ ਰਾਣਾ ਸੋਢੀ ਨੇ ਸੰਬੋਧਨ ਕਰਦਿਆ ਕਿਹਾ ਕਿ ਅੱਜ ਹਰ ਵਰਗ ਦੇ ਲੋਕ ਕੈਪਟਨ ਨੂੰ ਅਗਲਾ ਮੁੱਖ ਮੰਤਰੀ ਵੇਖਣ ਨੂੰ ਉਤਾਵਲੇ ਹਨ। ਉਹਨਾਂ ਕਿਹਾ ਕਿ ਮੇਰਾ ਸੁਪਨਾ ਹੈ ਕਿ ਹਲਕਾ ਗੁਰੂਹਰਸਹਾਏ ਦੇ ਲੋਕਾਂ ਦਾ ਭਵਿੱਖ ਵਧੀਆ ਹੋਵੇ ਅਤੇ ਹਰ ਇੱਕ ਚਿਹਰੇ 'ਤੇ ਰੌਣਕ ਹੋਵੇ। ਉਹਨਾਂ ਕਿਹਾ ਕਿ ਸਰਕਾਰ ਬਣਦਿਆਂ ਹੀ ਵਿਕਾਸ ਦੇ ਨਾਲ-ਨਾਲ ਹਰ ਇੱਕ ਪਿੰਡ ਨੂੰ ਸੁੰਦਰ ਮਾਡਲ ਗਰਾਮ ਅਧੀਨ ਲਿਆਂਦਾ ਜਾਵੇਗਾ। ਰਾਣਾ ਸੋਢੀ ਨੇ ਇੱਥੋਂ ਦੇ ਸੱਤਾਧਾਰੀ ਆਗੂਆਂ ਦੀ ਕਰੜੀ ਆਲੋਚਨਾ ਕਰਦਿਆ ਲੋਕਾਂ ਤੋਂ ਆਪਣੇ ਲਈ ਵੋਟਾਂ ਦੀ ਅਪੀਲ ਕੀਤੀ। ਇਸ ਰੈਲੀ ਨੂੰ ਹਰਿਆਣਾ ਤੋਂ ਕਾਂਗਰਸੀ ਆਗੂ ਬਰਿੰਦਰ ਕਾਦੀਆਂ, ਅਨੁਮੀਤ ਸਿੰਘ ਹੀਰਾ ਸੋਢੀ, ਸ਼ਵਿੰਦਰ ਸਿੰਘ ਸਿੱਧੂ, ਭੀਮ ਕੰਬੋਜ਼, ਬਗੀਚਾ ਬੋਹੜੀਆਂ, ਪਾਲਾ ਬੱਟੀ, ਚੰਨਣ ਸਿੰਘ ਘਾਂਗਾ, ਸਤਵਿੰਦਰ ਭੰਡਾਰੀ, ਸੁਭਾਸ਼ ਪਿੰਡੀ ਆਦਿ ਨੇ ਵੀ ਸੰਬੋਧਨ ਕਰਦਿਆ ਕਾਂਗਰਸ ਦੀਆਂ ਨੀਤੀਆਂ ਨੂੰ ਲੋਕਾਂ ਅੱਗੇ ਰੱਖ ਕੇ ਰਾਣਾ ਸੋਢੀ ਦੇ ਹੱਕ ਵਿਚ ਲੋਕਾਂ ਨੂੰ ਲਾਮਬੰਦ ਕੀਤਾ।
ਇਸ ਮੌਕੇ ਰਘੂਮੀਤ ਸਿੰਘ ਸੋਢੀ, ਕੁਲਵੰਤ ਕਟਾਰੀਆ ਮੁੱਦਕੀ, ਗੁਰਦੀਪ ਢਿੱਲੋਂ, ਵੇਦ ਪ੍ਰਕਾਸ਼ ਕੰਬੋਜ਼, ਸੁਰਿੰਦਰ ਵੋਹਰਾ, ਆਤਮਜੀਤ ਸਿੰਘ ਡੇਵਿਡ, ਸੁਭਾਸ਼ ਗੱਖੜ, ਅੰਮ੍ਰਿਤ ਵੋਹਰਾ, ਅਸ਼ੋਕ ਨਰੂਲਾ, ਵਿਜੇ ਨਰੂਲਾ, ਜੋਗਿੰਦਰਪਾਲ ਭਾਟਾ, ਹਰਜਿੰਦਰ ਝੰਡੂਵਾਲਾ, ਰਵੀ ਸ਼ਰਮਾ, ਵਿੱਕੀ ਸਿੱਧੂ, ਬੱਬਾ ਬਰਾੜ, ਨਸੀਬ ਸਿੰਘ ਸੰਧੂ, ਦਵਿੰਦਰ ਭਨੋਟ, ਛਿੰਦਰਪਾਲ ਸਿੰਘ ਭੋਲਾ, ਪ੍ਰਦੀਪ ਸਿੰਘ ਸੰਧੂ, ਬਲਦੇਵ ਸਿੰਘ ਮਾਹਮੂਜੋਈਆ, ਦੀਪੂ ਠੇਕੇਦਾਰ, ਰਕੇਸ਼ ਮੁਟਨੇਜਾ, ਰਵੀ ਚਾਵਲਾ, ਸੁਖਵਿੰਦਰ ਵੈਰੜ, ਅਦਰਸ਼ ਪੰਜੇ ਕੇ, ਬਲਰਾਮ ਧਵਨ, ਵਿਪਨ ਪੰਜੇ ਕੇ, ਟੋਨੀ ਬੇਦੀ, ਮੰਗਲ ਸਿੰਘ ਸ਼ਾਮ ਸਿੰਘ ਵਾਲਾ, ਮਲਕੀਤ ਗਜਨੀਵਾਲਾ, ਸੋਨੂੰ ਮੋਂਗਾ, ਅਮਨ ਦੁੱਗਲ, ਹੰਸ ਰਾਜ ਬੱਟੀ, ਨਿਰਮਲ ਸਿੰਘ ਲੱਖੋ ਕੇ, ਅੰਮ੍ਰਿਤਪਾਲ ਸਿੰਘ ਚੱਕ ਸੈਦੋ ਕੇ, ਉਡੀਕ ਬੇਰੀ, ਬਲਦੇਵ ਨਿੱਝਰ, ਬਲਵਿੰਦਰ ਸਿੰਘ ਨੋਲ, ਬਗੀਚਾ ਸਿੰਘ ਮੱਤੜ, ਸੁਰਜੀਤ ਫੁੱਲਰਵੰਨ, ਗੁਰਮੁੱਖ ਸਿੰਘ ਨਵਾਂ ਕਿਲਾ, ਨਿਰਪਾਲ ਸਿੰਘ ਕਾਹਨ ਸਿੰਘ ਵਾਲਾ, ਗੁਰਸੇਵਕ ਸਿੰਘ ਮਹਿਮਾ, ਦਰਸ਼ਨ ਸਿੰਘ ਸਾਬਕਾ ਸਰਪੰਚ ਮਿਸ਼ਰੀਵਾਲਾ, ਬੀ.ਐਸ.ਭੁੱਲਰ, ਮਨਪ੍ਰੀਤ ਸਿੰਘ ਸੰਧੂ, ਸਰਬਜੀਤ ਸਿੰਘ ਭੂਰੇ ਖੁਰਦ, ਹਰਮਨ ਝੰਡੂ, ਸੇਵਕ ਚੱਕ ਸੋਮੀਆਂ, ਨੀਸ਼ੂ ਦਹੂਜਾ, ਮਨਿੰਦਰ ਮਿੰਟੂ, ਮੀਨੂੰ ਬਰਾੜ, ਸੀਮੂ ਪਾਸੀ, ਜੱਜ ਲੋਧਰਾ, ਪੰਮਾ ਕੁਟੀ, ਡਾ. ਸੁਖਦੀਪ ਸਿੰਘ ਜਤਾਲਾ, ਜੁਗਰਾਜ ਸਿੰਘ ਜਤਾਲਾ, ਸਵਰਨ ਸਿੰਘ ਸਿੱਧੂ ਚੱਕ ਬੁੱਢੇਸ਼ਾਹ, ਗੁਰਦੀਪ ਸਿੰਘ, ਬਾਬਾ ਜੋਗਿੰਦਰ ਸਿੰਘ, ਹਰਨੇਕ ਸਿੰਘ, ਜੋਗਿੰਦਰ ਸਿੰਘ ਸਵਾਮੀ, ਮਹਿੰਦਰ ਛਾਂਗਾ, ਦੇਸ ਰਾਜ ਕੰਬੋਜ਼, ਨਛੱਤਰ ਬੈਰਕਾਂ, ਦਵਿੰਦਰ ਜੰਗ, ਗੁਰਭੇਜ ਟਿੱਬੀ, ਜਸਕਰਨ ਸਿੰਘ ਸੰਧੂ ਕੋਹਰ ਸਿੰਘ ਵਾਲਾ, ਸਵਰਨ ਸਿੰਘ ਮਿਸ਼ਰੀਵਾਲਾ, ਰਾਜੂ ਸੋਢੀ ਲੈਪੋ, ਬੂਟਾ ਸਿੰਘ ਗੋਲੂ ਕਾ ਸਮੇਤ ਵੱਖ-ਵੱਖ ਪਿੰਡਾਂ ਤੋਂ ਲੋਕ ਹਾਜ਼ਰ ਸਨ।
 

Related Articles

Back to top button