Ferozepur News

ਰਿਟਾਇਰਮੈਂਟ ਤੱਕ ਜੁੜ ਸਕੇਗੀ ਕਮਾਈ ਛੁੱਟੀ-ਵਿਜੈ ਗਰਗ

Vijay Garg Educationist from Malout -ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਬੀਤੇ 5 ਅਕਤੂਬਰ ਦੇ ਫ਼ੈਸਲੇ ਅਨੁਸਾਰ ਦੇਸ਼ ਦੇ ਲੱਖਾਂ ਕੇਂਦਰੀ ਤੇ ਰਾਜ ਸਰਕਾਰ ਦੇ ਕਰਮਚਾਰੀਆਂ ਦੀ ਕਮਾਈ ਛੁੱਟੀ ਦੀ ਉਪਰਲੀ ਹੱਦ ਖ਼ਤਮ ਕਰ ਦਿੱਤੀ ਹੈ | ਇਸ ਫ਼ੈਸਲੇ ਨਾਲ ਲੱਖਾਂ ਸਰਕਾਰੀ ਕਰਮਚਾਰੀਆਂ ਨੂੰ ਫ਼ਾਇਦਾ ਹੋਵੇਗਾ ਤੇ ਉਨ੍ਹਾਂ ਵਿਚ ਬੇਹੱਦ ਖ਼ੁਸ਼ੀ ਪਾਈ ਜਾ ਰਹੀ ਹੈ | ਦਰਅਸਲ ਸਰਕਾਰੀ ਕਰਮਚਾਰੀਆਂ ਨੂੰ ਹਰ ਸਾਲ 30 ਦਿਨ ਦੀ ਕਮਾਈ ਛੁੱਟੀ ਮਿਲਦੀ ਹੈ | ਜੇ ਕੋਈ ਕਰਮਚਾਰੀ ਇਹ ਛੁੱਟੀ ਨਹੀਂ ਲੈਂਦਾ ਤਾਂ ਇਹ ਜੁੜਦੀ ਜਾਂਦੀ ਹੈ | ਰਿਟਾਇਰਮੈਂਟ ਵੇਲੇ ਕੇਵਲ 300 ਦਿਨ ਦੀ ਕਮਾਈ ਛੁੱਟੀ ਦੀ ਤਨਖ਼ਾਹ ਹੀ ਕਰਮਚਾਰੀ ਨੂੰ ਮਿਲਦੀ ਹੈ, ਭਾਵੇਂ ਛੁੱਟੀਆਂ ਇਸ ਤੋਂ ਵੱਧ ਵੀ ਕਿਉਂ ਨਾ ਹੋਣ | ਐਨਾ ਹੀ ਨਹੀਂ ਆਪਣੀ ਸਮੁੱਚੀ ਸਰਵਿਸ ਦੌਰਾਨ ਕਮਾਈ ਛੁੱਟੀ ਅਵੇਲ ਨਾ ਕਰਨ ਵਾਲੇ ਕਰਮਚਾਰੀਆਂ ਨੂੰ ਕੇਵਲ 450 ਦਿਨਾਂ ਦਾ ਹੀ ਲਾਭ ਦਿੱਤਾ ਜਾਂਦਾ ਹੈ | ਜਿਨ੍ਹਾਂ 'ਚੋਂ 300 ਦਿਨਾਂ ਦੀ ਛੁੱਟੀ ਦੀ ਨਗਦ ਤਨਖ਼ਾਹ ਦਿੱਤੀ ਜਾਂਦੀ ਹੈ ਤੇ 150 ਛੁੱਟੀਆਂ ਅਵੇਲ ਕੀਤੀਆਂ ਜਾ ਸਕਦੀਆਂ ਹੈ, ਭਾਵੇਂ ਇਨ੍ਹਾਂ ਛੁੱਟੀਆਂ ਦੀ ਗਿਣਤੀ 450 ਤੋਂ ਵੀ ਵੱਧ ਕਿਉਂ ਨਾ ਹੋਵੇ | ਇਸ ਤਰਕਹੀਣ ਕਾਨੂੰਨ ਦੇ ਵਿਰੁੱਧ ਕੁਝ ਕਰਮਚਾਰੀਆਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਰਿਟ ਪਟੀਸ਼ਨ ਦਾਇਰ ਕੀਤੀ ਸੀ, ਜਿਸ ਦਾ ਅਦਾਲਤ ਨੇ ਉਕਤ ਫ਼ੈਸਲਾ ਕੀਤਾ ਹੈ | ਹੁਣ ਫ਼ੈਸਲੇ ਮੁਤਾਬਿਕ ਜੇ ਕੋਈ ਕਰਮਚਾਰੀ ਆਪਣੀ ਸਮੁੱਚੀ ਸਰਵਿਸ ਦੌਰਾਨ ਆਪਣੀ ਕਮਾਈ ਛੁੱਟੀ ਅਵੇਲ ਨਹੀਂ ਕਰਦਾ ਤਾਂ ਉਸ ਨੂੰ ਸੇਵਾਮੁਕਤੀ ਸਮੇਂ ਮਿਲਣ ਵਾਲੀ 300 ਦਿਨਾਂ ਦੀ ਤਨਖ਼ਾਹ ਤੋਂ ਇਲਾਵਾ ਬਾਕੀ ਸਾਰੀ ਛੁੱਟੀ ਲੈਣ ਲਈ ਹੱਕਦਾਰ ਹੈ | ਇਸ ਸਬੰਧੀ ਉਪਰਲੀ ਹੱਦ ਅਦਾਲਤ ਨੇ ਖ਼ਤਮ ਕਰ ਦਿੱਤੀ ਹੈ |  ਲੈਕਚਰਾਰ ਵਿਜੈ ਗਰਗ ਅਤੇ ਡਾ ਹਰੀਭ਼ਜ਼ਨ ਨੇ ਉਕਤ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਇਸ ਨੂੰ ਬੇਹੱਦ ਮੁਲਾਜ਼ਮ ਪੱਖੀ ਦੱਸਿਆ ਹੈ | ਉਨ੍ਹਾਂ ਕਿਹਾ ਹੈ ਕਿ ਸਰਕਾਰੀ ਕਰਮਚਾਰੀਆਂ ਦੇ ਬਹੁਤ ਲੰਮੇ ਸਮੇਂ ਤੋਂ ਚੱਲ ਆ ਰਹੀ ਮੰਗ ਨੂੰ ਅਦਾਲਤ ਨੇ ਆਪਣੇ ਫ਼ੈਸਲੇ ਰਾਹੀਂ ਪੂਰਾ ਕਰ ਦਿੱਤਾ ਹੈ |

Related Articles

Check Also
Close
Back to top button