Ferozepur News

ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਚਾਈਲਡ ਹੈਲਥ ਵਰਕਸ਼ਾਪ ਦਾ ਆਯੋਜਨ

ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਚਾਈਲਡ ਹੈਲਥ ਵਰਕਸ਼ਾਪ ਦਾ ਆਯੋਜਨ
ਸਰਕਾਰ ਵੱਲੋਂ ਉਪਲੱਬਧ ਕਰਵਾਈਆਂ ਜਾ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲੋਕ ਲਾਭ ਉਠਾਉਣ -ਸਿਵਲ ਸਰਜਨ

ਫਿਰੋਜ਼ਪੁਰ 15 ਨਵੰਬਰ 2019 (     ) ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਚਾਈਲਡ ਹੈਲਥ ਵਰਕਸ਼ਾਪ ਦਾ ਆਯੋਜਨ ਡਿਪਟੀ ਕਮਿਸ਼ਨਰ ਦੇ ਮੀਟਿੰਗ ਹਾਲ ਵਿੱਚ ਕੀਤਾ ਗਿਆ। ਇਸ ਇੰਟਰਪਰਸਨਲ ਕਮਿਊਨੀਕੇਸ਼ਨ ਵਰਕਸ਼ਾਪ ਦੀ ਪ੍ਰਧਾਨਗੀ ਸਿਵਲ ਸਰਜਨ ਡਾ:ਹਰੀ. ਨਰਾਇਣ ਸਿੰਘ ਨੇ ਕੀਤੀ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ: ਸੰਜੀਵ ਗੁਪਤਾ,  ਐਸ.ਐਮ.ਓ. ਡਾ: ਅਸ਼ੋਕ ਥਾਪਰ ਵੀ ਹਾਜ਼ਰ ਸਨ। ਇਸਤਰੀ ਰੋਗ ਮਾਹਿਰ ਸਿਵਲ ਹਸਪਤਾਲ ਡਾ: ਪੂਜਾ ਨੇ ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ ਅਧੀਨ ਮਿਲਣ ਵਾਲੀਆਂ ਮੁਫ਼ਤ ਸਹੂਲਤਾਂ ਜਿਵੇਂ ਕਿ ਸਰਕਾਰੀ ਹਸਪਤਾਲਾਂ ਵਿਖੇ ਮੁਫ਼ਤ ਜਣੇਪਾ, ਮੁਫ਼ਤ ਆਵਾਜਾਈ ਅਤੇ ਹਸਪਤਾਲ ਵਿੱਚ ਦਾਖਲ ਸਮੇਂ ਦੌਰਾਨ ਮੁਫ਼ਤ ਖਾਣੇ ਦੀ ਸਹੂਲਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਮਾਂ ਦੇ ਦੁੱਧ ਦੀ ਮਾਂ ਅਤੇ ਬੱਚੇ ਦੋਵਾਂ ਲਈ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਤੇ ਗਰਭ ਅਵਸਥਾ ਦੌਰਾਨ ਲਈ ਜਾਣ ਵਾਲੀ ਖ਼ੁਰਾਕ ਉੱਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਦੱਸਿਆ। ਜ਼ਿਲ੍ਹਾ ਡੈਂਟਲ ਸਿਹਤ ਅਫਸਰ ਡਾ: ਸੁਨੀਤਾ ਵਧਾਵਨ ਨੇ ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਅਧੀਨ 0 ਤੋਂ 18 ਸਾਲ ਤੱਕ ਦੇ ਬੱਚਿਆਂ ਦੀ ਸਿਹਤ ਸੰਭਾਲ ਲਈ ਸਰਕਾਰ ਵੱਲੋਂ ਆਂਗਣਵਾੜੀਆਂ ਵਿੱਚ ਦਰਜ ਬੱਚਿਆਂ, ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਪਹਿਲੀ ਤੋਂ ਬਾਰ੍ਹਵੀਂ ਜਮਾਤ ਦੇ ਬੱਚਿਆਂ ਦਾ ਮੋਬਾਈਲ ਸਕੂਲ ਹੈਲਥ ਟੀਮਾਂ ਦੁਆਰਾ ਕੀਤੇ ਜਾਂਦੇ ਮੁਫ਼ਤ ਮੁਆਇਨੇ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ ਬੱਚਿਆਂ ਦੀ 30 ਬਿਮਾਰੀਆਂ ਜਿਨ੍ਹਾਂ ਵਿੱਚ ਜਮਾਂਦਰੂ ਨੁਕਸ ਵਾਲੀਆਂ ਗੰਭੀਰ ਬਿਮਾਰੀਆਂ ਦਾ ਹਰ ਪੱਧਰ ਦਾ ਮੁਫ਼ਤ ਇਲਾਜ ਉਪਲੱਬਧ ਕਰਵਾਇਆ ਜਾਂਦਾ ਹੈ। ਇਸ ਤੋਂ ਬਾਅਦ ਡਾ: ਮੋਨਿਕਾ ਏ.ਆਰ.ਟੀ ਸੈਂਟਰ ਤੋਂ ਇਲਾਵਾ ਮੰਚ ਸੰਚਾਲਕ ਸਤਪਾਲ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।
ਸਿਵਲ ਸਰਜਨ ਡਾ:ਐੱਚ.ਐਨ.ਸਿੰਘ ਨੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਇਸ ਵਰਕਸ਼ਾਪ ਵਿੱਚ ਚਰਚਿਤ ਗਿਆਨ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਤਾਂ ਕਿ ਸਰਕਾਰ ਵੱਲੋਂ ਉਪਲੱਬਧ ਕਰਵਾਈਆਂ ਜਾ ਰਹੀਆਂ ਸਹੂਲਤਾਂ ਅਤੇ ਸਿਹਤ ਸਿੱਖਿਆ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ। ਇਸ ਮੌਕੇ ਡੀ.ਐਮ.ਸੀ ਡਾ:ਮਨਚੰਦਾ, ਡਾ: ਹੁਸਨਪਾਲ, ਡਾ:ਬਲਕਾਰ ਸਿੰਘ, ਸ੍ਰੀ. ਵਿਕਾਸ ਕਾਲੜਾ ਸਮੇਤ ਸਿਹਤ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸੀ.ਡੀ.ਪੀ.ਓਜ਼, ਆਈ.ਸੀ.ਡੀ.ਐਸ. ਸੁਪਰਵਾਈਜ਼ਰਜ਼ ਅਤੇ ਅਰਬਨ ਆਸ਼ਾ ਵਰਕਰਜ਼ ਵੀ ਹਾਜ਼ਰ ਸਨ।

 

Related Articles

Back to top button